ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਧਾਰਨ ਲੱਗਾ ਭਿਆਨਕ ਰੂਪ, ‘ਓਮੀਕਰੋਨ’ ਦਾ ਕੇਸ ਵੀ ਆਇਆ ਸਾਹਮਣੇ

Thursday, Jan 06, 2022 - 06:56 PM (IST)

ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਧਾਰਨ ਲੱਗਾ ਭਿਆਨਕ ਰੂਪ, ‘ਓਮੀਕਰੋਨ’ ਦਾ ਕੇਸ ਵੀ ਆਇਆ ਸਾਹਮਣੇ

ਜਲੰਧਰ (ਰੱਤਾ)— ਜਲੰਧਰ ’ਚ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਉਥੇ ਹੀ ਹੁਣ ਓਮੀਕੋਰਨ ਦੇ ਕੇਸਾਂ ’ਚ ਵੀ ਵਾਧਾ ਹੋਣ ਲੱਗਾ ਹੈ। ਇਸ ਦੇ ਨਾਲ ਹੀ ਪਿਛਲੇ ਦਿਨੀਂ ਬੈਲਜ਼ੀਅਮ ਤੋਂ ਵਾਪਸ ਪਰਤੇ 52 ਸਾਲਾ ਪੁਰਸ਼ ’ਚ ਓਮੀਕਰੋਨ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹੇ ’ਚ ਹੁਣ ਤੱਕ ਓਮੀਕਰੋਨ ਦੇ 3 ਮਰੀਜ਼ ਮਿਲ ਚੁੱਕੇ ਹਨ, ਜਿਨ੍ਹਾਂ ’ਚ ਇਕ ਨਕੋਦਰ ਵਿਖੇ ਵਿਅਕਤੀ ’ਚ ਓਮੀਕਰੋਨ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਕ ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਨੂੰ ਓਮੀਕਰੋਨ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਅੱਜ ਪਾਏ ਗਏ ਓਮੀਕਰੋਨ ਦੇ ਮਾਮਲੇ ’ਚ ਪਿਛਲੇ ਦਿਨੀਂ ਫਰਾਂਸ ਤੋਂ ਪਰਤੇ ਸਥਾਨਕ ਮਾਡਲ ਟਾਊਨ ਨਿਵਾਸੀ 52 ਸਾਲਾ ਵਿਅਕਤੀ ਦੀ ਓਮੀਕ੍ਰੋਨ ਰਿਪੋਰਟ ਪਾਜ਼ੇਟਿਵ ਆਈ ਹੈ। 

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਵੀਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 298 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 280 ਲੋਕ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਪਾਜ਼ੇਟਿਵ ਆਉਣ ਵਾਲਿਆਂ ਵਿਚ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ, ਡਾਕਟਰ, ਮੈਡੀਕਲ ਸਟੂਡੈਂਟਸ, ਸੁਰੱਖਿਆ ਕਰਮਚਾਰੀ ਅਤੇ ਛੋਟੇ ਬੱਚੇ ਸ਼ਾਮਲ ਹਨ। ਇਹ ਮਰੀਜ਼ ਵੱਖ-ਵੱਖ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਵਿਭਾਗ ਨੂੰ 2344 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਕੇਸਾਂ ਵਿਚੋਂ 43 ਹੋਰ ਮਰੀਜ਼ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ 2561 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 25 ਸਾਲਾ ਆਰਕੀਟੈਕਟ ਕੁੜੀ ਦੀ ਮੌਤ

ਪੂਰਾ ਪਰਿਵਾਰ ਹੋ ਰਿਹੈ ਇਨਫੈਕਟਿਡ
ਇਸ ਵਾਰ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਰਹੀ ਹੈ, ਉਨ੍ਹਾਂ ਵਿਚ ਜਿਥੇ ਕਈ ਪਰਿਵਾਰਾਂ ਦੇ 2-3 ਮੈਂਬਰ ਸ਼ਾਮਲ ਹਨ, ਉਥੇ ਹੀ ਕੁਝ ਪਰਿਵਾਰ ਅਜਿਹੇ ਵੀ ਹਨ, ਜਿਨ੍ਹਾਂ ਦੇ ਸਾਰੇ ਮੈਂਬਰ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ।
ਸੈਂਪਲਿੰਗ ਵਧਣ ਨਾਲ ਇਕਦਮ ਵਧ ਸਕਦੀ ਹੈ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ!
ਸਿਹਤ ਵਿਭਾਗ ਜੇਕਰ ਸੈਂਪਲਿੰਗ ਵਧਾ ਦੇਵੇ ਤਾਂ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਸ਼ਾਇਦ ਇਕਦਮ ਵਧ ਸਕਦੀ ਹੈ। ਵਰਣਨਯੋਗ ਹੈ ਕਿ ਬੀਤੇ ਸਾਲ ਨਵੰਬਰ-ਦਸੰਬਰ ਦੇ ਮਹੀਨੇ ਵਿਚ ਸਿਹਤ ਵਿਭਾਗ ਵੱਲੋਂ ਜਦੋਂ ਲਗਭਗ 2000-2500 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਜਾਂਦੇ ਸਨ, ਉਨ੍ਹਾਂ ਵਿਚੋਂ ਸਿਰਫ 10 ਜਾਂ 15 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਸੀ, ਜਦੋਂ ਕਿ ਹੁਣ ਓਨੇ ਹੀ ਸੈਂਪਲਾਂ ਵਿਚ ਲਗਭਗ 300 ਲੋਕ ਪਾਜ਼ੇਟਿਵ ਆਉਣ ਲੱਗੇ ਹਨ। ਇਸ ਤੋਂ ਲੱਗਦਾ ਹੈ ਕਿ ਜੇਕਰ ਸਿਹਤ ਵਿਭਾਗ ਸੈਂਪਲਿੰਗ ਵਧਾ ਦੇਵੇ ਤਾਂ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਕਈ ਗੁਣਾ ਵਧ ਜਾਵੇਗੀ।

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-19,06,471
ਨੈਗੇਟਿਵ ਆਏ-17,68,490
ਪਾਜ਼ੇਟਿਵ ਆਏ-64,008
ਡਿਸਚਾਰਜ ਹੋਏ ਮਰੀਜ਼-62,096
ਮੌਤਾਂ ਹੋਈਆਂ-1,502
ਐਕਟਿਵ ਕੇਸ-410

ਇਹ ਵੀ ਪੜ੍ਹੋ: PM ਮੋਦੀ ਦੀ ਰੈਲੀ ਰੱਦ ਹੋਣ ’ਤੇ CM ਚੰਨੀ ਬੋਲੇ, ‘ਕਿਸਾਨ ਭਾਜਪਾ ਤੋਂ ਗੁੱਸੇ, ਮੇਰਾ ਕੀ ਕਸੂਰ’

ਜ਼ਿਲ੍ਹੇ ’ਚ 272 ਅੱਲ੍ਹੜਾਂ ਸਮੇਤ 7,788 ਲੋਕਾਂ ਨੇ ਲਗਵਾਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹੇ ਵਿਚ 272 ਅੱਲ੍ਹੜਾਂ ਸਮੇਤ 7,788 ਲੋਕਾਂ ਨੂੰ ਵੈਕਸੀਨ ਲਗਾਈ ਗਈ। ਜ਼ਿਲਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਤੇ ਕੁਝ ਸਥਾਨਾਂ ’ਤੇ ਆਯੋਜਿਤ ਕੈਂਪਾਂ ਵਿਚ ਬੁੱਧਵਾਰ ਨੂੰ ਜਿਨ੍ਹਾਂ 7,788 ਲੋਕਾਂ ਨੇ ਵੈਕਸੀਨ ਲਗਵਾਈ, ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਦੂਜੀ ਅਤੇ ਕੁਝ ਨੂੰ ਪਹਿਲੀ ਡੋਜ਼ ਲੱਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 15,14,420 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 9,96,240 ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।

ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News