ਜਲੰਧਰ ਜ਼ਿਲ੍ਹੇ ''ਚ ਕੋਰੋਨਾ ਕਾਰਨ 81 ਸਾਲਾ ਬਜ਼ੁਰਗ ਦੀ ਮੌਤ, ਇਕ ਨਵਾਂ ਕੇਸ ਮਿਲਿਆ

Sunday, Aug 29, 2021 - 09:43 AM (IST)

ਜਲੰਧਰ ਜ਼ਿਲ੍ਹੇ ''ਚ ਕੋਰੋਨਾ ਕਾਰਨ 81 ਸਾਲਾ ਬਜ਼ੁਰਗ ਦੀ ਮੌਤ, ਇਕ ਨਵਾਂ ਕੇਸ ਮਿਲਿਆ

ਜਲੰਧਰ (ਰੱਤਾ)–ਲਗਭਗ 10 ਦਿਨਾਂ ਬਾਅਦ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਮੌਤ ਹੋਈ ਅਤੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਸ਼ਨੀਵਾਰ ਕੁੱਲ 3 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ ਇਕ ਜ਼ਿਲ੍ਹੇ ਦਾ ਰਹਿਣ ਵਾਲਾ ਪਾਇਆ ਗਿਆ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਪਿਮਸ ਵਿਚ ਇਲਾਜ ਅਧੀਨ ਕਰਤਾਰਪੁਰ ਦੇ ਰਹਿਣ ਵਾਲੇ 81 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਉਹ ਕੋਰੋਨਾ ਪਾਜ਼ੇਟਿਵ ਸੀ।

5562 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 10 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ਨੀਵਾਰ 5562 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਪਾਜ਼ੇਟਿਵ ਮਰੀਜ਼ਾਂ ਵਿਚੋਂ 10 ਹੋਰ ਰਿਕਵਰ ਹੋ ਗਏ। ਇਸ ਦੇ ਨਾਲ ਹੀ ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5483 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ: ਜਲੰਧਰ: ਸਮਾਰਟ ਸਿਟੀ ਕੰਪਨੀ ਨੇ ਚੌਰਾਹਿਆਂ ਸਬੰਧੀ ਪ੍ਰਾਜੈਕਟ ’ਚ ਕੀਤਾ ਵੱਡਾ ਬਦਲਾਅ

ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-15,56,480
ਨੈਗੇਟਿਵ ਆਏ-14,22,090
ਪਾਜ਼ੇਟਿਵ ਆਏ-63,220
ਡਿਸਚਾਰਜ ਹੋਏ-61,701
ਮੌਤਾਂ ਹੋਈਆਂ-1,492
ਐਕਟਿਵ ਕੇਸ-27

ਇਹ ਵੀ ਪੜ੍ਹੋ:  ਬਿਜਲੀ ਸਮਝੌਤਿਆਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਇਕ ਹੋਰ ਧਮਾਕੇਦਾਰ ਟਵੀਟ, ਕੀਤਾ ਵੱਡਾ ਐਲਾਨ

ਸਿਹਤ ਮਹਿਕਮੇ ਕੋਲ ਖ਼ਤਮ ਹੋਈ ਕੋਵਿਸ਼ੀਲਡ ਵੈਕਸੀਨ
ਸਿਹਤ ਮਹਿਕਮੇ ਕੋਲ ਇਕ ਵਾਰ ਫਿਰ ਕੋਵਿਸ਼ੀਲਡ ਵੈਕਸੀਨ ਖ਼ਤਮ ਹੋ ਗਈ ਹੈ ਅਤੇ ਇਸ ਲਈ ਵੈਕਸੀਨ ਲੁਆਉਣ ਵਾਲਿਆਂ ਨੂੰ ਉਡੀਕ ਕਰਨੀ ਪਵੇਗੀ ਕਿਉਂਕਿ ਐਤਵਾਰ ਨੂੰ ਵੀ ਕਿਤੇ ਵੀ ਵੈਕਸੀਨ ਨਹੀਂ ਲੱਗੇਗੀ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਮਹਿਕਮੇ ਕੋਲ ਸਿਰਫ਼ ਕੋਵੈਕਸੀਨ ਦੀਆਂ ਕੁਝ ਡੋਜ਼ ਪਈਆਂ ਹਨ, ਜਿਹੜੀਆਂ ਐਤਵਾਰ ਨੂੰ ਗੜ੍ਹਾ ਡਿਸਪੈਂਸਰੀ ਵਿਚ ਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ: 3 ਪੁੱਤ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਬਜ਼ੁਰਗ ਮਾਪੇ, 2 ਪੁੱਤ ਕਰਦੇ ਨੇ ਸਰਕਾਰੀ ਨੌਕਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News