20 ਸਾਲਾ ਨੌਜਵਾਨ ਸਣੇ 13 ਦੀ ਮੌਤ ; ਡਾਕਟਰਾਂ ਤੇ 3 ਸਾਲ ਦੇ ਬੱਚੇ ਸਣੇ 322 ਦੀ ਰਿਪੋਰਟ ਪਾਜ਼ੇਟਿਵ

Wednesday, Mar 24, 2021 - 10:32 AM (IST)

20 ਸਾਲਾ ਨੌਜਵਾਨ ਸਣੇ 13 ਦੀ ਮੌਤ ; ਡਾਕਟਰਾਂ ਤੇ 3 ਸਾਲ ਦੇ ਬੱਚੇ ਸਣੇ 322 ਦੀ ਰਿਪੋਰਟ ਪਾਜ਼ੇਟਿਵ

ਜਲੰਧਰ (ਰੱਤਾ)– ਹੁਣ ਫਿਰ ਲੋਕ ਭਾਵੇਂ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਪਰ ਅਸਲੀਅਤ ਵਿਚ ਇਸ ਵਾਇਰਸ ਨੇ ਹਰ ਪਾਸੇ ਕਹਿਰ ਵਰ੍ਹਾਇਆ ਹੋਇਆ ਹੈ, ਜਿਹੜਾ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੰਗਲਵਾਰ ਨੂੰ ਜ਼ਿਲ੍ਹੇ ਵਿਚ ਜਿੱਥੇ 20 ਸਾਲਾ ਨੌਜਵਾਨ ਸਮੇਤ 13 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ, ਉੱਥੇ ਹੀ 322 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ।

ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 360 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 38 ਲੋਕ ਦੂਜੇ ਸੂਬਿਆਂ ਜਾਂ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ 322 ਮਰੀਜ਼ਾਂ ਵਿਚ ਡਾਕਟਰ, 3 ਸਾਲ ਦਾ ਬੱਚਾ, ਕੈਨੇਡਾ ਤੋਂ ਆਏ 2 ਵਿਅਕਤੀ, ਲਾਜਪਤ ਨਗਰ ਦੇ ਇਕ ਪਰਿਵਾਰ ਦੇ 6 ਮੈਂਬਰ, ਮੁਹੱਲਾ ਨੰਬਰ 6 ਜਲੰਧਰ ਕੈਂਟ ਦੇ ਇਕ ਪਰਿਵਾਰ ਦੇ 5, ਬਸਤੀ ਨੌ ਅਤੇ ਵ੍ਹਾਈਟ ਐਨਕਲੇਵ ਮਿੱਠਾਪੁਰ ਦੇ ਪਰਿਵਾਰਾਂ ਦੇ 4-4 ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ : ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

ਉਨ੍ਹਾਂ ਦੱਸਿਆ ਕਿ ਬਾਕੀ ਮਰੀਜ਼ਾਂ ਵਿਚੋਂ ਕੁਝ ਅਰਬਨ ਅਸਟੇਟ, ਗੁਰੂ ਤੇਗ ਬਹਾਦਰ ਨਗਰ, ਮੋਤਾ ਸਿੰਘ ਨਗਰ, ਸ਼ਹੀਦ ਊਧਮ ਸਿੰਘ ਨਗਰ, ਮਾਡਲ ਟਾਊਨ, ਕੋਟ ਪਕਸ਼ੀਆਂ, ਗਰੀਨ ਐਵੇਨਿਊ, ਜਨਤਾ ਕਾਲੋਨੀ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਦੀਪ ਨਗਰ, ਚਹਾਰ ਬਾਗ, ਬਸਤੀ ਸ਼ੇਖ, ਜਨਕ ਨਗਰ, ਫਗਵਾੜਾ ਗੇਟ, ਅੰਬਿਕਾ ਕਾਲੋਨੀ, ਕੋਟ ਕਿਸ਼ਨ ਚੰਦ, ਗੋਲਡਨ ਐਵੇਨਿਊ, ਸਿਲਵਰ ਹਾਈਟਸ ਅਪਾਰਟਮੈਂਟ, ਗੁਰੂ ਗੋਬਿੰਦ ਸਿੰਘ ਐਵੇਨਿਊ, ਦੂਰਦਰਸ਼ਨ ਐਨਕਲੇਵ, ਪ੍ਰੋਫੈਸਰ ਕਾਲੋਨੀ, ਚਰਨਜੀਤਪੁਰਾ, ਜੇ. ਪੀ. ਨਗਰ, ਫਿਲੌਰ, ਨਕੋਦਰ, ਕਰਤਾਰਪੁਰ, ਨੂਰਮਹਿਲ ਅਤੇ ਆਦਮਪੁਰ ਦੇ ਕੁਝ ਮੁਹੱਲਿਆਂ ਸਮੇਤ ਕਈ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਦੇ ਰਹਿਣ ਵਾਲੇ ਹਨ।

96 ਮਰੀਜ਼ਾਂ ਦੀ ਉਮਰ 30 ਸਾਲ ਤੋਂ ਘੱਟ
ਸਿਹਤ ਮਹਿਕਮੇ ਨੂੰ ਮੰਗਲਵਾਰ ਜਿਹੜੇ 322 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ ਵਿਚ ਛੋਟੇ ਬੱਚੇ ਤਾਂ ਸ਼ਾਮਲ ਹਨ ਹੀ, ਨਾਲ ਹੀ 96 ਅਜਿਹੇ ਲੋਕ ਹਨ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੈ, ਜੋ ਕਿ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ। ਇਥੇ ਹੀ ਬਸ ਨਹੀਂ, ਕੋਰੋਨਾ ਪਾਜ਼ੇਟਿਵ ਆਏ 322 ਲੋਕਾਂ ਵਿਚੋਂ 233 ਦੀ ਉਮਰ 50 ਸਾਲ ਤੋਂ ਘੱਟ ਹੈ।
ਇਨ੍ਹਾਂ ਨੇ ਤੋੜਿਆ ਦਮ
20 ਸਾਲਾ ਮਨਿੰਦਰਜੀਤ ਸਿੰਘ
40 ਸਾਲਾ ਨੀਤੂ
52 ਸਾਲਾ ਪ੍ਰਵੀਨ ਕੁਮਾਰੀ
55 ਸਾਲਾ ਪ੍ਰਵੀਨ
58 ਸਾਲਾ ਦਲਜੀਤ ਕੌਰ
60 ਸਾਲਾ ਅਨਿਲ ਸ਼ਰਮਾ
60 ਸਾਲਾ ਸੁਰਿੰਦਰ ਕੌਰ
64 ਸਾਲਾ ਸ਼ੈਲੇਂਦਰ ਕੁਮਾਰ
70 ਸਾਲਾ ਸੋਹਣ ਲਾਲ
70 ਸਾਲਾ ਵਿੱਦਿਆ
80 ਸਾਲਾ ਚਰਨਜੀਤ ਸਿੰਘ
80 ਸਾਲਾ ਗੁਰਦੀਪ ਕੌਰ
82 ਸਾਲਾ ਰਵੀਦੱਤ ਸ਼ਰਮਾ

3952 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 258 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਮੰਗਲਵਾਰ 3952 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 258 ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5773 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ :ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ’ਚ ਦਹਿਸ਼ਤਗਰਦਾਂ ਨੇ ਚਲਾਈਆਂ ਗੋਲੀਆਂ, ਸਹਿਮੇ ਲੋਕ

ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-717611
ਨੈਗੇਟਿਵ ਆਏ-658366
ਪਾਜ਼ੇਟਿਵ ਆਏ-26605
ਡਿਸਚਾਰਜ ਹੋਏ-23138
ਮੌਤਾਂ ਹੋਈਆਂ-838
ਐਕਟਿਵ ਕੇਸ-2629

ਕੋਰੋਨਾ ਵੈਕਸੀਨੇਸ਼ਨ : 1813 ਸੀਨੀਅਰ ਨਾਗਰਿਕਾਂ ਸਮੇਤ 4252 ਨੇ ਲੁਆਇਆ ਟੀਕਾ
ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਮੰਗਲਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ 4252 ਲੋਕਾਂ ਨੇ ਟੀਕਾ ਲੁਆਇਆ।
ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 4252 ਲੋਕਾਂ ਨੇ ਵੈਕਸੀਨ ਲੁਆਈ ਹੈ, ਉਨ੍ਹਾਂ ਵਿਚ 1813 ਸੀਨੀਅਰ ਨਾਗਰਿਕ, 346 ਹੈਲਥ ਕੇਅਰ ਵਰਕਰਜ਼, 1556 ਫਰੰਟਲਾਈਨ ਵਰਕਰਜ਼ ਅਤੇ 45 ਤੋਂ 59 ਸਾਲ ਦੀ ਉਮਰ ਦੇ 537 ਉਹ ਲੋਕ ਸਨ, ਜਿਹੜੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀ ਕਿਸੇ ਹੋਰ ਬੀਮਾਰੀ ਤੋਂ ਪੀੜਤ ਹਨ।

ਇਹ ਵੀ ਪੜ੍ਹੋ :ਅੱਜ ਤੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਹੋਵੇਗੀ ਸ਼ੁਰੂਆਤ


author

shivani attri

Content Editor

Related News