7 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 300 ਤੋਂ ਵਧੇਰੇ ਨਿਕਲੇ ਪਾਜ਼ੇਟਿਵ
Sunday, Mar 14, 2021 - 05:36 PM (IST)
ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਲਗਭਗ 7 ਮਹੀਨਿਆਂ ਬਾਅਦ ਇਕ ਵਾਰ ਫਿਰ ਤੋਂ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਐਤਵਾਰ ਨੂੰ ਜਿੱਥੇ 7 ਹੋਰ ਕੋਰੋਨਾ ਪੀੜਤਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਉਥੇ ਹੀ ਕਰੀਬ 315 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਐਤਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 315 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 291 ਮਰੀਜ਼ਾਂ ’ਚ ਪਿੰਡ ਨੰਗਲ ਕਰਾਰ ਖਾਂ ਦੇ ਇਕ ਪਰਿਵਾਰ ਦਾ 7 ਮਹੀਨਿਆਂ ਦਾ ਅਤੇ ਪਿੰਡ ਸਲੇਮਪੁਰ ਮਸੰਦਾਂ ਦੇ ਇਕ ਪਰਿਵਾਰ ਦਾ 10 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ, ਜਦਕਿ ਬਾਕੀ ਦੇ ਮਰੀਜ਼ਾਂ ’ਚੋਂ ਕੁਝ ਗ੍ਰੀਨ ਮਾਡਲ ਟਾਊਨ, ਸ਼ੰਕਰ ਗਾਰਡਨ, ਜਸਵੰਤ ਨਗਰ, ਨਿਊ ਗੁਰੂ ਤੇਗ ਬਹਾਦਰ ਨਗਰ, ਰਣਜੀਤ ਨਗਰ, ਫਗਵਾੜਾ ਗੇਟ, ਅਰਬਨ ਅਸਟੇਟ, ਜਨਤਾ ਕਾਲੋਨੀ, ਪੱਕਾ ਬਾਗ, ਕਿਸ਼ਨਪੁਰਾ, ਪ੍ਰੀਤ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਕਾਜ਼ੀ ਮੰਡੀ, ਕ੍ਰਿਸ਼ਨਾ ਨਗਰ, ਹਾਊਸਿੰਗ ਬੋਰਡ ਕਾਲੋਨੀ, ਬੀ. ਐੱਸ. ਐੱਫ. ਕਾਲੋਨੀ, ਚੀਮਾ ਨਗਰ, ਛੋਟੀ ਬਾਰਾਦਰੀ, ਇੰਦਰਾ ਪਾਰਕ, ਕਾਲੀਆ ਕਾਲੋਨੀ, ਚਰਨਜੀਤਪੁਰਾ, ਨਿਊ ਉਜਾਲਾ ਨਗਰ, ਬਸਤੀ ਗੁਜ਼ਾਂ, ਸੰਤੋਖਪੁਰਾ, ਗੁਰੂ ਗੋਬਿੰਦ ਸਿੰਘ ਐਵੇਨਿਊ, ਜਲੰਧਰ ਹਾਈਟਸ, ਗ੍ਰੇਟਰ ਕੈਲਾਸ਼, ਕਸਤੂਰਬਾ ਨਗਰ, ਜਲੰਧਰ ਕੈਂਟ, ਕਰੋਲ ਬਾਗ, ਨਿਊ ਹਰਦਿਆਲ ਨਗਰ, ਬਾਬਾ ਈਸ਼ਵਰ ਸਿੰਘ ਨਗਰ, ਕਰਤਾਰਪੁਰ, ਆਦਮਪੁਰ, ਗੋਰਾਇਆ, ਫਿਲੌਰ, ਸ਼ਾਹਕੋਟ, ਨਕੋਦਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।
ਕਸਤੂਰਬਾ ਨਗਰ ਦੇ ਇਕ ਪਰਿਵਾਰ ਦੇ 6 ਮੈਂਬਰ ਪਾਜ਼ੇਟਿਵ
ਐਤਵਾਰ ਨੂੰ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਸੂਚੀ ’ਚ ਕਸਤੂਰਬਾ ਨਗਰ, ਜਲੰਧਰ ਕੈਂਟ ਦੇ ਇਕ ਪਰਿਵਾਰ ਦੇ 6 ਮੈਂਬਰ ਸ਼ਾਮਲ ਪਾਏ ਗਏ, ਜਿਨ੍ਹਾਂ ’ਚ 3 ਅਤੇ 8 ਸਾਲ ਦੇ ਬੱਚੇ ਵੀ ਹਨ। ਇਸ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ’ਚ ਰਹਿਣ ਵਾਲੇ ਕਈ ਹੋਰ ਵੀ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਦੋ ਜਾਂ ਤਿੰਨ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਨ੍ਹਾਂ ਨੇ ਤੋੜਿਆ ਦਮ
1. ਸਤਵੰਤ ਚੰਦਰ (44) ਪਿੰਡ ਪੱਟੀ
2. ਹਰੀ ਕਿਸ਼ਨ (55) ਪਿੰਡ ਵਿਰਕ
3. ਜਸਵਿੰਦਰ ਕੌਰ (57) ਪਿੰਡ ਦੀਵਾਲੀ
4. ਹਰਬੰਸ ਕੌਰ (65) ਕੋਟ ਰਾਮਦਾਸ
5. ਖੁਸ਼ਵੰਤ ਕੌਰ (67) ਮਕਸੂਦਾਂ
6. ਲਖਵਿੰਦਰ ਕੌਰ (68) ਦਕੋਹਾ
7. ਕਰਮ ਚੰਦ (70) ਖੁਰਲਾ ਕਿੰਗਰਾ
ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼
1006 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 191 ਨੂੰ ਮਿਲੀ ਛੁੱਟੀ
ਸਿਹਤ ਮਹਿਕਮਾ ਨੂੰ ਐਤਵਾਰ 1006 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 191 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3465 ਹੋਰ ਲੋਕਾਂ ਦੇ ਸੈਂਪਲ ਲਏ ਹਨ।
ਇਹ ਵੀ ਪੜ੍ਹੋ : ਬੱਚਿਆਂ ਲਈ ਇਸ ਮਹਿਲਾ ਨੇ ਬਦਲਿਆ ਸ਼ਹਿਰ, ਹੁਣ ਹੁਨਰ ਨਾਲ ਬਣਾ ਰਹੀ ਹੈ ਆਪਣੀ ਵੱਖਰੀ ਪਛਾਣ
ਕੋਰੋਨਾ ਵੈਕਸੀਨੇਸ਼ਨ : 1028 ਸੀਨੀਅਰ ਨਾਗਰਿਕਾਂ ਸਮੇਤ 1856 ਨੇ ਲੁਆਇਆ ਟੀਕਾ
ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਸ਼ਨੀਵਾਰ ਨੂੰ ਜ਼ਿਲੇ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਕੁਲ 1856 ਲੋਕਾਂ ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ 1856 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ਵਿਚ 1028 ਸੀਨੀਅਰ ਨਾਗਰਿਕ, 153 ਹੈਲਥ ਕੇਅਰ ਵਰਕਰਜ਼, 402 ਫਰੰਟਲਾਈਨ ਵਰਕਰਜ਼ ਅਤੇ 45 ਤੋਂ 59 ਸਾਲ ਉਮਰ ਦੇ 273 ਉਹ ਲੋਕ ਸਨ, ਜਿਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀ ਕੋਈ ਹੋਰ ਬੀਮਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 362 ਲੋਕਾਂ ਨੇ ਦੂਜੀ ਡੋਜ਼ ਲੁਆਈ।
ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-673567
ਨੈਗੇਟਿਵ ਆਏ-622948
ਪਾਜ਼ੇਟਿਵ ਆਏ-23535
ਡਿਸਚਾਰਜ ਹੋਏ-21436
ਮੌਤਾਂ ਹੋਈਆਂ-761
ਐਕਟਿਵ ਕੇਸ-1338
ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
ਨੋਟ- ਜਲੰਧਰ ਦੇ ਵੱਧ ਰਹੇ ਕੋਰੋਨਾ ਦੇ ਮਾਮਿਲਆਂ ਨੂੰ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ