ਜਲੰਧਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, 18 ਹਜ਼ਾਰ ਤੋਂ ਪਾਰ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ

Wednesday, Dec 02, 2020 - 10:45 AM (IST)

ਜਲੰਧਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, 18 ਹਜ਼ਾਰ ਤੋਂ ਪਾਰ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ

ਜਲੰਧਰ (ਰੱਤਾ)— ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜਿੱਥੇ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੀ ਹੈ, ਉਥੇ ਹੀ ਫਿਰ ਤੋਂ ਜ਼ਿਆਦਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਮੰਗਲਵਾਰ ਨੂੰ 89 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਨਾਲ ਹੀ ਮਰੀਜ਼ਾਂ ਦਾ ਅੰਕੜਾ 18 ਹਜ਼ਾਰ ਨੂੰ ਪਾਰ ਕਰ ਗਿਆ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 4 ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 565 'ਤੇ ਪਹੁੰਚ ਗਈ।

ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 110 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 21 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹ ਦੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ 'ਚ ਇਕ ਡਾਕਟਰ ਅਤੇ ਵੱਖ-ਵੱਖ ਇਲਾਕਿਆਂ ਦੇ ਕੁਝ ਪਰਿਵਾਰਾਂ ਦੇ 2 ਜਾਂ 3 ਮੈਂਬਰ ਸ਼ਾਮਲ ਹਨ।

ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਪਹੁੰਚੀ 18000 ਤੋਂ ਪਾਰ
5 ਮਾਰਚ ਤੋਂ 8 ਜੁਲਾਈ (126 ਦਿਨ) 1000 ਮਰੀਜ਼
9 ਜੁਲਾਈ ਤੋਂ 26 ਜੁਲਾਈ (18 ਦਿਨ) 1000 ਮਰੀਜ਼
27 ਜੁਲਾਈ ਤੋਂ 9 ਅਗਸਤ (14 ਦਿਨ) 1000 ਮਰੀਜ਼
10 ਅਗਸਤ ਤੋਂ 16 ਅਗਸਤ (7 ਦਿਨ) 1000 ਮਰੀਜ਼
17 ਅਗਸਤ ਤੋਂ 21 ਅਗਸਤ (5 ਦਿਨ) 1000 ਮਰੀਜ਼
22 ਅਗਸਤ ਤੋਂ 28 ਅਗਸਤ (7 ਦਿਨ) 1000 ਮਰੀਜ਼
29 ਅਗਸਤ ਤੋਂ 3 ਸਤੰਬਰ (4 ਦਿਨ) 1000 ਮਰੀਜ਼
4 ਸਤੰਬਰ ਤੋਂ 7 ਸਤੰਬਰ (4 ਦਿਨ) 1000 ਮਰੀਜ਼
8 ਸਤੰਬਰ ਤੋਂ 11 ਸਤੰਬਰ (4 ਦਿਨ) 1000 ਮਰੀਜ਼
12 ਸਤੰਬਰ ਤੋਂ 15 ਸਤੰਬਰ (4 ਦਿਨ) 1000 ਮਰੀਜ਼
16 ਸਤੰਬਰ ਤੋਂ 19 ਸਤੰਬਰ (4 ਦਿਨ) 1000 ਮਰੀਜ਼
20 ਸਤੰਬਰ ਤੋਂ 24 ਸਤੰਬਰ (5 ਦਿਨ) 1000 ਮਰੀਜ਼
25 ਸਤੰਬਰ ਤੋਂ 1 ਅਕਤੂਬਰ (7 ਦਿਨ) 1000 ਮਰੀਜ਼
2 ਅਕਤੂਬਰ ਤੋਂ 11 ਅਕਤੂਬਰ (10 ਦਿਨ) 1000 ਮਰੀਜ਼
12 ਅਕਤੂਬਰ ਤੋਂ 30 ਅਕਤੂਬਰ (19 ਦਿਨ) 1000 ਮਰੀਜ਼
31 ਅਕਤੂਬਰ ਤੋਂ 13 ਨਵੰਬਰ (14 ਦਿਨ) 1000 ਮਰੀਜ਼
14 ਨਵੰਬਰ ਤੋਂ 23 ਨਵੰਬਰ (10 ਦਿਨ) 1000 ਮਰੀਜ਼
24 ਨਵੰਬਰ ਤੋਂ 1 ਦਸੰਬਰ (8 ਦਿਨ) 1034 ਮਰੀਜ਼

ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਜੋਤੀ ਲਾਲ (45) ਲੰਬਾ ਬਾਜ਼ਾਰ ਬਸਤੀ ਗੁਜ਼ਾਂ
2. ਗੁਰਮੇਜ ਕੌਰ (60) ਨਕੋਦਰ
3. ਅਮਰਨਾਥ (69) ਸੰਤ ਨਗਰ ਬਸਤੀ ਸ਼ੇਖ
4. ਪ੍ਰੇਮ ਪਾਲ ਸਿੰਘ (68) ਰਣਜੀਤ ਨਗਰ

945 ਦੀ ਰਿਪੋਰਟ ਆਈ ਨੈਗੇਟਿਵ ਅਤੇ 145 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 945 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 145 ਨੂੰ ਛੁੱਟ ੀ ਦੇ ਿਦੱਤੀ ਗਈ ਅਤੇ ਮਹਿਕਮੇ ਨੇ 2289 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਜਾਣੋ ਕੀ ਹੈ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-379357
ਨੈਗੇਟਿਵ ਆਏ-344188
ਪਾਜ਼ੇਟਿਵ ਆਏ-18034
ਡਿਸਚਾਰਜ ਹੋਏ-16198
ਮੌਤਾਂ ਹੋਈਆਂ-565
ਐਕਟਿਵ ਕੇਸ-1271


author

shivani attri

Content Editor

Related News