ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦਾ ਵੱਡਾ ਧਮਾਕਾ, ਵੱਡੀ ਗਿਣਤੀ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

Monday, Nov 23, 2020 - 07:24 PM (IST)

ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦਾ ਵੱਡਾ ਧਮਾਕਾ, ਵੱਡੀ ਗਿਣਤੀ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

ਜਲੰਧਰ (ਰੱਤਾ)— ਕੋਰੋਨਾ ਨੂੰ ਲੈ ਕੇ ਲੋਕ ਜਿੰਨੀ ਲਾਪਰਵਾਹੀ ਵਿਖਾ ਰਹੇ ਹਨ, ਹਰ ਰੋਜ਼ ਓਨੇ ਹੀ ਜ਼ਿਆਦਾ ਪਾਜ਼ੇਟਿਵ ਰੋਗੀ ਤਾਂ ਆ ਹੀ ਰਹੇ ਹਨ, ਨਾਲ ਹੀ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਸੋਮਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ। ਸਿਹਤ ਮਹਿਰਮੇ ਨੂੰ 171 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਜਦਕਿ ਦੋ ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ।

ਇਹ ਵੀ ਪੜ੍ਹੋ: ਟ੍ਰੈਫਿਕ ਪੁਲਸ ਦਾ ਯੂ-ਟਰਨ, ਖੋਲ੍ਹਿਆ 'ਸੰਡੇ ਬਾਜ਼ਾਰ', ਕੋਰੋਨਾ ਦੀ ਵੀ ਹੋਈ ਖੂਬ ਵੰਡ

1 ਦਿਨ ਵਿਚ 5000 ਸੈਂਪਲ ਤਾਂ ਲੈ ਨਹੀਂ ਸਕਿਆ ਸਿਹਤ ਵਿਭਾਗ ਹੁਣ 6000 ਲੋਕਾਂ ਦੇ ਸੈਂਪਲ ਕਿਵੇਂ ਲਵੇਗਾ!
ਜ਼ਿਲ੍ਹੇ ਵਿਚ ਕੋਰੋਨਾ ਦੀ ਦੂਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਨੇ ਬੀਤੀ ਦਿਨੀਂ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਮਹਿਕਮੇ ਦੀਆਂ ਟੀਮਾਂ ਨਿੱਤ 6000 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਣ ਕਰਨ।

ਇਹ ਵੀ ਪੜ੍ਹੋ:  ਪੰਜਾਬ ਲਈ ਵੱਡਾ ਸੰਕਟ! 'ਐੱਫ. ਸੀ. ਆਈ. ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ'

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਫ਼ੀ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਹਰ ਰੋਜ਼ 5000 ਲੋਕਾਂ ਦੇ ਸੈਂਪਲ ਲੈਣ ਦੇ ਹੁਕਮ ਜਾਰੀ ਕੀਤੇ ਸਨ ਪਰ ਮਹਿਕਮੇ ਦੀਆਂ ਟੀਮਾਂ ਦੁਆਰਾ ਇੰਨੇ ਸੈਂਪਲ ਇਕੱਠੇ ਕਰਨਾ ਔਖਾ ਕੰਮ ਸੀ ਅਤੇ ਸ਼ਾਇਦ ਇਸਲਈ ਅੱਜ ਤੱਕ ਕਦੇ ਵੀ ਮਹਿਕਮੇ ਦੀਆਂ ਟੀਮਾਂ 1 ਦਿਨ 'ਚ 5000 ਸੈਂਪਲ ਨਹੀਂ ਲੈ ਸਕੀਆਂ।
ਹੁਣ ਸੋਚਣ ਦੀ ਗੱਲ ਇਹ ਹੈ ਕਿ ਮਹਿਕਮੇ ਵੱਲੋਂ 5000 ਸੈਂਪਲ ਲੈਣ ਦਾ ਟੀਚਾ ਹੀ ਪੂਰਾ ਨਹੀਂ ਕੀਤਾ ਗਿਆ ਤਾਂ 6000 ਸੈਂਪਲ ਲੈਣ ਦਾ ਟੀਚਾ ਕਿਵੇਂ ਪੂਰਾ ਕਰਨਗੇ।
ਇਹ ਵੀ ਪੜ੍ਹੋ: ਜਲੰਧਰ: ਜਦੋਂ ਫੈਕਟਰੀ 'ਚ ਵੜੇ ਸਾਂਬਰ ਨੇ ਪੁਲਸ ਤੇ ਜੰਗਲਾਤ ਮਹਿਕਮੇ ਨੂੰ ਪਾਈਆਂ ਭਾਜੜਾਂ (ਵੀਡੀਓ)

ਕੋਰੋਨਾ ਦੇ 950 ਐਕਟਿਵ ਕੇਸਾਂ 'ਚੋਂ 818 ਰੋਗੀ ਹੋਮ ਕੁਆਰਨਟਾਈਨ
ਐਤਵਾਰ ਨੂੰ ਸਿਹਤ ਮਹਿਕਮੇ ਵੱਲੋਂ ਕੋਰੋਨਾ ਸਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਜ਼ਿਲ੍ਹੇ 'ਚ ਕੋਰੋਨਾ ਦੇ 950 ਐਕਟਿਵ ਰੋਗੀ ਹਨ ਅਤੇ ਇਨ੍ਹਾਂ 'ਚੋਂ 818 ਰੋਗੀ ਘਰਾਂ 'ਚ ਹੀ ਕੁਆਰਨਟਾਈਨ ਹਨ ਜਦੋਂਕਿ ਸਿਰਫ 132 ਰੋਗੀ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਹਨ। ਸੋਚਣ ਦੀ ਇਹ ਹੈ ਕਿ ਜੋ 818 ਪਾਜ਼ੇਟਿਵ ਰੋਗੀ ਘਰਾਂ 'ਚ ਕੁਆਰਨਟਾਈਨ ਹਨ ਉਨ੍ਹਾਂ ਨੂੰ ਮਾਨਿਟਰ ਕੌਣ ਕਰ ਰਿਹਾ ਹੈ। ਕੀ ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ।
ਇਹ ਵੀ ਪੜ੍ਹੋ: ਦਕੋਹਾ ਰੇਲਵੇ ਫਾਟਕ 'ਤੇ ਵੱਡਾ ਹਾਦਸਾ, 3 ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

3490 ਦੀ ਰਿਪੋਰਟ ਆਈ ਨੇਗੇਟਿਵ ਅਤੇ 63 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ 3490 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ ਵਿਚੋਂ 63 ਵਿਅਕਤੀਆਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਮਹਿਕਮੇ ਨੇ 2496 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੇ ਟੈਸਟ ਲਈ ਲਏ।
ਇਹ ਵੀ ਪੜ੍ਹੋ: ਧੀ ਨੂੰ ਮਿਲ ਕੇ ਖ਼ੁਸ਼ੀ-ਖ਼ੁਸ਼ੀ ਘਰ ਵਾਪਸ ਪਰਤ ਰਿਹਾ ਸੀ ਪਿਓ, ਵਾਪਰੀ ਅਣਹੋਣੀ ਨੇ ਪੁਆਏ ਕੀਰਨੇ
ਇਹ ਵੀ ਪੜ੍ਹੋ: ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ (ਤਸਵੀਰਾਂ)


author

shivani attri

Content Editor

Related News