ਜਲੰਧਰ ਜ਼ਿਲ੍ਹੇ ''ਚ ਕੋਰੋਨਾ ਆਫ਼ਤ, ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਪੁੱਜਾ 13 ਹਜ਼ਾਰ ਦੇ ਪਾਰ

Friday, Oct 02, 2020 - 04:56 PM (IST)

ਜਲੰਧਰ ਜ਼ਿਲ੍ਹੇ ''ਚ ਕੋਰੋਨਾ ਆਫ਼ਤ, ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਪੁੱਜਾ 13 ਹਜ਼ਾਰ ਦੇ ਪਾਰ

ਜਲੰਧਰ (ਰੱਤਾ)— ਕੋਰੋਨਾ ਪਾਜ਼ੇਟਿਵ ਆ ਰਹੇ ਮਰੀਜ਼ਾਂ ਦੀ ਗਿਣਤੀ ਘਟਣ ਤੋਂ ਲੱਗਦਾ ਹੈ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਗਿਆ ਹੈ। ਵੀਰਵਾਰ ਨੂੰ 140 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ 4 ਹੋਰ ਮਰੀਜ਼ਾਂ ਨੇ ਵਾਇਰਸ ਨਾਲ ਲੜਦਿਆਂ ਦਮ ਤੋੜ ਦਿੱਤਾ। ਉਥੇ ਹੀ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 13 ਹਜ਼ਾਰ ਤੋਂ ਪਾਰ ਚਲਾ ਗਿਆ।
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਵੀਰਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 162 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 22 ਵਿਅਕਤੀ ਜ਼ਿਲ੍ਹੇ ਨਾਲ ਸਬੰਧਤ ਨਹੀਂ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ 'ਚ ਐੱਸ. ਐੱਸ .ਪੀ. ਦਫਤਰ (ਰੂਰਲ) ਦੇ ਮੁਲਾਜ਼ਮ, ਏਅਰ ਫੋਰਸ ਦੇ 2 ਅਤੇ ਨਗਰ ਨਿਗਮ ਦਾ ਇਕ ਕਰਮਚਾਰੀ ਵੀ ਸ਼ਾਮਲ ਹੈ। ਡਾ. ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ 4 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਕੋਰੋਨਾ ਨਾਲ ਜੰਗ ਹਾਰ ਗਏ ਅਤੇ ਉਨ੍ਹਾਂ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: ਰੂਪਨਗਰ 'ਚ ਵੱਡੀ ਵਾਰਦਾਤ: ਕੈਮਰਿਆਂ 'ਤੇ ਸਪਰੇਅ ਪਾ ਕੇ ਚੋਰਾਂ ਨੇ ATM 'ਚੋਂ ਲੁੱਟਿਆ 19 ਲੱਖ ਤੋਂ ਵੱਧ ਦਾ ਕੈਸ਼

ਸੈਂਪਲ ਲੈਣ ਤੋਂ ਬਾਅਦ ਬਾਇਓ-ਮੈਡੀਕਲ ਵੇਸਟ ਉਥੇ ਹੀ ਛੱਡ ਆਉਂਦੇ ਨੇ ਸਿਹਤ ਮਹਿਕਮੇ ਦੇ ਕਾਮੇ
ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਸਿਹਤ ਮਹਿਕਮੇ ਨੇ ਜ਼ਿਲ੍ਹੇ 'ਚ ਰੋਜ਼ਾਨਾ ਵੱਧ ਤੋਂ ਵੱਧ ਸੈਂਪਲ ਲੈਣ ਦੀ ਪ੍ਰਕਿਰਿਆ ਤਾਂ ਸ਼ਾਇਦ ਸ਼ੁਰੂ ਕਰ ਦਿੱਤੀ ਹੈ ਪਰ ਲੱਗਦਾ ਹੈ ਕਿ ਇਸ ਦੌਰ ਵਿਚ ਸਿਹਤ ਮਹਿਕਮੇ ਦੇ ਕੁਝ ਕਰਮਚਾਰੀ ਆਪਣੀ ਡਿਊਟੀ ਭੁੱਲਦੇ ਜਾ ਰਹੇ ਹਨ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ ਦਿਨੀਂ ਨਿਜ਼ਾਤਮ ਨਗਰ ਵਿਚ ਕੋਰੋਨਾ ਦੇ ਸੈਂਪਲ ਲੈਣ ਲਈ ਜਿਹੜੀ ਟੀਮ ਗਈ ਸੀ, ਉਹ ਬਾਇਓ-ਮੈਡੀਕਲ ਵੇਸਟ ਦਾ ਕੁਝ ਸਾਮਾਨ ਪਾਰਕ ਵਿਚ ਹੀ ਛੱਡ ਆਈ।
ਇਲਾਕੇ ਦੇ ਇਕ ਜਾਗਰੂਕ ਵਿਅਕਤੀ ਨਿਖਿਲ ਨੇ ਜਦੋਂ ਉਕਤ ਸਾਮਾਨ ਪਾਰਕ ਵਿਚ ਪਿਆ ਦੇਖਿਆ ਤਾਂ ਉਸ ਨੇ ਨਾ ਸਿਰਫ ਸਬੰਧਤ ਪੁਲਸ ਥਾਣੇ ਨੂੰ ਸ਼ਿਕਾਇਤ ਦਿੱਤੀ, ਸਗੋਂ ਪੰਜਾਬ ਦੇ ਮੁੱਖ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਟਵੀਟ ਕਰ ਕੇ ਸੂਚਨਾ ਦਿੰਦਿਆਂ ਮੰਗ ਕੀਤੀ ਕਿ ਅਜਿਹੀ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ

ਇਨ੍ਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਤੋੜਿਆ ਦਮ
1. ਰਾਧਾ ਰਾਣੀ (65) ਤੇਜਮੋਹਨ ਨਗਰ
2. ਸਤਵੰਤ ਕੌਰ (83) ਅਰਬਨ ਅਸਟੇਟ ਫੇਜ਼-1
3. ਰਮਨਦੀਪ (30) ਗੁਰਮੀਤ ਨਗਰ
4. ਸੋਹਣ ਲਾਲ (56) ਰਸਤਾ ਮੁਹੱਲਾ

3022 ਦੀ ਰਿਪੋਰਟ ਆਈ ਨੈਗੇਟਿਵ ਤੇ 115 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 3022 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਮਰੀਜ਼ਾਂ ਵਿਚੋਂ 115 ਨੂੰ ਛੁੱਟੀ ਦੇ ਦਿੱਤੀ ਗਈ। ਸਿਹਤ ਵਿਭਾਗ ਨੇ 4030 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ: ਪਾਣੀ ਦੇ ਟੈਂਕ ਦੀ ਸਫ਼ਾਈ ਕਰਦੇ ਚਾਚੇ-ਭਤੀਜੇ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ

ਜਾਣੋ ਕੋਰੋਨਾ ਦੀ ਜਲੰਧਰ 'ਚ ਸਥਿਤੀ
ਕੁੱਲ ਸੈਂਪਲ-180577
ਨੈਗੇਟਿਵ ਆਏ-158047
ਪਾਜ਼ੇਟਿਵ ਆਏ-13060
ਡਿਸਚਾਰਜ ਹੋਏ-11179
ਮੌਤਾਂ ਹੋਈਆਂ-394
ਐਕਟਿਵ ਕੇਸ-1487
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਟਾਂਡਾ ਦਾ ਫ਼ੌਜੀ ਨੌਜਵਾਨ ਸ਼ਹੀਦ, ਸਦਮੇ 'ਚ ਡੁੱਬਾ ਪਰਿਵਾਰ


author

shivani attri

Content Editor

Related News