ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ: 300 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ, 9 ਦੀ ਮੌਤ
Thursday, Sep 17, 2020 - 07:08 PM (IST)
ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਇਥੋਂ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਵੀਰਵਾਰ ਜਲੰਧਰ ਜ਼ਿਲ੍ਹੇ 'ਚੋਂ 369 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਅੱਜ ਜਲੰਧਰ ਜ਼ਿਲ੍ਹੇ 'ਚ 9 ਲੋਕਾਂ ਦੀ ਮੌਤ ਵੀ ਹੋਈ ਹੈ।
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਵੀਰਵਾਰ 369 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 24 ਦੂਜੇ ਸੂਬਿਆਂ ਜਾਂ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਬਾਕੀ ਜਿਹੜੇ 345 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚ ਡਾਕਟਰ, ਕੇਂਦਰੀ ਵਿਦਿਆਲਾ ਨੰਬਰ 2 ਸਮੇਤ ਏਅਰਫੋਰਸ ਸਟੇਸ਼ਨ ਆਦਮਪੁਰ ਦੇ ਕੁਝ ਸਟਾਫ ਮੈਂਬਰ ਅਤੇ ਐਵਰਗ੍ਰੀਨ ਪਬਲੀਕੇਸ਼ਨ ਦੇ ਕਈ ਵਰਕਰ ਵੀ ਸ਼ਾਮਲ ਹਨ। ਡਾ. ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਕੋਰੋਨਾ ਨਾਲ ਜੰਗ ਹਾਰਨ ਵਾਲਿਆਂ ਵਿਚ 25 ਸਾਲਾ ਨੌਜਵਾਨ ਤੇ 34 ਸਾਲਾ ਲੜਕੀ ਸ਼ਾਮਲ ਹਨ ਅਤੇ ਬਾਕੀ ਵਧੇਰੇ ਮਰੀਜ਼ ਸ਼ੂਗਰ, ਬਲੱਡ ਪ੍ਰੈਸ਼ਰ ਤੇ ਕਿਡਨੀ ਦੀਆਂ ਬੀਮਾਰੀਆਂ ਨਾਲ ਪੀੜਤ ਸਨ।
ਇਹ ਹਾਰ ਗਏ ਕੋਰੋਨਾ ਨਾਲ ਜੰਗ
1. ਮੋਹਿਤ (25) ਘਈ ਨਗਰ
2. ਅਲਕਾ (34) ਦੀਪ ਨਗਰ ਜਲੰਧਰ ਕੈਂਟ
3. ਟੀਟੂ ਕੁਮਾਰ (62) ਰਿਸ਼ੀ ਨਗਰ
4. ਕਮਲਾ (46) ਇੰਡਸਟਰੀਅਲ ਏਰੀਆ
5. ਸੱਤਿਆ ਦੇਵੀ (70) ਕਟਹਿਰਾ ਮੁਹੱਲਾ
6. ਸੁਰਜੀਤ ਕੌਰ (50) ਗੁਰੂ ਨਾਨਕ ਨਗਰ
7. ਅਜੀਤ ਰਾਮਪਾਲ (83) ਕੋਟ ਰਾਮਦਾਸ
8. ਰੀਟਾ (55) ਪਿੰਡ ਨੰਗਲ ਫਿਲੌਰ
9. ਹਰਨਾਮ ਸਿੰਘ (57) ਆਦਰਸ਼ ਨਗਰ
2961 ਦੀ ਰਿਪੋਰਟ ਆਈ ਨੈਗੇਟਿਵ ਤੇ 208 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 2961 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 208 ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਨੇ 2986 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।
ਕਾਰਡੀਅਕ ਸਰਜਨ ਡਾ. ਜੇ. ਆਰ. ਕੰਵਰ ਵੀ ਹਾਰੇ ਕੋਰੋਨਾ ਨਾਲ ਜੰਗ
ਐੱਸ. ਜੀ. ਐੱਲ. ਚੈਰੀਟੇਬਲ ਹਸਪਤਾਲ ਦੇ ਚੀਫ ਕਾਰਡੀਅਕ ਸਰਜਨ ਡਾ. ਜੇ. ਆਰ. ਕੰਵਰ ਵੀ ਕੋਰੋਨਾ ਨਾਲ ਜੰਗ ਹਾਰ ਗਏ ਤੇ ਉਨ੍ਹਾਂ ਦਮ ਤੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਕੰਵਰ ਕੁਝ ਦਿਨ ਪਹਿਲਾਂ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਾ ਹੋਣ ਕਾਰਣ ਉਨ੍ਹਾਂ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਸੀ। ਉਹ ਉਥੇ ਕਾਫੀ ਦਿਨ ਕੋਰੋਨਾ ਨਾਲ ਜੰਗ ਲੜਦੇ ਰਹੇ ਪਰ ਜਿੱਤ ਨਹੀਂ ਸਕੇ ਤੇ ਆਖਿਰ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਡਾ. ਕੰਵਰ ਨੇ ਕਈ ਸਾਲ ਸਥਾਨਕ ਟੈਗੋਰ ਹਸਪਤਾਲ ਵਿਚ ਕੰਮ ਕੀਤਾ ਅਤੇ ਹੁਣ ਪਿਛਲੇ ਲਗਭਗ 1 ਸਾਲ ਤੋਂ ਉਹ ਐੱਸ. ਜੀ. ਐੱਲ. ਚੈਰੀਟੇਬਲ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੇ ਗਾਏ ਸੁਖਬੀਰ ਬਾਦਲ ਦੇ ਸੋਹਲੇ, ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਵੀਡੀਓ)
ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਜਲੰਧਰ ਪੰਜਾਬ 'ਚ ਦੂਜੇ ਨੰਬਰ 'ਤੇ
ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਜਲੰਧਰ ਪੰਜਾਬ 'ਚੋਂ ਦੂਜੇ ਨੰਬਰ 'ਤੇ ਹੈ, ਜਿੱਥੇ ਮੌਤ ਦੀ ਦਰ 2.67 ਫ਼ੀਸਦੀ ਹੈ। ਜਲੰਧਰ 'ਚ 15 ਸਤੰਬਰ ਤੱਕ 271 ਮੌਤਾਂ ਹਨ ਇਸੇ ਤਰ੍ਹਾਂ ਅੰਮ੍ਰਿਤਸਰ 'ਚ ਕੋਰੋਨਾ ਮੌਤ ਦੀ ਦਰ 2.74 ਫ਼ੀਸਦੀ ਅਤੇ ਪਟਿਆਲਾ 'ਚ ਕੋਰੋਨਾ ਮੌਤ ਦੀ ਦਰ 3.85 ਫ਼ੀਸਦੀ ਹੈ। ਅੰਮ੍ਰਿਤਸਰ 'ਚ 15 ਸਤੰਬਰ ਤੱਕ ਕੋਰੋਨਾ ਕਾਰਨ 269 ਮੌਤਾਂ ਅਤੇ ਪਟਿਆਲਾ 'ਚ 253 ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ
ਕੋਰੋਨਾ ਨੂੰ ਲੈ ਕੇ ਜਲੰਧਰ ਦੀ ਸਥਿਤੀ
ਕੁੱਲ ਸੈਂਪਲ-132401
ਨੈਗੇਟਿਵ ਆਏ-117626
ਪਾਜ਼ੇਟਿਵ ਆਏ-10664
ਡਿਸਚਾਰਜ ਹੋਏ-7970
ਮੌਤਾਂ ਹੋਈਆਂ-290
ਐਕਟਿਵ ਕੇਸ-2484
ਇਹ ਵੀ ਪੜ੍ਹੋ: 3 ਬੱਚੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਹਾਦਸੇ ਨੇ ਉਜਾੜਿਆ ਘਰ