ਕਦੇ ਮੀਂਹ ਤੇ ਕਦੇ ਧੁੱਪ, ਸੜਕਾਂ 'ਤੇ ਬੈਠੇ ਮਜ਼ਦੂਰਾਂ ਨੂੰ ਕਰ ਰਹੇ ਨੇ ਪਰੇਸ਼ਾਨ, ਫਿਰ ਵੀ ਹੌਸਲੇ ਬੁਲੰਦ

Saturday, May 16, 2020 - 12:57 PM (IST)

ਕਦੇ ਮੀਂਹ ਤੇ ਕਦੇ ਧੁੱਪ, ਸੜਕਾਂ 'ਤੇ ਬੈਠੇ ਮਜ਼ਦੂਰਾਂ ਨੂੰ ਕਰ ਰਹੇ ਨੇ ਪਰੇਸ਼ਾਨ, ਫਿਰ ਵੀ ਹੌਸਲੇ ਬੁਲੰਦ

ਜਲੰਧਰ (ਗੁਲਸ਼ਨ)— ਲਾਕ ਡਾਊਨ ਦੌਰਾਨ ਪੰਜਾਬ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਘਰ ਸੂਬੇ 'ਚ ਭੇਜਣ ਲਈ ਰੋਜ਼ਾਨਾ ਸਿੱਟੀ ਰੇਲਵੇ ਸਟੇਸ਼ਨ ਵੱਲੋਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਜਲੰਧਰ ਤੋਂ ਲਗਭਗ 40 ਟਰੇਨਾਂ ਰਵਾਨਾ ਹੋ ਚੁੱਕੀਆਂ ਹਨ ਪਰ ਭੀੜ ਫਿਰ ਵੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਆਪਣੀ ਵਾਰੀ ਦੇ ਇੰਤਜ਼ਾਰ 'ਚ ਪ੍ਰਵਾਸੀ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਪਿਛਲੇ ਕਈ ਦਿਨਾਂ ਤੋਂ ਸੜਕਾਂ 'ਤੇ ਬੈਠ ਕੇ ਰਾਤਾਂ ਬਿਤਾ ਰਹੇ ਹਨ।

ਇਥੇ ਕਦੇ ਮੀਂਹ ਤਾਂ ਕਦੇ ਧੁੱਪ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਪਰ ਫਿਰ ਵੀ ਉਨ੍ਹਾਂ ਦਾ ਹੌਸਲਾ ਘੱਟ ਨਹੀਂ ਹੋ ਰਿਹਾ ਹੈ। ਉਨ੍ਹਾਂ ਦੀ ਜ਼ਿੱਦ ਹੈ ਕਿ ਚਾਹੇ ਕਿੰਨੇ ਦਿਨ ਵੀ ਉਨ੍ਹਾਂ ਨੂੰ ਬੈਠਣਾ ਪਏ ਪਰ ਉਹ ਆਪਣੇ ਪਿੰਡ ਜ਼ਰੂਰ ਜਾਣਗੇ। ਇਸ ਦੌਰਾਨ ਉਹ ਸੋਸ਼ਲ ਡਿਸਟੈਂਸਿੰਗ ਨਿਯਮਾਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ। ਅਜਿਹੇ ਹਾਲਾਤ 'ਚ ਜੇਕਰ ਕੋਰੋਨਾ ਵਾਇਰਸ ਫੈਲ ਗਿਆ ਤਾਂ ਸ਼ਹਿਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਭੀੜ ਘੱਟ ਕਰਨ ਲਈ ਵਾਰ-ਵਾਰ ਪ੍ਰਸ਼ਾਸਨ ਨੂੰ ਜਾਗਰੂਕ ਕਰਨ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲ ਰਿਹਾ ਹੈ ਅਤੇ ਨਾ ਹੀ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।

PunjabKesari

ਸ਼ੁੱਕਰਵਾਰ ਨੂੰ ਚੱਲੀਆਂ 5 'ਸ਼੍ਰਮਿਕ ਸਪੈਸ਼ਲ ਟਰੇਨਾਂ', 6000 ਪ੍ਰਵਾਸੀ ਹੋਏ ਰਵਾਨਾ
ਸ਼ੁੱਕਰਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਵੱਲੋਂ 5 'ਸ਼੍ਰਮਿਕ ਸਪੈਸ਼ਲ ਟਰੇਨਾਂ ਰਵਾਨਾ ਹੋਈਆਂ, ਜਿਨ੍ਹਾਂ 'ਚ ਕਰੀਬ 6000 ਲੋਕ ਆਪਣੇ ਸੂਬਿਆਂ ਵੱਲ ਰਵਾਨਾ ਹੋਏ। ਸਵੇਰੇ 10 ਵਜੇ ਫੈਜ਼ਾਬਾਦ, ਦੁਪਹਿਰ 2 ਵਜੇ ਯੂ. ਪੀ. ਦੇ ਬਸਤੀ ਸਟੇਸ਼ਨ, ਸ਼ਾਮ 7 ਵਜੇ ਸੁਲਤਾਨਪੁਰ, ਰਾਤ 9 ਵਜੇ ਗੋਂਡਾ ਅਤੇ ਰਾਤ 11 ਵਜੇ ਝਾਰਖੰਡ ਦੇ ਬਰਕਾਕਾਨਾ ਲਈ ਰਵਾਨਾ ਹੋਈ। ਇਹ ਸਾਰੀਆਂ ਟਰੇਨਾਂ ਆਪਣੇ ਨਿਰਧਾਰਤ ਸਮੇਂ 'ਤੇ ਰਵਾਨਾ ਹੋਈ।

PunjabKesari

ਅਪਾਹਿਜਾਂ ਲਈ ਨਹੀਂ ਕੀਤਾ ਕੋਈ ਵਿਸ਼ੇਸ਼ ਪ੍ਰਬੰਧ
ਇਸ ਤੋਂ ਪਹਿਲਾਂ ਪ੍ਰਸ਼ਾਸਨ ਦੁਆਰਾ ਨਿਰਧਾਰਿਤ ਕੀਤੇ ਸਥਾਨਾਂ ਉੱਤੇ ਟਰੇਨ 'ਚ ਜਾਣ ਵਾਲੇ ਪ੍ਰਵਾਸੀ ਮੁਸਾਫਰਾਂ ਦਾ ਮੈਡੀਕਲ ਚੈੱਕਅਪ ਕਰਕੇ ਉਨ੍ਹਾਂ ਨੂੰ ਬੱਸਾਂ ਰਾਹੀਂ ਸਿਟੀ ਰੇਲਵੇ ਸਟੇਸ਼ਨ ਉੱਤੇ ਲਿਆਇਆ ਜਾ ਰਿਹਾ ਹੈ। ਸਟੇਸ਼ਨ ਦੇ ਬਾਹਰ ਪੁੱਜਣ ਤੋਂ ਬਾਅਦ ਅਪਾਹਿਜਾਂ ਅਤੇ ਹੋਰ ਸਰੀਰਕ ਤੌਰ 'ਤੇ ਕਮਜੋਰ ਲੋਕਾਂ ਨੂੰ ਟਰੇਨ ਤੱਕ ਪਹੁੰਚਾਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ।

PunjabKesari

ਰੇਲ ਕਿਰਾਏ 'ਚ ਦਿੱਤੀ ਜਾ ਰਹੀ 85 ਫੀਸਦੀ ਸਬਸਿਡੀ
ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਰੇਲ ਮੰਡਲ ਦੇ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅੱਗਰਵਾਲ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਚਲਾਈ ਜਾ ਰਹੀ 'ਸ਼੍ਰਮਿਕ ਸਪੈਸ਼ਲ ਟਰੇਨਾਂ' 'ਚ ਰੇਲਵੇ ਦੁਆਰਾ ਕਿਰਾਏ 'ਚ 85 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

PunjabKesari

ਬੇਤੀਆ, ਪੂਰਣੀਆ, ਮਊ ਅਤੇ ਬਸਤੀ ਲਈ ਚਲਣਗੀਆਂ ਅੱਜ ਟਰੇਨਾਂ
ਸਿਟੀ ਰੇਲਵੇ ਸਟੇਸ਼ਨ ਤੋਂ ਚੱਲ ਰਹੀਆਂ 'ਸ਼੍ਰਮਿਕ ਸਪੇਸ਼ਲ ਟਰੇਨਾਂ' ਦੀ ਕੜੀ ਵਿਚ ਸ਼ਨੀਵਾਰ ਨੂੰ ਸਵੇਰੇ 10 ਵਜੇ ਬੇਤੀਆ, ਦੁਪਹਿਰ 2 ਵਜੇ ਪੂਰਣੀਆ, 5 ਵਜੇ ਮਊ, 7 ਵਜੇ ਬਸਤੀ ਅਤੇ ਰਾਤ 11 ਵਜੇ ਫਿਰ ਮਊ ਲਈ ਇਕ ਸਪੇਸ਼ਲ ਟਰੇਨ ਚੱਲੇਗੀ। ਇਨ੍ਹਾਂ ਵਿਚ ਕੁਲ 6000 ਪ੍ਰਵਾਸੀ ਯਾਤਰੀ ਆਪਣੇ ਗ੍ਰਹਿ ਸੂਬਿਆਂ ਲਈ ਰਵਾਨਾ ਹੋਣਗੇ।

PunjabKesari


author

shivani attri

Content Editor

Related News