ਜਲੰਧਰ ਜ਼ਿਲ੍ਹੇ ''ਚ ਬੇਕਾਬੂ ਹੋਇਆ ''ਕੋਰੋਨਾ'', ਪੀੜਤਾਂ ਦਾ ਅੰਕੜਾ ਪੁੱਜਾ 1000 ਦੇ ਪਾਰ

07/09/2020 10:59:56 AM

ਜਲੰਧਰ — ਕੋਰੋਨਾ ਵਾਇਰਸ ਦਾ ਪ੍ਰਕੋਪ ਜਿੱਥੇ ਲਗਾਤਾਰ ਜਾਰੀ ਹੈ, ਉਥੇ ਹੀ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੁੰਦਾ ਜਾ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹਾ ਜਲੰਧਰ 'ਚ 71 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਹੈ, ਉਨ੍ਹਾਂ 'ਚੋਂ ਮਹਾਨਗਰ ਦੇ ਇਕ ਮਾਣਯੋਗ ਜਸਟਿਸ ਅਤੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਅਤੇ ਕੁਝ ਹੈਲਥ ਵਰਕਰ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 71 ਰੋਗੀਆਂ 'ਚ ਭੋਗਪੁਰ ਦੇ ਇਕ ਸਾਂਝੇ ਪਰਿਵਾਰ ਦੇ ਲਗਭਗ 20 ਮੈਂਬਰ ਅਤੇ ਆਰਮੀ ਪਰਸਨ ਵੀ ਹਨ।

ਸਿਰਫ 8 ਦਿਨਾਂ 'ਚ ਮਿਲੇ 295 ਪਾਜ਼ੇਟਿਵ ਰੋਗੀ
ਜਦੋਂ ਤੋਂ ਜੁਲਾਈ ਦਾ ਮਹੀਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਕੋਰੋਨਾ ਵਾਇਰਸ ਰੋਗੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਅੰਕੜਿਆਂ ਮੁਤਾਬਕ ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਦੋਂ ਤੋਂ ਲੈ ਕੇ 31 ਮਈ ਤੱਕ ਜ਼ਿਲ੍ਹੇ 'ਚ ਸਿਰਫ 252 ਪਾਜ਼ੇਟਿਵ ਰੋਗੀ ਮਿਲੇ ਸਨ ਅਤੇ ਜੂਨ ਮਹੀਨੇ 'ਚ ਇਨ੍ਹਾਂ ਦੀ ਗਿਣਤੀ ਵਧ ਕੇ 466 ਹੋ ਗਈ। 1 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ 295 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ''ਅਧਿਆਪਕ ਰਾਸ਼ਟਰੀ ਐਵਾਰਡ'' ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ

ਸੈਂਪਲ ਦੇਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ ਕਈ ਮਰੀਜ਼
ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੇ ਸੰਪਰਕ 'ਚ ਜੋ ਲੋਕ ਆਉਂਦੇ ਹਨ, ਸਿਹਤ ਮਹਿਕਮਾ ਉਨ੍ਹਾਂ ਦੇ ਨਮੂਨੇ ਤਾਂ ਲੈ ਲੈਂਦਾ ਹੈ ਪਰ ਅਸਲ 'ਚ ਉਨ੍ਹਾਂ ਲੋਕਾਂ 'ਤੇ ਕੋਈ ਨਿਗਰਾਨੀ ਨਹੀਂ ਰੱਖੀ ਜਾਂਦੀ, ਜਿਸ ਨਾਲ ਕਈ ਲੋਕ ਨਮੂਨੇ ਦੇਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ। ਬੁੱਧਵਾਰ ਨੂੰ ਵੀ ਜਿਨ੍ਹਾਂ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ 'ਚੋਂ ਕਾਜ਼ੀ ਮੰਡੀ ਮੁਹੱਲੇ ਦੇ ਦੋ ਅਜਿਹੇ ਲੋਕ ਨਿਕਲੇ ਜੋ ਕਿ ਨਮੂਨੇ ਦੇਣ ਉਪਰੰਤ ਪਤਾ ਨਹੀਂ ਕਿੱਥੇ ਚਲੇ ਗਏ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਪਾਜ਼ੇਟਿਵ ਆਉਣ ਵਾਲੇ ਰੋਗੀਆਂ ਤੋਂ ਉਸ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਦੋਵੇਂ ਸੈਂਪਲ ਦੇਣ ਤੋਂ ਬਾਅਦ ਹੀ ਗਾਇਬ ਹੋ ਗਏ ਸਨ।

ਇਹ ਵੀ ਪੜ੍ਹੋ: ਬਰਾਤ ਬੂਹੇ 'ਤੇ ਪੁੱਜਣ ਸਮੇਂ ਲਾੜੀ ਹੋਈ ਘਰੋਂ ਫ਼ਰਾਰ, ਟੁੱਟੇ ਲਾੜੇ ਦੇ ਸਾਰੇ ਸੁਫ਼ਨੇ

ਕੰਟੇਨਮੈਂਟ ਜ਼ੋਨ ਦੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਖਰੀਦਣ ਸਬੰਧੀ ਆ ਰਹੀ ਹੈ ਪਰੇਸ਼ਾਨੀ
ਕਿਸੇ ਵੀ ਇਲਾਕੇ 'ਚ ਕੋਰੋਨਾ ਵਾਇਰਸ ਦੇ ਜ਼ਿਆਦਾ ਪਾਜ਼ੇਟਿਵ ਮਰੀਜ਼ ਆ ਜਾਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਉਸ ਇਲਾਕੇ ਨੂੰ ਚਾਹੇ ਕੰਟੇਨਮੈਂਟ ਜ਼ੋਨ ਐਲਾਨ ਦਿੰਦਾ ਹੈ ਪਰ ਸ਼ਾਇਦ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੈ ਕਿ ਉਕਤ ਕੰਟੇਨਮੈਂਟ ਜ਼ੋਨ 'ਚ ਪਾਜ਼ੇਟਿਵ ਆਏ ਮਰੀਜ਼ ਆਪਣੀਆਂ ਰੋਜ਼ਾਨਾ ਦੀਆਂ ਚੀਜ਼ਾਂ ਕਿਥੋਂ ਖਰੀਦਦੇ ਹਨ। ਪਤਾ ਲੱਗਾ ਹੈ ਕਿ ਬੀਤੇ ਦਿਨੀਂ ਮਖਦੂਮਪੁਰਾ ਇਲਾਕੇ 'ਚ ਜੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਸੀ, ਉਥੋਂ ਦੇ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਣ 'ਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰ ਦੱਸਦੇ ਹਨ ਕਿ ਉਕਤ ਕੰਟੇਨਮੈਂਟ ਜ਼ੋਨ ਦੇ ਮਰੀਜ਼ ਜਦੋਂ ਉਸ ਇਲਾਕੇ ਵਿਚ ਕਿਸੇ ਦੁਕਾਨ 'ਤੇ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਣ ਜਾਂਦੇ ਹਨ ਤਾਂ ਦੁਕਾਨਦਾਰ ਉਨ੍ਹਾਂ ਨੂੰ ਮਨ੍ਹਾ ਕਰ ਦਿੰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੰਟੇਨਮੈਂਟ ਜ਼ੋਨ ਐਲਾਨਣ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਉਥੋਂ ਦੇ ਲੋਕਾਂ ਨੂੰ ਰੋਜ਼ਾਨਾ ਦੀਆਂ ਲੋੜੀਂਦੀਆਂ ਵਸਤਾਂ ਆਮ ਦਿਨਾਂ ਵਾਂਗ ਮਿਲਦੀਆਂ ਰਹਿਣ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਸ਼ਗਨ ਦਾ ਇੰਤਜ਼ਾਰ ਕਰ ਰਹੀਆਂ ਨੇ ਜਲੰਧਰ ਜ਼ਿਲ੍ਹੇ ਦੀਆਂ 2074 ਲਾੜੀਆਂ

741 ਦੀ ਰਿਪੋਰਟ ਆਈ ਨੈਗੇਟਿਵ ਅਤੇ 48 ਹੋਰ ਘਰਾਂ ਨੂੰ ਪਰਤੇ
ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 741 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 48 ਹੋਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ। ਸਿਹਤ ਮਹਿਕਮੇ ਨੇ 589 ਹੋਰ ਲੋਕਾਂ ਦੇ ਨਮੂਨੇਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ, ਜਦਕਿ ਅਜੇ ਵੀ 1110 ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ।

ਕੀ ਨੇ ਜਲੰਧਰ ਦੇ ਤਾਜ਼ਾ ਹਾਲਾਤ
ਕੁਲ ਨਮੂਨੇ- 26845
ਨੈਗੇਟਿਵ ਆਏ- 24443
ਪਾਜ਼ੇਟਿਵ ਆਏ-1013
ਡਿਸਚਾਰਜ ਹੋਏ ਮਰੀਜ਼-676
ਮੌਤਾਂ ਹੋਈਆਂ 22
ਐਕਟਿਵ ਕੇਸ 315

ਇਹ ਵੀ ਪੜ੍ਹੋ: ਬਹੁਮੰਜ਼ਿਲਾਂ ਹੋਟਲ ਤੋਂ ਡਿੱਗਣ ਕਰਕੇ ਹੋਟਲ ਮੈਨੇਜਰ ਦੀ ਸ਼ੱਕੀ ਹਾਲਾਤ ’ਚ ਮੌਤ

ਪਾਜ਼ੇਟਿਵ ਆਏ ਮਰੀਜ਼
ਭੋਗਪੁਰ : ਸ਼ਕੁੰਤਲਾ, ਗੁਰਮਿੰਦਰ, ਦੀਪਕ, ਨਰੇਸ਼,ਚਰਨਦਾਸ, ਨੀਲਮ ਰਾਣੀ, ਯੋਗੇਸ਼, ਦਿਸ਼ਾ,ਵੀਨਾ, ਆਰਵ, ਹਰਸ਼ਿਤ,ਅਮਰ, ਹਰਜਿੰਦਰ,ਦੀਕਸ਼ਿਤ, ਸ਼ਿਵ,ਸੰਜੀਵ, ਪੂਜਾ, ਅੰਕੁਸ਼, ਰਕਸ਼ਿਤ, ਈਸ਼ਿਤਾ, ਪੂਜਾ ਰਾਣੀ, ਸੁੱਖਾ, ਲਾਤਿਫ।
ਪਿੰਡ ਸਮਰਾਏ : ਜਸਵਿੰਦਰ,ਅਮਨਦੀਪ, ਮਨਜੋਤ, ਪਰਮਜੀਤ, ਸੁਰਜੀਤ, ਜਸਬੀਰ,ਕਮਲਪ੍ਰੀਤ, ਕੇਹਰ ਸਿੰਘ।
ਫੌਜੀ : ਰਾਊਤ ਨੀਲੇਸ਼, ਸਤਿੰਦਰ, ਰਾਜ ਕੁਮਾਰ, ਸੁਰੇਸ਼, ਗੁਰਪਾਦੋ, ਵਿਨੋਦ, ਵਿਵੇਕ, ਸੁਜਾਏ, ਜਿਗਨੇਸ਼, ਹਰੀਪ੍ਰਸਾਦ, ਅਵਨੀਸ਼, ਸੁਰਜੀਤ, ਧਨਪਤ,ਸੁਖਦੇਵ, ਐੱਮ. ਬੀਰਾ, ਚਿਤਰਕਾਂਤ, ਸੇਵਾ ਰਾਮ, ਸ਼ਿਆਮਲ।
ਦਾਦਾ ਕਾਲੋਨੀ : ਰਮੇਸ਼, ਰਵਿੰਦਰ।
ਪ੍ਰੀਤ ਨਗਰ : ਪ੍ਰਿਤਪਾਲ।
ਪੀ. ਜੀ. ਆਈ. :ਪੰਕਜ,ਹਰਮਨਪ੍ਰੀਤ, ਗਗਨਦੀਪ, ਕਾਜਲ
ਸੁਲਤਾਨਪੁਰ ਲੋਧੀ :ਅਸ਼ੋਕ ਕੁਮਾਰ।
ਕਾਜ਼ੀ ਮੁਹੱਲਾ : ਅਬਦੁੱਲ, ਪਰਥਾ,ਆਸ਼ੂ।
ਗੱਦੋਵਾਲ : ਸਵਰੂਪ ਸਿੰਘ।
ਫਗਵਾੜੀ ਮੁਹੱਲਾ : ਰਮਨ।
ਟਾਂਡਾ ਰੋਡ : ਸੁਸ਼ੀਲਾ।
ਫੋਕਲ ਪੁਆਇੰਟ : ਰਾਜਵੰਤ।
ਭਾਰਗੋ ਕੈਂਪ : ਰਜਨੀ।
ਅਲੀ ਮੁਹੱਲਾ : ਨਰਿੰਦਰ ਕੁਮਾਰ।
ਲੰਮਾ ਪਿੰਡ ਚੌਕ : ਚਾਂਦਨੀ।
ਇਹ ਵੀ ਪੜ੍ਹੋ: 10 ਸਾਲ ਦੀ ਉਮਰ 'ਚ ਮਾਰੀਆਂ ਵੱਡੀਆਂ ਮੱਲਾਂ, ਲਾਂਚ ਕੀਤੀ 'ਮਿਸ਼ਨ ਫਤਿਹ' ਨਾਂ ਦੀ ਵੈੱਬਸਾਈਟ (ਵੀਡੀਓ)


shivani attri

Content Editor

Related News