ਜਲੰਧਰ ਜ਼ਿਲ੍ਹੇ 'ਚ ਪੁਲਸ ਕਾਮੇ ਤੇ SBI ਦੇ ਸਟਾਫ਼ ਸਣੇ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਮਾਮਲੇ

Thursday, Aug 27, 2020 - 05:47 PM (IST)

ਜਲੰਧਰ ਜ਼ਿਲ੍ਹੇ 'ਚ ਪੁਲਸ ਕਾਮੇ ਤੇ SBI ਦੇ ਸਟਾਫ਼ ਸਣੇ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਮਾਮਲੇ

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਦਿਨ ਚੜ੍ਹਦੇ ਹੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 197 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਜ਼ੇਟਿਵ ਪਾਏ ਗਏ ਕੇਸਾਂ 'ਚ ਕਈ ਪੁਲਸ ਅਧਿਕਾਰੀ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਕਾਮੇ ਸ਼ਾਮਲ ਹਨ।

ਇਹ ਵੀ ਪੜ੍ਹੋ:  ਬਜ਼ੁਰਗ ਮਾਂ ਨੂੰ ਹਾਈਵੇਅ 'ਤੇ ਸੁੱਟਣ ਵਾਲੇ ਪੁੱਤ-ਨੂੰਹ ਆਏ ਕੈਮਰੇ ਸਾਹਮਣੇ, ਰੱਖਿਆ ਆਪਣਾ ਪੱਖ

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ ਵੀਰਵਾਰ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ 208 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 11 ਲੋਕ ਦੂਜੇ ਜ਼ਿਲਿਆਂ ਨਾਲ ਸਬੰਧਤ ਸਨ। ਪਾਜ਼ੇਟਿਵ ਮਰੀਜ਼ਾਂ 'ਚ ਪੁਲਸ ਮੁਲਾਜ਼ਮ, ਸਟੇਟ ਬੈਂਕ ਦੇ ਸਟਾਫ ਮੈਂਬਰ ਵੀ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਵੀਰਵਾਰ ਨੂੰ ਨੀਲਾਮਹਿਲ ਦੇ 82 ਸਾਲਾ ਸੁਧਾ ਜੈਨ ਨੇ ਕੋਰੋਨਾ ਵਾਇਰਸ ਨਾਲ ਲੜਦਿਆਂ ਸਿਵਲ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ।

ਪ੍ਰਾਈਵੇਟ ਲੈਬਾਰਟਰੀਆਂ ਤੋਂ ਜ਼ਿਆਦਾ ਆ ਰਹੀਆਂ ਨੇ ਮਰੀਜ਼ਾਂ ਦੀਆਂ ਪਾਜ਼ੇਟਿਵ ਰਿਪੋਰਟਾਂ!
ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀਆਂ ਰਿਪੋਰਟਾਂ ਸਰਕਾਰੀ ਲੈਬਾਰਟਰੀਆਂ ਦੀ ਬਜਾਏ ਪ੍ਰਾਈਵੇਟ ਲੈਬਾਰਟਰੀਆਂ ਤੋਂ ਆਉਂਦੀਆਂ ਹਨ, ਜੋ ਕਿ ਸੋਚਣ ਵਾਲੀ ਗੱਲ ਹੈ। ਵੀਰਵਾਰ ਨੂੰ ਵੀ ਸਿਹਤ ਮਹਿਕਮੇ ਨੂੰ ਜਿਹੜੇ 208 ਮਰੀਜ਼ਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਪ੍ਰਾਪਤ ਹੋਈਆਂ, ਉਨ੍ਹਾਂ 'ਚੋਂ 97 ਦੀ ਰਿਪੋਰਟ ਪ੍ਰਾਈਵੇਟ ਲੈਬਾਰਟਰੀਆਂ ਅਤੇ 65 ਦੀ ਸਰਕਾਰੀ ਲੈਬਾਰਟਰੀਆਂ ਤੋਂ ਆਈ। ਬਾਕੀ 46 ਦੀ ਰਿਪੋਰਟ ਟਰੂਨੇਟ ਮਸ਼ੀਨ ਤੋਂ ਅਤੇ ਰੈਪਿਡ ਟੈਸਟਾਂ ਨਾਲ ਪ੍ਰਾਪਤ ਹੋਈ। ਵਰਣਨਯੋਗ ਹੈ ਕਿ ਸਿਹਤ ਮਹਿਕਮੇ ਵੱਲੋਂ ਸਰਕਾਰੀ ਲੈਬਾਰਟਰੀਆਂ 'ਚ ਜਿੰਨੇ ਵੀ ਸੈਂਪਲ ਭੇਜੇ ਜਾਂਦੇ ਹਨ, ਉਨ੍ਹਾਂ ਸਾਰਿਆਂ ਦੀ ਰਿਪੋਰਟ ਪਾਜ਼ੇਟਿਵ ਜਾਂ ਨੈਗੇਟਿਵ ਉਨ੍ਹਾਂ ਨੂੰ ਵਾਪਸ ਜ਼ਰੂਰ ਪ੍ਰਾਪਤ ਹੁੰਦੀ ਹੈ, ਜਦੋਂਕਿ ਪ੍ਰਾਈਵੇਟ ਲੈਬਾਰਟਰੀਆਂ ਵਾਲੇ ਸਿਹਤ ਮਹਿਕਮੇ ਨੂੰ ਸਿਰਫ ਪਾਜ਼ੇਟਿਵ ਮਰੀਜ਼ਾਂ ਦੀ ਹੀ ਰਿਪੋਰਟ ਭੇਜਦੇ ਹਨ।

ਸਿਰਫ 616 ਲੋਕਾਂ ਦੇ ਸੈਂਪਲ ਲੈ ਸਕਿਆ ਸਿਹਤ ਵਿਭਾਗ
ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਸਿਹਤ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਜ਼ਿਆਦਾ ਤੋਂ ਜ਼ਿਆਦਾ ਸੈਂਪਲ ਲਏ ਜਾਣ ਤਾਂ ਕਿ ਇਸ 'ਤੇ ਕਾਬੂ ਪਾਇਆ ਜਾ ਸਕੇ ਪਰ ਲੱਗਦਾ ਹੈ ਕਿ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਉਕਤ ਨਿਰਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ। ਵੀਰਵਾਰ ਨੂੰ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਪ੍ਰੈੱਸ ਨੋਟ ਦੇ ਨਾਂ 'ਤੇ ਜੋ ਪਰਚੀ ਜਾਰੀ ਕੀਤੀ ਗਈ, ਉਸ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਹਿਕਮੇ ਨੇ ਵੀਰਵਾਰ ਨੂੰ ਸਿਰਫ 616 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਭੇਜੇ ਹਨ।

ਇਹ ਵੀ ਪੜ੍ਹੋ: ਕਪੂਰਥਲਾ ਦੇ ਡਾਕਟਰ ਦੀ ਇਸ ਜੁਗਾੜੀ ਕਾਰ ਅੱਗੇ ਫੇਲ ਹੋਈਆਂ ਵੱਡੀਆਂ ਕਾਰਾਂ, ਬਣੀ ਖਿੱਚ ਦਾ ਕੇਂਦਰ

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
1. ਗੁਰੂ ਤੇਗ ਬਹਾਦਰ ਨਗਰ : ਸ਼ਿਤਿਜ, ਅਨੁਪਮਾ
2. ਮਾਡਲ ਹਾਊਸ : ਜਸਪਾਲ ਸਿੰਘ, ਕਵਿਤਾ, ਰਸ਼ਿਮ, ਅਮਿਤ, ਨਿਸ਼ਚਯ, ਵਿਪਨ
3. ਸੰਤੋਖਪੁਰਾ : ਅੰਮ੍ਰਿਤਪਾਲ ਸਿੰਘ,
4. ਅਮਰ ਗਾਰਡਨ ਗੁਲਾਬ ਦੇਵੀ ਰੋਡ : ਰਾਕੇਸ਼ ਕੁਮਾਰ
5. ਟਾਵਰ ਐਨਕਲੇਵ ਫੇਸ-3 : ਰਾਧੇ ਸ਼ਿਆਮ
6. ਨਜ਼ਦੀਕ ਆਰਿਆ ਸਮਾਜ ਮੰਦਰ ਗੜ੍ਹਾ :ਰਵਿੰਦਰ, ਕੈਲਾਸ਼ ਦੇਵੀ
7. ਪੁਲਸ ਸਟੇਸ਼ਨ ਅੱਪਰਾ : ਕੰਵਲਜੀਤ ਸਿੰਘ
8. ਕੋਟ ਰਾਮਦਾਸ ਰਾਮਾਮੰਡੀ : ਸਤਪਾਲ
9. ਮਾਸਟਰ ਤਾਰਾ ਸਿੰਘ ਨਗਰ : ਆਕਾਸ਼, ਰਵਿਤਾ
10. ਪੀ. ਏ. ਪੀ. ਕੈਂਪਸ : ਕਰਨ ਕੁਮਾਰ, ਹਰਦੀਪ ਸਿੰਘ, ਵਿਜੇ ਕੁਮਾਰ, ਤਰੁਣ ਬਹਾਦਰ, ਹਰਪ੍ਰੀਤ ਿਸੰਘ, ਰਾਜ ਕੁਮਾਰ, ਅਨਮੋਲਦੀਪ ਸਿੰਘ, ਸੁਖਵਿੰਦਰ ਕੌਰ, ਜਸਪ੍ਰੀਤ ਸਿੰਘ, ਸਵਰਨ ਸਿੰਘ, ਜਸਵਿੰਦਰ ਸਿੰਘ, ਸਰਤਾਜ ਸਿੰਘ, ਤੇਜਵੀਰ ਸਿੰਘ, ਸਿਕੰਦਰ ਸਿੰਘ, ਵਰਿੰਦਰ ਕੁਮਾਰ
11. ਨਕੋਦਰ : ਪ੍ਰੀਤੀ ਕੌਰ, ਰਾਮ ਸਵਰੂਪ, ਵਿਜੇ ਕੁਮਾਰ, ਨੀਲਮ, ਨਿਤਿਨ, ਹਰਜਿੰਦਰ ਸਿੰਘ, ਪਰਵਿੰਦਰ ਸਿੰਘ, ਰਮਨਦੀਪ ਕੌਰ
12. ਗੋਰਾਇਆ : ਜਸਬੀਰ ਕੌਰ, ਅਜੀਤ ਸਿੰਘ
13. ਫਿਲੌਰ : ਵਿਕਰਮ ਕੁਮਾਰ, ਮੋਹਿਤ, ਬਲਜੀਤ ਸਿੰਘ, ਗੁਰਮੁੱਖ ਸਿੰਘ, ਜੀਵਨ
14. ਰਵਿੰਦਰ ਨਗਰ : ਵਿਕਾਸ, ਪੂਜਾ
15. ਗਾਂਧੀ ਕੈਂਪ : ਸ਼ਿਵ ਕੁਮਾਰ
16. ਗੁਰੂ ਰਾਮਦਾਸ ਨਗਰ : ਪਿਊਸ਼
17. ਹਿਮਾਚਲ ਐਵੇਨਿਊ ਲੱਧੇਵਾਲੀ : ਮਿਨਾਲ
18. ਅਸ਼ੋਕ ਵਿਹਾਰ : ਰਿਤਿਕ, ਲਕਸ਼ਮੀ ਦੱਤ
19. ਨਿਊ ਅਮਰ ਨਗਰ : ਪੂਨਮ
20. ਪੀ. ਪੀ. ਸੀ. ਬੀ. ਦਫਤਰ ਫੋਕਲ ਪੁਆਇੰਟ : ਸੰਦੀਪ ਕੁਮਾਰ, ਸਵਿੰਦਰ ਸਿੰਘ
21. ਅਰਬਨ ਅਸਟੇਟ : ਗੁਰਜੋਤ ਸਿੰਘ, ਕਿਰਨਦੀਪ ਿਸੰਘ, ਅਰਵਿੰਦਰ
22. ਸ਼ਾਹਕੋਟ ਤੇ ਨੇੜਲੇ ਪਿੰਡ : ਜਗਤਾਰ ਸਿੰਘ, ਭੁਪਿੰਦਰ ਸਿੰਘ, ਗੁਰਜੰਟ ਸਿੰਘ, ਸ਼ੁਭਮ ਕੁਮਾਰ, ਅਨਮੋਲ
23. ਮਾਡਲ ਟਾਊਨ : ਗੁਰਵਿੰਦਰਪਾਲ ਸਿੰਘ, ਮਨਜੀਤ ਧਨੰਜੈ
24. ਪਿੰਡ ਧੰਨੋਵਾਲੀ : ਰੇਖਾ, ਮਨਜੀਤ, ਪਰਮੀਤ
25. ਗੌਤਮ ਨਗਰ ਬਸਤੀ ਬਾਵਾ ਖੇਲ : ਨਾਨਕੂ
26. ਪਿੰਡ ਤੱਲ੍ਹਣ : ਸੰਨੀ ਕੁਮਾਰ
27. ਭਾਰਗੋ ਕੈਂਪ : ਸਤਬੀਰ ਕੁਮਾਰ, ਗੌਤਮ, ਸਿਮਰਨ, ਵਰਸ਼ਾ
28. ਫ੍ਰੈਂਡਜ਼ ਕਾਲੋਨੀ : ਜਤਿਨ
29. ਸਰਾਏ ਖਾਸ : ਜਾਵੇਦ ਖਾਨ
30. ਗੁਰਦੇਵ ਕਾਲੋਨੀ : ਵੈਭਵ
31. ਲੋਹੀਆਂ ਖਾਸ : ਜਤਿੰਦਰ ਸਿੰਘ
32. ਇਸਲਾਮਗੰਜ : ਜਗਦੀਪ
33. ਗੋਪਾਲ ਨਗਰ : ਨਮਨ
34. ਮੁਹੱਲਾ ਨੰਬਰ 2 ਜਲੰਧਰ ਕੈਂਟ : ਓਮ ਪ੍ਰਕਾਸ਼
35. ਸੂਰਿਆ ਐਨਕਲੇਵ : ਉਰਮਿਲ, ਅਨੂ, ਪ੍ਰਦੀਪ ਕੁਮਾਰ
36. ਲਾਜਪਤ ਨਗਰ : ਦੀਪਕ, ਅਨੀਸ਼, ਸੁਨੀਲ
37. ਮੁਹੱਲਾ ਚਿੰਤਪੁਰਨੀ ਗੜ੍ਹਾ : ਸਵਿਤਾ
38. ਵਿਸ਼ਵਕਰਮਾ ਮਾਰਕੀਟ : ਪਾਲ ਸਿੰਘ
39. ਸ਼ਹੀਦ ਊਧਮ ਸਿੰਘ ਨਗਰ : ਰਮਨਪ੍ਰੀਤ, ਪ੍ਰਿਤਪਾਲ
40. ਸੇਠ ਹੁਕਮ ਚੰਦ ਕਾਲੋਨੀ : ਹੇਮੰਤ
41. ਕ੍ਰਿਸ਼ਨਾ ਨਗਰ ਨਜ਼ਦੀਕ ਆਦਰਸ਼ ਨਗਰ : ਸੁਖਬੀਰ ਸਿੰਘ
42. ਦਕੋਹਾ : ਕਮਲ ਕੁਮਾਰ, ਰਾਕੇਸ਼
43. ਸੈਂਟਰਲ ਟਾਊਨ : ਵਰੁਣ
44. ਜਸਵੰਤ ਨਗਰ : ਅਤੁਲ
45. ਸਰਸਵਤੀ ਵਿਹਾਰ : ਸੁਖਜਿੰਦਰ
46. ਗੋਵਿੰਦ ਨਗਰ : ਕਮਲ , ਵਰਪ੍ਰੀਤ, ਸਨੇਹ, ਸੋਨੀਆ, ਅੰਕਿਤਾ, ਅਨੀਤਾ, ਸਿਮਰਜੋਤ
47. ਨਿਊ ਗੁਰੂ ਅਮਰਦਾਸ ਨਗਰ : ਕਰਨਦੀਪ, ਪ੍ਰਭਜੋਤ, ਮਨਜਿੰਦਰ, ਸੁਖਵਿੰਦਰ
48. ਵਰਿਆਮ ਨਗਰ : ਭੁਪਿੰਦਰ, ਸਚਬੀਰ, ਰਾਜ, ਊਸ਼ਾ
49. ਜਲੰਧਰ ਕੈਂਟ : ਹਰੀਸ਼
50. ਨਿਊ ਜਵਾਹਰ ਨਗਰ : ਰਮਿਕਾ
51. ਨਜ਼ਦੀਕ ਵੇਰਕਾ ਮਿਲਕ ਪਲਾਂਟ : ਸਤਨਾਮ
52. ਆਦਮਪੁਰ : ਪਵਨ
53. ਮੁਹੱਲਾ ਚਾਏਆਮ ਬਸਤੀ ਸ਼ੇਖ : ਰਿਧਮ, ਯਸ਼ਿਕਾ, ਸੋਨਮ
54. ਬੈਂਕ ਐਨਕਲੇਵ : ਰਿਤੂ
55. ਮਹਾਰਾਜਾ ਗਾਰਡਨ : ਅਮਰਜੀਤ
56. ਨਿਊ ਸੁਰਾਜਗੰਜ : ਸੋਮ
57. ਸੰਗਤ ਸਿੰਘ ਨਗਰ : ਗੌਰਵ
58. ਆਬਾਦਪੁਰਾ : ਆਸ਼ਾ
59. ਰੋਜ਼ ਪਾਰਕ : ਮਨੋਹਰ ਲਾਲ, ਪਰਮਿੰਦਰ ਕੌਰ
60. ਮੁਸਤਫਾਪੁਰ : ਸੁਖਬੀਰ
61. ਗਾਰਡਨ ਕਾਲੋਨੀ : ਅਮਰਜੀਤ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ
62. ਨਵੀਂ ਦਾਣਾ ਮੰਡੀ : ਰਾਕੇਸ਼ ਕੁਮਾਰ
63. ਕਿਸ਼ਨਪੁਰਾ : ਗੁਰਜੀਤ ਕੌਰ
64. ਬਸਤੀ ਸ਼ੇਖ : ਸੁਰਜੀਤ, ਸਤੀਸ਼ ਕੁਮਾਰ, ਵਿਜੇ ਕੁਮਾਰ, ਦੀਪੇਸ਼
65. ਨਿਊ ਹਰਗੋਬਿੰਦ ਨਗਰ : ਸੰਤ ਲਾਲ
66. ਕਮਲ ਪਾਰਕ : ਹਰਨੇਕ
67. ਸ਼ੰਕਰ ਗਾਰਡਨ : ਕਿਰਨ
68. ਸੁਦਰਸ਼ਨ ਪਾਰਕ ਮਕਸੂਦਾਂ : ਅਨੂਪ
69. ਜਲੰਧਰ ਹਾਈਟਸ : ਨਿਤਿਨ
70. ਪਿੰਡ ਦੂਹੜੇ : ਕੁਲਵਿੰਦਰ ਕੌਰ
71. ਖੁਰਲਾ ਕਿੰਗਰਾ : ਸੋਨੀਆ, ਰੂਹੀ
72. ਬੈਂਕ ਕਾਲੋਨੀ ਮਿੱਠਾਪੁਰ ਰੋਡ : ਰਾਜੇਸ਼
73. ਪਿੰਡ ਪੰਡੋਰੀ ਆਦਮਪੁਰ : ਜੋਤੀ
74. ਨੂਰਮਹਿਲ : ਹਰਦੀਪ ਸਿੰਘ
75. ਪਿੰਡ ਚੱਕ ਸਾਬੂ : ਕਪਿਲ ਕੁਮਾਰ
76. ਪਿੰਡ ਰੌਲੀ : ਜਸਪ੍ਰੀਤ ਸਿੰਘ
77. ਪਿੰਡ ਲੁਹਾਰਾ : ਬੜੇ ਲਾਲ
78. ਨਿਊ ਦਿਓਲ ਨਗਰ : ਵੀਨਾ ਦੇਵੀ, ਸੰਦੀਪ
79. ਪਿੰਡ ਕੋਟਲਾ : ਬੇਬੀ
80. ਪੁਲਸ ਲਾਈਨ : ਗੁਰਵਿੰਦਰ ਕੌਰ
81. ਅਮਰੀਕ ਨਗਰ : ਵਰੁਣ
82. ਰਾਜ ਨਗਰ : ਅਮਨ
83. ਭਗਵਾਨਪੁਰ : ਸੰਤੋਖ ਸਿੰਘ
84.ਲਕਸ਼ਮੀਪੁਰਾ : ਸ਼ਿਵ ਕੁਮਾਰ
85. ਪੰਜਾਬ ਐਵੇਨਿਊ : ਅਮਰਦੀਪ ਕੌਰ, ਸਤਪਾਲ
86. ਕਸਤੂਰਬਾ ਨਗਰ ਜਲੰਧਰ ਕੈਂਟ : ਸੁਨੀਤਾ ਰਾਣੀ
87. ਕੂਲ ਰੋਡ ਨਜ਼ਦੀਕ ਬੰਬੇ ਪੈਲੇਸ : ਵੀਰ ਸਿੰਘ
88. ਜੇ. ਪੀ. ਨਗਰ : ਅਮਿਤ
89. ਬਸੰਤ ਐਵੇਨਿਊ : ਮਦਨ ਲਾਲ
90. ਸ਼ਹੀਦ ਬਾਬੂ ਲਾਭ ਸਿੰਘ ਨਗਰ : ਪ੍ਰਤਿਗਿਆ
91. ਗੁਰੂ ਗੋਬਿੰਦ ਸਿੰਘ ਐਵੇਨਿਊ : ਨਮਨਦੀਪ
92. ਮੰਡੀ ਰੋਡ : ਤਰੁਣ
93. ਸੋਫੀ ਪਿੰਡ : ਅਸ਼ੋਕ ਕੁਮਾਰ
94. ਪਾਰਸ ਐਸਟੇਟ : ਦਲਬੀਰ ਸਿੰਘ
95. ਮੁਹੱਲਾ ਰਾਮਗੜ੍ਹੀਆ ਅਲਾਵਲਪੁਰ : ਗੁਰਮੀਤ ਲਾਲ
96. ਰਮਨੀਕ ਐਵੇਨਿਊ : ਰੀਨਾ
97. ਸ੍ਰੀ ਗੁਰੂ ਅਰਜਨ ਦੇਵ ਨਗਰ ਕਰਤਾਰਪੁਰ : ਵਿਜੇ ਭੂਸ਼ਨ
98. ਹੈਮਿਲਟਨ ਗਾਰਡਨ ਵਡਾਲਾ ਚੌਕ : ਮਨੀਸ਼
99. ਕਰੋਲ ਬਾਗ : ਭਰਪੂਰ ਸਿੰਘ
100. ਪਿੰਡ ਸਿੱਧਮ ਮੁਸਤਾਦੀ ਨੂਰਮਹਿਲ : ਗੁਰਮੇਲ ਸਿੰਘ
101. ਪਿੰਡ ਸੰਗਢੇਸੀਆਂ : ਰਿੰਕੂ ਦੇਵੀ
102. ਪਿੰਡ ਦਿਆਲਪੁਰ : ਸੁਰਜੀਤ ਕੌਰ
103. ਗਰੀਨ ਮਾਡਲ ਟਾਊਨ : ਮੇਜਰ ਸਿੰਘ
104. ਮਕਸੂਦਾਂ : ਗ੍ਰੇਸੀ
105. ਕਾਹਨਦਾਸ ਨਗਰ ਬਸਤੀ ਬਾਵਾ ਖੇਲ : ਨੋਸ਼ੀ

ਇਹ ਵੀ ਪੜ੍ਹੋ:  ਅੰਮ੍ਰਿਤਧਾਰੀ ਮਾਂ-ਪੁੱਤ ਨੂੰ ਰਸਤੇ 'ਚ ਘੇਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਪਾੜੇ ਕੱਪੜੇ

ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ 70 ਦਿਨਾਂ 'ਚ ਜਿੱਥੇ ਜ਼ਿਲ੍ਹੇ 'ਚ ਸਿਰਫ 251 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਸਨ, ਉਥੇ ਹੀ ਅਨਲਾਕ ਦੇ 87 ਦਿਨਾਂ 'ਚ 5438 ਮਰੀਜ਼ ਹੋਰ ਵਧ ਗਏ। ਅੱਜ ਦੇ ਮਿਲੇ ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ 'ਚ 5879 ਤੱਕ ਪਾਜ਼ੇਟਿਵ ਕੇਸਾਂ ਦਾ ਅੰਕੜਾ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ:  ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਰਾਹਤ, ਗ੍ਰਿਫ਼ਤਾਰੀ 'ਤੇ ਲੱਗੀ ਰੋਕ

944 ਦੀ ਰਿਪੋਰਟ ਆਈ ਨੈਗੇਟਿਵ ਤੇ 153 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 944 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਮਰੀਜ਼ਾਂ ਵਿਚੋਂ 153 ਨੂੰ ਛੁੱਟੀ ਮਿਲ ਗਈ।
ਜਾਣੋ ਕੀ ਹੈ ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਨਮੂਨੇ-64781
ਨੈਗੇਟਿਵ ਆਏ-57537
ਪਾਜ਼ੇਟਿਵ ਆਏ-5879
ਡਿਸਚਾਰਜ ਹੋਏ ਮਰੀਜ਼-3602
ਮੌਤਾਂ ਹੋਈਆਂ-149
ਐਕਟਿਵ ਕੇਸ-1938
ਇਹ ਵੀ ਪੜ੍ਹੋ: ਕੈਪਟਨ ਨੇ ਸੋਨੀਆ ਗਾਂਧੀ ਨੂੰ ਕੀਤੀ ਸ਼ਿਕਾਇਤ, ਕੇਂਦਰ ਨੇ ਰੋਕਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ


author

shivani attri

Content Editor

Related News