ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, ਮੁੜ ਵੱਡੀ ਗਿਣਤੀ 'ਚ ਸਾਹਮਣੇ ਆਏ ਨਵੇਂ ਕੇਸ

2020-08-20T17:26:32.31

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਰੋਗੀਆਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਜੇਕਰ ਲੋਕ ਅਜੇ ਵੀ ਸੰਭਲ ਜਾਣ ਤਾਂ ਇਹ ਅੰਕੜਾ ਘੱਟ ਸਕਦਾ ਹੈ। ਵੀਰਵਾਰ ਨੂੰ ਜ਼ਿਲ੍ਹੇ 'ਚ ਫਿਰ ਉਸ ਸਮੇਂ ਵੱਡਾ ਧਮਾਕ ਹੋ ਗਿਆ ਜਦੋਂ ਇਥੋਂ 260 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ: ਬੀਮਾਰੀ ਤੇ ਗਰੀਬੀ ਨੇ ਪਤੀ-ਪਤਨੀ ਨੂੰ ਮਰਨ ਲਈ ਕੀਤਾ ਮਜਬੂਰ, ਦੋਹਾਂ ਨੇ ਨਿਗਲਿਆ ਜ਼ਹਿਰ

ਇਥੇ ਦੱਸ ਦੇਈਏ ਕਿ ਸਵੇਰੇ ਪਹਿਲਾਂ 47 ਕੇਸ ਪਾਜ਼ੇਟਿਵ ਮਿਲੇ ਸਨ ਅਤੇ ਦਪਹਿਰ ਨੂੰ 150 ਲੋਕਾਂ ਹੋਰ ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਮਿਲਣ ਤੋਂ ਬਾਅਦ ਸ਼ਾਮ ਨੂੰ 63 ਹੋਰ ਪਾਜ਼ੇਟਿਵ ਕੇਸ ਪਾਏ ਗਏ। ਇਸ ਦੇ ਨਾਲ ਹੀ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਵੀ ਹੋ ਗਈ। ਮਰਨ ਵਾਲੇ ਦੀ ਪਛਾਣ 67 ਸਾਲਾ ਅਮਰ ਸਿੰਘ ਵਾਸੀ ਨਿਊ ਦਸ਼ਮੇਸ਼ ਨਗਰ ਦੇ ਰੂਪ 'ਚ ਹੋਈ ਹੈ। ਅੱਜ ਆਏ ਪਾਜ਼ੇਟਿਵ ਕੇਸਾਂ ਤੋਂ ਬਾਅਦ ਜ਼ਿਲ੍ਹੇ 'ਚ ਪੀੜਤਾਂ ਦਾ ਅੰਕੜਾ 4888 ਅਤੇ ਮਰਨ ਵਾਲਿਆਂ ਦਾ ਅੰਕੜਾ 120 ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਰਾਹ ਜਾਂਦੇ ਨੌਜਵਾਨ ਨੂੰ ਘੇਰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 35 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2975, ਲੁਧਿਆਣਾ 7288, ਜਲੰਧਰ 4825, ਮੋਹਾਲੀ 'ਚ 2138, ਪਟਿਆਲਾ 'ਚ 4247, ਹੁਸ਼ਿਆਰਪੁਰ 'ਚ 926, ਤਰਨਾਰਨ 686, ਪਠਾਨਕੋਟ 'ਚ 787, ਮਾਨਸਾ 'ਚ 320, ਕਪੂਰਥਲਾ 657, ਫਰੀਦਕੋਟ 700, ਸੰਗਰੂਰ 'ਚ 1670, ਨਵਾਂਸ਼ਹਿਰ 'ਚ 517, ਰੂਪਨਗਰ 571, ਫਿਰੋਜ਼ਪੁਰ 'ਚ 1307, ਬਠਿੰਡਾ 1442, ਗੁਰਦਾਸਪੁਰ 1254, ਫਤਿਹਗੜ੍ਹ ਸਾਹਿਬ 'ਚ 764, ਬਰਨਾਲਾ 770, ਫਾਜ਼ਿਲਕਾ 561 ਮੋਗਾ 943, ਮੁਕਤਸਰ ਸਾਹਿਬ 527 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 937 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਡੇਅਰੀ ਫਾਰਮ ਤੇ ਗਊਸ਼ਾਲਾਵਾਂ ਨੂੰ ਚਲਾਉਣ ਲਈ ਲੈਣੀ ਪਵੇਗੀ ਇਜਾਜ਼ਤ, PPCB ਦੇ ਨਵੇਂ ਹੁਕਮ ਜਾਰੀ
ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ 2020 ਦੇ ਨਤੀਜਿਆਂ 'ਚ ਜਲੰਧਰ ਕੈਂਟ ਨੇ ਮਾਰੀ ਬਾਜ਼ੀ


shivani attri

Content Editor

Related News