ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 3700 ਤੋਂ ਪਾਰ

Friday, Aug 14, 2020 - 01:45 PM (IST)

ਜਲੰਧਰ (ਰੱਤਾ)— ਜ਼ਿਲ੍ਹਾ ਜਲੰਧਰ 'ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ ਜਿੱਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 103 ਨਵੇਂ ਪਾਜ਼ੇਟਿਵ ਕੇਸ ਪਾਏ ਗਏ, ਉਥੇ ਹੀ 2 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ। ਇਥੇ ਦੱਸ ਦੇਈਏ ਕਿ ਅੱਜ ਮਿਲੇ 103 ਪਾਜ਼ੇਟਿਵ ਕੇਸਾਂ 'ਚੋਂ 60 ਲੋਕÎਾਂ ਦੀਆਂ ਰਿਪੋਰਟਾਂ ਪ੍ਰਾਈਵੇਟ ਲੈਬੋਰਟਰੀ 'ਚੋਂ ਹਾਸਲ ਹੋਈਆਂ ਹਨ ਜਦਕਿ 43 ਦੀਆਂ ਰਿਪੋਰਟਾਂ ਸਰਕਾਰੀ ਹਸਪਤਾਲ ਤੋਂ ਮਿਲੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 3730 ਤੱਕ ਪਹੁੰਚ ਗਿਆ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 96 ਤੱਕ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ: ...ਜਦੋਂ ਸ਼ਰਾਬੀ ਨੇ ਥਾਣੇ ਦੇ ਬਾਹਰ ਰਾਹ ਜਾਂਦੀ ਕੁੜੀ ਦਾ ਸ਼ਰੇਆਮ ਫੜਿਆ ਹੱਥ

ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਡਾਕਟਰਾਂ ਅਤੇ ਪੁਲਸ ਮੁਲਾਜ਼ਮਾਂ ਸਮੇਤ 149 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ ਜਦਕਿ ਕੋਰੋਨਾ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ। ਵਿਸ਼ਵ ਭਰ 'ਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਕਾਰਨ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਲੋਕ ਆਪਣੇ-ਆਪ ਹੀ ਇਸ ਵਾਇਰਸ ਤੋਂ ਖੁਦ ਨੂੰ ਬਚਾਅ ਸਕਦੇ ਹਨ। ਜਿਸ ਗਤੀ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਹੁਣ ਇਹ ਵਾਇਰਸ ਕਾਬੂ 'ਚ ਆਉਣ ਵਾਲਾ ਨਹੀਂ।

ਅਜੇ ਵੀ ਘਰਾਂ 'ਚ ਲੁਕ ਕੇ ਬੈਠੇ ਹਨ ਕੋਰੋਨਾ ਪਾਜ਼ੇਟਿਵ 400 ਮਰੀਜ਼
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਇਸ ਸਮੇਂ 1127 ਐਕਟਿਵ ਕੇਸ ਹਨ ਅਤੇ ਇਨ੍ਹਾਂ 'ਚੋਂ 400 ਲੋਕ ਘਰਾਂ 'ਚ ਲੁਕ ਕੇ ਬੈਠੇ ਹਨ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਨੂੰ ਪਿਛਲੇ 3 ਦਿਨਾਂ ਤੋਂ ਸਿਹਤ ਮਹਿਕਮਾ ਘਰਾਂ 'ਚੋਂ ਸਿਹਤ ਕੇਂਦਰਾਂ 'ਚ ਸ਼ਿਫਟ ਨਹੀਂ ਕਰਵਾ ਸਕਿਆ। ਇਸ ਨੂੰ ਮਹਿਕਮੇ ਦੀ ਲਾਪਰਵਾਹੀ ਜਾਂ ਮਜਬੂਰੀ ਕੁਝ ਵੀ ਕਿਹਾ ਜਾ ਸਕਦਾ ਹੈ।

ਵੀਰਵਾਰ 72 ਹੋਰਨਾਂ ਨੂੰ ਮਿਲੀ ਛੁੱਟੀ ਤੇ 674 ਦੀ ਰਿਪੋਰਟ ਆਈ ਨੈਗੇਟਿਵ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 72 ਹੋਰਨਾਂ ਨੂੰ ਵੀਰਵਾਰ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਮਹਿਕਮੇ ਨੂੰ 674 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ। ਸਿਹਤ ਮਹਿਕਮੇ ਨੇ 334 ਹੋਰ ਲੋਕਾਂ ਦੇ ਨਮੂਨੇ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਕੋਰੋਨਾ ਦੀ ਜਲੰਧਰ 'ਚ ਸਥਿਤੀ
ਕੁਲ ਸੈਂਪਲ-53132
ਨੈਗੇਟਿਵ ਆਏ-49634
ਪਾਜ਼ੇਟਿਵ ਆਏ-3730
ਡਿਸਚਾਰਜ ਹੋਏ ਮਰੀਜ਼-2407
ਮੌਤਾਂ ਹੋਈਆਂ-96
ਐਕਟਿਵ ਕੇਸ-1126
ਇਹ ਵੀ ਪੜ੍ਹੋ: 
ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ


shivani attri

Content Editor

Related News