ਜਲੰਧਰ 'ਚ ਇਕ ਹੋਰ 'ਕੋਰੋਨਾ' ਦਾ ਪਾਜ਼ੇਟਿਵ ਕੇਸ ਮਿਲਿਆ, ਗਿਣਤੀ 216 ਤੱਕ ਪੁੱਜੀ
Wednesday, May 20, 2020 - 11:49 AM (IST)
ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਫਿਰ ਇਕ ਕੋਰੋਨਾ ਪਾਜ਼ੇਟਿਵ ਕੇਸ ਮਿਲਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਜਲੰਧਰ 'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 216 ਹੋ ਚੁੱਕੀ ਹੈ। ਇਥੇ ਦੱਸ ਦੇਈਏ ਕਿ ਪਹਿਲਾਂ ਜਲੰਧਰ 'ਚ ਕੁੱਲ 214 ਮਾਮਲੇ ਸਨ, ਅੱਜ ਲਗਾਤਾਰ ਦੋ ਮਾਮਲੇ ਸਾਹਮਣੇ ਆਉਣ ਵਾਲ ਅੰਕੜਾ 216 ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਇਆ ਕੋਰੋਨਾ ਦਾ ਇਹ ਮਾਮਲਾ ਜਲੰਧਰ ਦੇ ਕਰੋਲ ਬਾਗ ਇਲਾਕੇ ਦਾ ਹੈ, ਜਿੱਥੇ ਵਿਅਕਤੀ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਮਰੀਜ਼ ਲੁਧਿਆਣਾ ’ਚ ਦਾਖਲ ਹੈ।
ਬੁੱਧਵਾਰ ਨੂੰ ਸ਼ਹਿਰ 'ਚ ਹੋਈ 7ਵੀਂ ਮੌਤ
ਬੁੱਧਵਾਰ ਨੂੰ ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ 7ਵੀਂ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਸੰਤੋਸ਼ ਰਾਣੀ ਈਸ਼ਵਰ ਕਾਲੋਨੀ, ਕਾਲਾ ਸੰਘਾ ਰੋਡ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਉਮਰ ਕਰੀਬ 66 ਸਾਲਾਂ ਦੀ ਸੀ। ਮ੍ਰਿਤਕਾ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ 'ਚ ਇਲਾਜ ਅਧੀਨ ਸੀ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਦੇ ਇਕ ਹੋਰ ਮਰੀਜ਼ ਦੀ ਪੁਸ਼ਟੀ ਕੀਤੀ ਗਈ ਹੈ। ਉਕਤ ਨੌਜਵਾਨ ਦੀ ਉਮਰ 26 ਸਾਲਾਂ ਦੀ ਹੈ ਅਤੇ ਉਹ ਆਦਮਪੁਰ ਦਾ ਰਹਿਣ ਵਾਲਾ ਹੈ। ਉਕਤ ਨੌਜਵਾਨ ਹਾਲ ਹੀ 'ਚ ਦੁਬਈ ਤੋਂ ਵਾਪਸ ਪਰਤਿਆ ਸੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।