ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ

Saturday, Apr 25, 2020 - 08:56 PM (IST)

ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ

ਜਲੰਧਰ (ਰੱਤਾ,ਵਿਕਰਮ)— ਪੂਰੀ ਦੁਨੀਆ 'ਚ ਫੈਲੇ ਕੋਰੋਨਾ ਦੇ ਕਾਰਨ ਜਲੰਧਰ 'ਚ ਅੱਜ ਇਕ ਹੋਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਸਤੀ ਗੁਜ਼ਾ ਦੇ ਰਹਿਣ ਵਾਲੇ 48 ਸਾਲਾ ਵਿਅਕਤੀ ਨੂੰ ਅੱਜ ਹੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਅੱਜ ਹੀ ਉਸ ਦੀ ਮੌਤ ਹੋ ਗਈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਕਾਰਨ ਜਲੰਧਰ 'ਚ ਇਹ ਤੀਜੀ ਮੌਤ ਹੈ ਜਦਕਿ ਪੰਜਾਬ 'ਚ ਮੌਤਾਂ ਦਾ ਅੰਕੜਾ 18 ਤੱਕ ਪਹੁੰਚ ਗਿਆ ਹੈ।

ਕੋਰੋਨਾ ਕਾਰਨ ਸਭ ਤੋਂ ਪਹਿਲੀ ਮੌਤ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਕੁਮਾਰ ਸ਼ਰਮਾ ਦੀ ਹੋਈ ਸੀ। ਇਸ ਦੇ ਇਲਾਵਾ ਕੋਰੋਨਾ ਕਾਰਨ ਦੂਜੀ ਮੌਤ ਸ਼ਾਹਕੋਟ ਵਿਖੇ ਰਹਿਣ ਵਾਲੀ ਔਰਤ ਦੀ ਹੋਈ ਸੀ। ਉਕਤ ਔਰਤ ਦੀ ਮੌਤ ਤੋਂ ਬਾਅਦ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਅੱਜ ਮਿਲੇ ਇਸ ਪਾਜ਼ੀਟਿਵ ਕੇਸ ਦੇ ਨਾਲ ਹੁਣ ਜਲੰਧਰ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 64 ਤੱਕ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ :  'ਕੋਰੋਨਾ' ਨੇ ਪੂਰੀ ਤਰ੍ਹਾਂ ਜਕੜਿਆ ਜਲੰਧਰ, 3 ਹੋਰ ਨਵੇਂ ਪਾਜ਼ੀਟਿਵ ਕੇਸ ਮਿਲੇ

 

PunjabKesari

ਮ੍ਰਿਤਕ ਦੀ ਪਛਾਣ ਸਹਿਦੇਵ (48) ਦੇ ਰੂਪ 'ਚ ਹੋਈ ਹੈ, ਜੋਕਿ ਜੋਹਲ ਹਸਪਤਾਲ 'ਚ ਦਾਖਲ ਸੀ। ਉਹ ਮੂਲ ਰੂਪ ਨਾਲ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਜੋਹਲ ਹਸਪਤਾਲ ਦੇ ਡਾਕਟਰ ਬੀ. ਐੱਸ. ਜੋਹਲ ਦਾ ਕਹਿਣ ਹੈ ਕਿ ਉਕਤ ਮਰੀਜ਼ ਖੂਨ ਦੀ ਕਮੀ ਹੋਣ ਕਰਕੇ ਉਕਤ ਹਸਪਤਾਲ 'ਚ ਦਾਖਲ ਹੋਇਆ ਸੀ। ਉਕਤ ਵਿਅਕਤੀ ਦੇ ਅੰਦਰ ਸਿਰਫ ਤਿੰਨ ਗ੍ਰਾਮ ਹੀ ਖੂਨ ਰਹਿ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮਰੀਜ਼ ਨੂੰ ਸਾਹ ਲੈਣ 'ਚ ਦਿੱਕਤ ਹੋਣ ਲੱਗੀ ਤਾਂ ਮਰੀਜ਼ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਅਤੇ ਅੰਮ੍ਰਿਤਸਰ 'ਚ ਜਾਂਚ ਲਈ ਭੇਜੇ ਗਏ। ਉਕਤ ਮਰੀਜ਼ ਦੀ ਮੌਤ ਸਵੇਰੇ ਢਾਈ ਵਜੇ ਹੋਈ ਅਤੇ ਉਸ ਦੀ ਰਿਪੋਰਟ ਬਾਅਦ ਦੁਪਹਿਰ ਡਾ. ਬੀ.ਐੱਸ. ਜੋਹਲ ਕੋਲ ਪਹੁੰਚੀ, ਜਿਸ 'ਚ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਗਈ। ਕੋਰੋਨਾ ਕਾਰਨ ਜਲੰਧਰ 'ਚ ਤੀਜੀ ਮੌਤ ਹੋਣ ਦਾ ਪਤਾ ਲੱਗਦੇ ਹੀ ਸਿਹਤ ਵਿਭਾਗ ਦੀ ਟੀਮ ਵੀ ਜੋਹਲ ਹਸਪਤਾਲ 'ਚ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ :  ਦਾਜ ਦੀ ਬਲੀ ਚੜ੍ਹੀ 21 ਸਾਲਾ ਵਿਆਹੁਤਾ, 11 ਮਹੀਨੇ ਪਹਿਲਾਂ ਹੋਇਆ ਸੀ ਵਿਆਹ

'ਕੋਰੋਨਾ' ਦੇ ਮਾਮਲੇ ਜਲੰਧਰ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਪੁੱਜਾ
ਇਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਲਗਾਤਾਰ ਮਾਮਲਿਆਂ 'ਚ ਜਲੰਧਰ ਨੇ ਮੋਹਾਲੀ ਨੂੰ ਪਿੱਛੇ ਛੱਡ ਦਿੱਤਾ ਹੈ। ਮੋਹਾਲੀ 'ਚ ਹੁਣ ਤੱਕ ਕੋਰੋਨਾ ਦੇ 63 ਪਾਜ਼ੀਟਿਵ ਕੇਸ ਪਾਏ ਗਏ ਹਨ ਜਦਕਿ ਜਲੰਧਰ 'ਚ ਅੱਜ ਪਾਜ਼ੀਟਿਵ ਕੇਸਾਂ ਦੀ ਗਿਣਤੀ 64 ਤੱਕ ਪੁੱਜਣ 'ਤੇ ਜਲੰਧਰ ਸੂਬੇ 'ਚੋਂ ਪਹਿਲੇ ਸਥਾਨ 'ਤੇ ਆ ਗਿਆ ਹੈ। ਜਲੰਧਰ 'ਚ ਅੱਜ ਹੋਈ ਤੀਜੀ ਮੌਤ ਨੂੰ ਲੈ ਕੇ ਪੰਜਾਬ 'ਚ ਮੌਤਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਰਾਜਪੁਰਾ 'ਚ ਕੋਰੋਨਾ ਤੋਂ ਬਾਅਦ ਇਕ ਹੋਰ ਖਤਰਾ, ਬਫਰ ਜ਼ੋਨ ਐਲਾਨਿਆ, ਲੱਗੀਆਂ ਕਈ ਪਾਬੰਦੀਆਂ

ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 310 ਤੱਕ ਪੁੱਜਾ
ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ 67, ਮੋਹਾਲੀ 'ਚ 63, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 20, ਲੁਧਿਆਣਾ 'ਚ 17, ਅੰਮ੍ਰਿਤਸਰ 'ਚ 14, ਮਾਨਸਾ 'ਚ 13, ਪਟਿਆਲਾ 'ਚ 61, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 2, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ''ਕੋਰੋਨਾ'' ਦਾ ਗੜ੍ਹ ਰਹੇ ਨਵਾਂਸ਼ਹਿਰ ''ਚ ਖੁਸ਼ੀਆਂ ਦੀ ਰਹੀ ਦਸਤਕ, ਗੂੰਜਦੀਆਂ ਰਹੀਆਂ ਕਿਲਕਾਰੀਆਂ


author

shivani attri

Content Editor

Related News