ਜਲੰਧਰ ਦੇ ਇਹ ਖੇਤਰ ਪੂਰੀ ਤਰ੍ਹਾਂ ਰਹਿਣਗੇ ਸੀਲ, ਡੀ. ਸੀ. ਨੇ ਜਾਰੀ ਕੀਤੀ ਕੰਟੇਨਮੈਂਟ ਜ਼ੋਨ ਦੀ ਸੂਚੀ

Friday, May 15, 2020 - 07:52 PM (IST)

ਜਲੰਧਰ ਦੇ ਇਹ ਖੇਤਰ ਪੂਰੀ ਤਰ੍ਹਾਂ ਰਹਿਣਗੇ ਸੀਲ, ਡੀ. ਸੀ. ਨੇ ਜਾਰੀ ਕੀਤੀ ਕੰਟੇਨਮੈਂਟ ਜ਼ੋਨ ਦੀ ਸੂਚੀ

ਜਲੰਧਰ (ਚੋਪੜਾ)— ਜਲੰਧਰ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਜਲੰਧਰ 'ਚੋਂ ਕੋਰੋਨਾ ਦੇ ਪਾਜ਼ੇਟਿਵ ਕੇਸ ਮਿਲ ਰਹੇ ਹਨ। ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਿਵਲ ਸਰਜਨ ਵੱਲੋਂ ਮਿਲੇ ਪੱਤਰ ਦੇ ਜ਼ਰੀਏ ਹਾਸਲ ਹੋਈ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਜਲੰਧਰ ਜ਼ਿਲੇ 'ਚ ਕਈ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸੁਖਬੀਰ ਤੇ ਹਰਸਿਮਰਤ ਬਾਦਲ ਵੱਲੋਂ ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ (ਵੀਡੀਓ)

ਇਸ ਕੰਟੇਨਮੈਂਟ ਜ਼ੋਨ-1 ਦੇ ਅਧੀਨ ਆਉਂਦੇ ਬਸਤੀ ਦਾਨਿਸ਼ਮੰਦਾ ਦੇ ਰਵਿਦਾਸ ਨੰਗਰ, ਰਾਜਾ ਗਾਰਡਨ, ਨਿਊ ਰਸੀਲਾ ਨਗਰ, ਸ਼ਿਵਾਜੀ ਨਗਰ, ਬੇਗਮਪੁਰ ਅਤੇ ਸੁਰਜੀਤ ਨਗਰ ਦੇ ਇਲਾਵਾ ਬਸਤੀ ਸ਼ੇਖ, ਬਸਤੀ ਗੁਜ਼ਾਂ, ਨਿਊ ਗੋਬਿੰਦ ਨਗਰ, ਤੇਜ਼ ਮੋਹਨ ਨਗਰ ਸ਼ਾਮਲ ਹਨ।

ਕੰਟੇਨਮੈਂਟ ਜ਼ੋਨ-2 ਦੇ ਤਹਿਤ ਆਉਂਦੇ ਕਾਜ਼ੀ ਮੁਹੱਲਾ, ਕਿਲਾ ਮੁਹੱਲਾ, ਰਸਤਾ ਮੁਹੱਲਾ, ਭੈਰੋਂ ਬਾਜ਼ਾਰ, ਲਾਲ ਬਾਜ਼ਾਰ ਸ਼ਾਮਲ ਹਨ। ਇਸੇ ਤਰ੍ਹਾਂ ਕੰਟੇਨਮੈਂਟ ਜ਼ੋਨ-3 ਦੇ ਜੱਟਪੁਰਾ ਮੁਹੱਲਾ, ਪੁਰਾਣੀ ਸਬਜ਼ੀ ਮੰਡੀ ਦੇ ਖੇਤਰ ਸ਼ਾਮਲ ਹਨ।

ਇਹ ਵੀ ਪੜ੍ਹੋ:  ਫਗਵਾੜਾ ''ਚ ਵੱਡੀ ਵਾਰਦਾਤ, ਬਜ਼ੁਰਗ ਦੇ ਸਿਰ ''ਚ ਰਾਡ ਮਾਰ ਕੇ ਕੀਤਾ ਕਤਲ

ਕੰਟੇਨਮੈਂਟ ਜ਼ੋਨ-4 'ਚ ਬਸੰਤ ਨਗਰ, ਨਿਊ ਗੋਬਿੰਦ ਨਗਰ, ਅਮਨ ਨਗਰ ਦੇ ਇਲਾਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਦ ਦੇ ਪ੍ਰੋਟੋਕਾਲ ਮੁਤਾਬਕ ਪੂਰੀ ਤਰ੍ਹਾਂ ਇਲਾਕੇ ਸੀਲ ਰਹਿਣਗੇ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਅਪਡੇਟ ਰਿਪੋਰਟ ਮੁਤਾਬਕ ਕੰਟੇਨਮੈਂਟ ਜ਼ੋਨ ਦੀ ਲਿਸਟ ਰਿਵਾਈਜ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬਠਿੰਡਾ ਲਈ ਰਾਹਤ ਭਰੀ ਖਬਰ, 21 ਮਰੀਜ਼ 'ਕੋਰੋਨਾ' ਨੂੰ ਹਰਾ ਕੇ ਘਰਾਂ ਨੂੰ ਪਰਤੇ


author

shivani attri

Content Editor

Related News