ਜਲੰਧਰ ''ਚ 5 ਮਹੀਨੇ ਦੇ ਬੱਚੇ ਸਣੇ 9 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ
Tuesday, May 12, 2020 - 07:28 PM (IST)
ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜਲੰਧਰ 'ਚੋਂ ਕੁੱਲ 9 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚ 5 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਹੁਣ ਜਲੰਧਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 197 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 9 ਕੇਸਾਂ 'ਚੋਂ 8 ਕੇਸ ਗੁੱਜਾਪੀਰ ਰੋਡ ਦੇ ਦੱਸੇ ਜਾ ਰਹੇ ਹਨ, ਜੋਕਿ ਇਕ ਕੋਰੋਨਾ ਪਾਜ਼ੇਟਿਵ ਮਹਿਲਾ ਦੇ ਸੰਪਰਕ ਵਾਲੇ ਹਨ। ਇਥੇ ਦੱਸ ਦੇਈਏ ਕਿ ਅੱਜ ਸਵੇਰ ਤੋਂ ਜਲੰਧਰ 'ਚ ਕੋਈ ਕੋਰੋਨਾ ਦਾ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਸੀ। ਅੱਜ ਦੇ ਪਾਜ਼ੇਟਿਵ ਕੇਸਾਂ 'ਚ 5 ਮਹੀਨਿਆਂ ਦੇ ਬੱਚੇ ਸਮੇਤ 2 ਪੁਰਸ਼ ਅਤੇ 6 ਔਰਤਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਡੇਢ ਮਹੀਨੇ ਬਾਅਦ ਖੁੱਲ੍ਹੀ ਫਗਵਾੜਾ ਗੇਟ ਦੀ ਮਾਰਕਿਟ, ਹਾਲਾਤ ਬੇਕਾਬੂ ਦੇਖ ਪੁਲਸ ਨੇ ਲਿਆ ਸਖਤ ਐਕਸ਼ਨ
ਇਹ ਮਿਲੇ ਅੱਜ ਜਲੰਧਰ 'ਚੋਂ ਪਾਜ਼ੇਟਿਵ ਕੇਸ
ਰਾਜ ਕੁਮਾਰ (52) ਵਾਸੀ ਨਿਊ ਗੋਬਿੰਦ ਨਗਰ
ਲਲਿਤ ਕੁਮਾਰ (29) ਵਾਸੀ ਗੋਬਿੰਦ ਨਗਰ
ਨੀਲਮ (28) ਨਿਊ ਗੋਬਿੰਦ ਨਗਰ
ਨੇਹਾ (25) ਨਿਊ ਗੋਬਿੰਦ ਨਗਰ
ਅੰਕਿਤ (5 ਮਹੀਨੇ) ਨਿਊ ਗੋਬਿੰਦ ਨਗਰ
ਤਨਵੀ (16) ਨਿਊ ਗੋਬਿੰਦ ਨਗਰ
ਕਸ਼ਮੀਰ ਕੌਰ (5) ਨਿਊ ਗੋਬਿੰਦ ਨਗਰ
ਬਲਜੀਤ ਕੌਰ (29) ਨਿਊ ਗੋਬਿੰਦ ਨਗਰ
ਆਸ਼ਾ ਰਾਣੀ (72) ਰਸਤਾ ਮੁਹੱਲਾ
ਇਹ ਵੀ ਪੜ੍ਹੋ: ਹੈਰਾਨੀਜਨਕ: ਸਰਕਾਰੀ ਲੈਬਜ਼ 'ਚ 'ਕੋਰੋਨਾ' ਪਾਜ਼ੇਟਿਵ ਹੋ ਰਹੀਆਂ ਨੈਗੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ
ਜਾਣੋ ਦੁਨੀਆ ਭਰ 'ਚ ਕੋਰੋਨਾ ਦੀ ਸਥਿਤੀ
ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਕਹਿਰ ਢਾਹ ਰਿਹਾ ਹੈ। ਦੁਨੀਆ ਭਰ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 42,15,496 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਨਾਲ ਹੁਣ ਤਕ ਵਿਸ਼ਵ ਵਿਚ 2,84,680 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 15,06, 240 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ 'ਚ ਹੁਣ ਤਕ ਲਗਭਗ 67424 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਦੇਸ਼ ਵਿਚ ਹੁਣ ਤਕ 2215 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਧਰ ਪੰਜਾਬ ਵਿਚ ਹੁਣ ਤਕ ਕੋਰੋਨਾ ਦੇ 1949 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 160 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਕੇ ਘਰਾਂ ਨੂੰ ਪਰਤ ਚੁੱਕੇ ਹਨ।