ਜਲੰਧਰ 'ਚੋਂ 'ਕੋਰੋਨਾ' ਦੇ 7 ਹੋਰ ਨਵੇਂ ਕੇਸ ਆਏ ਸਾਹਮਣੇ, ਗਿਣਤੀ 162 ਤੱਕ ਪੁੱਜੀ

Saturday, May 09, 2020 - 05:49 PM (IST)

ਜਲੰਧਰ 'ਚੋਂ 'ਕੋਰੋਨਾ' ਦੇ 7 ਹੋਰ ਨਵੇਂ ਕੇਸ ਆਏ ਸਾਹਮਣੇ, ਗਿਣਤੀ 162 ਤੱਕ ਪੁੱਜੀ

ਜਲੰਧਰ (ਰੱਤਾ, ਵਿਕਰਮ)— ਮਹਾਨਗਰ ਜਲੰਧਰ 'ਚ ਦਿਨ-ਬ-ਦਿਨ ਕੋਰੋਨਾ ਦੇ ਪਾਜ਼ੇਟਿਵ ਕੇਸਾਂ 'ਚ ਵਾਧਾ ਹੋ ਰਿਹਾ ਹੈ। ਅੱਜ ਫਿਰ ਤੋਂ 7 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਲੰਧਰ 'ਚ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 162 ਤੱਕ ਪਹੁੰਚ ਗਈ ਹੈ ਜਦਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 19 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਅੱਜ ਦੇ ਮਿਲੇ ਕੇਸਾਂ 'ਚ ਤਿੰਨ ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਨੇ ਗੋਲੀਆਂ ਨਾਲ ਭੁੰਨਿਆ ਕੌਮਾਂਤਰੀ ਕਬੱਡੀ ਖਿਡਾਰੀ (ਵੀਡੀਓ)

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਇਨ੍ਹਾਂ 7 ਪਾਜ਼ੇਟਿਵ ਕੇਸਾਂ 'ਚ ਰਸੀਲਾ ਨਗਰ ਦਾ ਰਹਿਣ ਵਾਲਾ 49 ਸਾਲਾ ਵਿਅਕਤੀ, ਰਵਿਦਾਸ ਨਗਰ ਦੀ ਰਹਿਣ ਵਾਲੀ ਮਹਿਲਾ (60) ਬਸੰਤ ਨਗਰ ਦਾ ਰਹਿਣ ਵਾਲਾ 30 ਸਾਲਾ ਨੌਜਵਾਨ, ਨਿਊ ਗੋਬਿੰਦ ਨਗਰ ਦੀ ਰਹਿਣ ਵਾਲੀ ਮਹਿਲਾ (50), 2 ਫਿਲੌਰ ਅਤੇ ਇਕ ਮਹਿਤਪੁਰ ਦਾ ਵਾਸੀ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨ ਸਿਵਲ ਹਸਪਤਾਲ 'ਚ ਦਾਖਲ 7 ਕੋਰੋਨਾ ਪੀੜਤਾਂ ਨੇ ਕੋਰੋਨਾ 'ਤੇ ਫਹਿਤ ਹਾਸਲ ਕੀਤੀ ਸੀ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਮਿਲੇ ਅੱਜ ਜਲੰਧਰ ’ਚ 7 ਕੋਰੋਨਾ ਦੇ ਪਾਜ਼ੇਟਿਵ ਕੇਸ 
ਕੰਸੋ ਦੇਵੀ (60) ਵਾਸੀ ਰਵਿਦਾਸ ਮੰਦਿਰ ਬਸਤੀ ਦਾਨਿਸ਼ਮੰਦਾਂ
ਸੁਖਦੇਵ ਕੁਮਾਰ (49) ਵਾਸੀ ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾਂ 
ਜੋਗਿੰਦਰ ਕੌਰ (50) ਵਾਸੀ ਗੋਬਿੰਦ ਨਗਰ 
ਗੁਰਦੀਪ ਸਿੰਘ (70) ਵਾਸੀ ਭੈਣੀ ਫਿਲੌਰ 
ਦਵਿੰਦਰ ਕੌਰ (64) ਵਾਸੀ ਭੈਣੀ ਫਿਲੌਰ 
ਰਾਜਿੰਦਰ ਪ੍ਰਸਾਦ (30) ਵਾਸੀ ਬਸੰਤ ਨਗਰ
ਹਰਮੇਸ਼ ਲਾਲ (56) ਵਾਸੀ ਮਹਿਤਪੁਰ

ਇਹ ਵੀ ਪੜ੍ਹੋ: ਪੰਜਾਬ 'ਚ ਨਾਰਕੋ ਟੈਰੇਰਿਜ਼ਮ ਦਾ ਪਹਿਲਾ ਮਾਮਲਾ, ਹਿਜ਼ਬੁਲ ਮੁਜ਼ਾਹਿਦੀਨ ਦੇ 2 ਹੋਰ ਅੱਤਵਾਦੀ ਗ੍ਰਿਫਤਾਰ

ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 1777 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1777 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 296, ਲੁਧਿਆਣਾ 125, ਜਲੰਧਰ 162, ਮੋਹਾਲੀ 'ਚ 97, ਪਟਿਆਲਾ 'ਚ 101, ਹੁਸ਼ਿਆਰਪੁਰ 'ਚ 90, ਤਰਨਾਰਨ 161, ਪਠਾਨਕੋਟ 'ਚ 27, ਮਾਨਸਾ 'ਚ 21, ਕਪੂਰਥਲਾ 24, ਫਰੀਦਕੋਟ 45, ਸੰਗਰੂਰ 'ਚ 97, ਨਵਾਂਸ਼ਹਿਰ 'ਚ 104, ਰੂਪਨਗਰ 17, ਫਿਰੋਜ਼ਪੁਰ 'ਚ 44, ਬਠਿੰਡਾ 41, ਗੁਰਦਾਸਪੁਰ 122, ਫਤਿਹਗੜ੍ਹ ਸਾਹਿਬ 'ਚ 23, ਬਰਨਾਲਾ 21, ਫਾਜ਼ਿਲਕਾ 39 ਮੋਗਾ 54, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ : ਪੰਜਾਬ 'ਚ ਕੋਰੋਨਾ ਕਾਰਨ 30ਵੀਂ ਮੌਤ, ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਨੇ ਤੋੜਿਆ ਦਮ


author

shivani attri

Content Editor

Related News