ਸੂਬਾ ਸਰਕਾਰ ਦੇ ਯਤਨਾਂ ਸਦਕਾ ਜਲੰਧਰ ਦਾ ਇਕ ਸ਼ਰਧਾਲੂ ਨਾਂਦੇੜ ਤੋਂ ਪਰਤਿਆ ਵਾਪਸ
Monday, Apr 27, 2020 - 07:25 PM (IST)
ਜਲੰਧਰ (ਚੋਪੜਾ)— ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦੇਸ਼-ਵਿਆਪੀ ਲਾਕਡਾਉਨ ਕਰਕੇ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੇ ਸੂਬੇ ਦੇ ਵਸਨੀਕਾਂ ਨੂੰ ਵਾਪਸ ਲਿਆਉਣ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਜ਼ਿਲਾ ਜਲੰਧਰ ਨਾਲ ਸਬੰਧਤ ਪਹਿਲਾ ਸ਼ਰਧਾਲੂ ਘਰ ਵਾਪਸ ਆ ਸਕਿਆ।
ਇਹ ਵੀ ਪੜ੍ਹੋ: ਬੁਲੇਟ 'ਤੇ ਲਾੜੀ ਵਿਆਹ ਕੇ ਲਿਆਇਆ ਲਾੜਾ, ਕਹਿੰਦੇ 'ਬੱਚ ਗਿਆ ਖਰਚਾ ਭਾਰਾ'
ਸ਼ਰਧਾਲੂ ਬਖਤੌਰ ਸਿਘ (28) ਵਾਸਕਾਲੋਨੀ ਮਿੱਠਾਪੁਰ 19 ਮਾਰਚ ਨੂੰ ਸ੍ਰੀ ਨੰਦੇੜ ਸਾਹਿਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਲਾਕਡਾਉਨ/ਕਰਫ਼ਿਊ ਕਰ ਕੇ ਉਹ ਨੰਦੇੜ ਵਿਖੇ ਫਸ ਗਿਆ ਸੀ ਅਤੇ ਕੇਵਲ ਪੰਜਾਬ ਸਰਕਾਰ ਵੱਲੋਂ ਹੀ ਅਜਿਹੇ ਲੋਕਾਂ ਨੂੰ ਘਰ ਵਾਪਸ ਲਿਆਉਣ ਲਈ ਬੱਸਾਂ ਦੀ ਖੇਪ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਾਂਦੇੜ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸਟਰ ਦੀ ਸਰਕਾਰ ਨਾਲ ਸੰਪਰਕ ਰੱਖਿਆ ਗਿਆ।
ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ
ਉਨ੍ਹਾਂ ਕਿਹਾ ਕਿ ਪੂਰੀ ਡਾਕਟਰੀ ਜਾਂਚ ਤੋਂ ਬਾਅਦ ਸ਼ਰਧਾਲੂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 2 ਹਫਤੇ ਆਪਣੇ ਘਰ ਵਿਚ ਕੁਆਰਨਟੀਨ ਰਹਿਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੇ ਸ਼ਰਧਾਲੂਆਂ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਤਿਆਰ ਹੈ।