ਬਲਦੇਵ ਸਿੰਘ ਦੇ ਸੰਪਰਕ ਰਹੇ ਪਿੰਡ ਵਿਰਕਾਂ ਦੇ ਸਾਰੇ ਮਰੀਜ਼ ਹੋਏ ਠੀਕ, 'ਕੋਰੋਨਾ' ਨੂੰ ਦਿੱਤੀ ਮਾਤ

Monday, Apr 13, 2020 - 04:33 PM (IST)

ਬਲਦੇਵ ਸਿੰਘ ਦੇ ਸੰਪਰਕ ਰਹੇ ਪਿੰਡ ਵਿਰਕਾਂ ਦੇ ਸਾਰੇ ਮਰੀਜ਼ ਹੋਏ ਠੀਕ, 'ਕੋਰੋਨਾ' ਨੂੰ ਦਿੱਤੀ ਮਾਤ

ਗੋਰਾਇਆ (ਮੁਨੀਸ਼)— ਵਿਸ਼ਵ ਪੱਧਰ 'ਤੇ ਲਗਾਤਾਰ ਆਪਣੇ ਪੈਰ ਪਸਾਰ ਰਹੀ ਕੋਰੋਨਾ ਮਹਾਮਾਰੀ ਦਾ ਜਲੰਧਰ ਜ਼ਿਲੇ 'ਚ ਪਹਿਲਾ ਕੇਂਦਰ ਬਣਿਆ ਵਿਰਕਾਂ ਪਿੰਡ ਹੁਣ ਕੋਰੋਨਾ ਮੁਕਤ ਹੋ ਗਿਆ ਹੈ। ਪਿੰਡ 'ਚ ਕੋਰੋਨਾ ਦੇ ਚਾਰ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ਸਿਹਤ ਮਹਿਕਮੇ ਅਤੇ ਪ੍ਰਸ਼ਾਸ਼ਨ ਦੀ ਮੁਸਤੈਦੀ ਸਦਕਾ ਇਹ ਚਾਰੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ।ਚੌਥੇ ਮਰੀਜ਼ ਦੀ ਬੀਤੇ ਦਿਨ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੁਣ ਵਿਰਕ ਪਿੰਡ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਐਕਟਿਵ ਕੇਸ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦੇ ਸੀ. ਐੱਚ. ਸੀ. ਬੜਾਪਿੰਡ ਦੀ ਸੀਨੀਅਰ ਮੈਡੀਕਲ ਅਫਸਰ ਡਾ. ਜਯੋਤੀ ਫੋਕੇਲਾ ਨੇ ਕਿਹਾ ਕਿ ਬੀਤੀ 22 ਮਾਰਚ ਨੂੰ ਵਿਰਕਾਂ ਪਿੰਡ 'ਚ ਕੋਰੋਨਾ ਦੇ ਚਾਰ ਪਾਜ਼ੀਟਿਵ ਕੇਸ ਰਿਪੋਰਟ ਹੋਏ ਸਨ।

ਇਹ ਵੀ ਪੜ੍ਹੋ : ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਵੱਡਾ ਖੁਲਾਸਾ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਇਹ ਵੀ ਪੜ੍ਹੋ : ਪੁਲਸ ਪਾਰਟੀ 'ਤੇ ਹੋਏ ਹਮਲੇ ਦੀ ਕੈਪਟਨ ਨੇ ਕੀਤੀ ਨਿਖੇਧੀ, ਪੰਜਾਬ ਪੁਲਸ ਨੂੰ ਦਿੱਤੀਆਂ ਇਹ ਹਦਾਇਤਾਂ

ਇਕੋਂ ਪਰਿਵਾਰ ਦੇ ਚਾਰ ਮੈਂਬਰ ਹਰਜਿੰਦਰ ਸਿੰਘ, ਬਲਜਿੰਦਰ ਕੌਰ, ਹਰਦੀਪ ਸਿੰਘ ਅਤੇ ਸੰਦੀਪ ਸਿੰਘ ਨਵਾਂਸ਼ਹਿਰ ਵਿਖੇ ਕੋਰੋਨਾ ਪਾਜ਼ੀਟਿਵ ਆਏ ਬਲਦੇਵ ਸਿੰਘ ਦੇ ਨਜ਼ਦੀਕੀ ਸੰਪਰਕ 'ਚ ਆਏ ਸਨ।ਇਲਾਜ ਤੋਂ ਬਾਅਦ ਬੀਤੇ ਦਿਨੀਂ ਸੰਦੀਪ ਸਿੰਘ ਨੂੰ ਛੱਡ ਕੇ ਬਾਕੀ ਸਾਰਿਆ ਦਾ ਟੈਸਟ ਕੋਰੋਨਾ ਨੈਗੇਟਿਵ ਆਇਆ ਸੀ। ਹੁਣ ਸੰਦੀਪ ਸਿੰਘ ਦਾ ਟੈਸਟ ਵੀ ਨੇਗੇਟਿਵ ਆਇਆ ਹੈ।
ਪਿੰਡ 'ਚ ਕੋਰੋਨਾ ਮਰੀਜ਼ ਦੀ ਸੂਚਨਾ ਤੋਂ ਬਾਅਦ ਐੱਸ. ਡੀ. ਐੱਮ. ਫਿਲੌਰ ਡਾ. ਵਿਨੀਤ ਕੁਮਾਰ ਦੀ ਅਗਵਾਈ 'ਚ ਪ੍ਰਸ਼ਾਸ਼ਨਿਕ ਟੀਮ, ਡੀ. ਐੱਸ. ਪੀ. ਦਵਿੰਦਰ ਸਿੰਘ ਅੱਤਰੀ ਦੀ ਪੁਲਸ ਟੀਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ 'ਚ ਦਿਨ-ਰਾਤ ਕੰਮ ਕੀਤਾ। ਵਿਰਕ ਫਿਲੌਰ ਸਬ ਡਿਵੀਜ਼ਨ ਦਾ ਇੱਕ ਵੱਡਾ ਪਿੰਡ ਹੈ, ਜਿਸ 'ਚ 893 ਘਰ ਹਨ ਅਤੇ ਇਸ ਦੀ ਅਬਾਦੀ ਵੀ 4971 ਹੈ।

ਇਹ ਵੀ ਪੜ੍ਹੋ :  ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ

ਸਮੂਹ ਪਿੰਡ ਵਾਸੀਆਂ ਦੀ ਸਿਹਤ ਜਾਂਚ ਕਰਨਾ ਅਤੇ ਕੋਰੋਨਾ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੱਕ ਵੱਡੀ ਟੀਮ ਅਤੇ ਲਗਾਤਾਰ ਕੰਮ ਕਰਨ ਦੀ ਲੋੜ ਸੀ, ਜਿਸ ਨੂੰ ਬਖੂਬੀ ਅੰਜਾਮ ਦਿੱਤਾ ਗਿਆ। ਪਿੰਡ 'ਚ ਕੋਰੋਨਾ ਦਾ ਪ੍ਰਸਾਰ ਰੋਕਣ, ਘਰ-ਘਰ ਸਰਵੇ ਕਰਨ ਅਤੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਟੈਸਟ ਵਾਸਤੇ ਜਿਲਾ ਹਸਪਤਾਲ ਭੇਜਣ ਦੇ ਸਾਰੇ ਕੰਮਕਾਜ ਦੀ ਨਿਗਰਾਨੀ ਕਰਨ ਵਾਲੀ ਸੀਨੀਅਰ ਮੈਡੀਕਲ ਅਫਸਰ ਡਾ. ਜਯੋਤੀ ਫੋਕੇਲਾ ਨੇ ਕਿਹਾ ਕਿ ਸਰਵੇ ਦੌਰਾਨ ਅਜੀਹੇ 29 ਲੋਕ ਸਾਹਮਣੇ ਆਏ ਸਨ, ਜਿਨਾਂ ਦਾ ਪਾਜ਼ੀਟਿਵ ਮਰੀਜਾਂ ਦੇ ਨਾਲ ਸੰਪਰਕ ਰਿਹਾ ਸੀ।
 

ਇਹ ਵੀ ਪੜ੍ਹੋ : ਕੋਵਿਡ-19 ਦੇ ਮੱਦੇਨਜ਼ਰ ਮੁਨਾਫਾਖੋਰੀ ਰੋਕਣ ਲਈ ਜਲੰਧਰ ਦੇ ਡੀ. ਸੀ. ਨੇ ਲਿਆ ਅਹਿਮ ਫੈਸਲਾ

ਇਹ ਵੀ ਪੜ੍ਹੋ : 'ਇਹ ਵਿਸਾਖੀ ਖਾਮੋਸ਼ ਹੈ ਹਰ ਵਰ੍ਹੇ ਵਿਸਾਖੀ ਮਨਾਉਣ ਲਈ...!'

ਇਨਾਂ ਸਭ ਦੇ ਟੈਸਟ ਕਰਵਾਏ ਗਏ ਅਤੇ ਰਿਪੋਰਟ ਨੈਗੇਟਿਵ ਆਈ। ਇਹ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਮੁਸਤੈਦੀ ਦਾ ਹੀ ਨਤੀਜਾ ਹੈ ਕਿ ਅਸੀਂ ਵਾਇਰਸ ਦੇ ਫੈਲਾਅ ਨੂੰ ਇਕ ਪਰਿਵਾਰ ਤੱਕ ਹੀ ਸੀਮਿਤ ਰੱਖਣ 'ਚ ਸਫਲ ਹੋਏ। ਡਾ. ਮੋਹਿਤ ਚੰਦਰ, ਡਾ. ਮਮਤਾ ਗੌਤਮ, ਡਾ. ਹਰਪ੍ਰੀਤ ਕੌਰ, ਆਰਬੀਐਸਕੇ ਦੇ ਡਾ. ਬਲਜਿੰਦਰ, ਡਾ. ਤਨੁ ਅਤੇ ਡਾ. ਵਰੁਣ ਦੀ ਅਗਵਾਈ 'ਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੋਜ਼ਾਨਾ ਪਿੰਡ ਦੇ ਲੋਕਾਂ ਦੀ ਸਿਹਤ ਜਾਂਚ ਕੀਤੀ ਅਤੇ ਯਕੀਨੀ ਬਣਾਇਆ ਕਿ ਵਾਇਰਸ ਨਾ ਫੈਲੇ।

ਸਿਹਤ ਸੁਪਰਵਾਇਜ਼ਰ ਅਵਤਾਰ ਚੰਦ ਅਤੇ ਕੁਲਦੀਪ ਵਰਮਾ ਅਤੇ ਉਨ੍ਹਾਂ ਦੀ ਟੀਮ ਨੇ ਬੜੀ ਹੀ ਮੁਸਤੈਦੀ ਦੇ ਨਾਲ ਪਿੰਡ ਵਿੱਚ ਸਰਵੇ ਨੂੰ ਅੰਜਾਮ ਦਿੱਤਾ ਅਤੇ ਸ਼ੱਕੀ ਮਰੀਜਾਂ ਨੂੰ ਟੈਸਟਿੰਗ ਦੇ ਲਈ ਭੇਜਿਆ।ਏਐਨਐਮ ਸ਼ਸ਼ੀ ਬਾਲਾ ਅਤੇ ਆਸ਼ਾ ਵਰਕਰਾਂ ਦੀਆਂ ਟੀਮਾਂ ਨੇ ਵੀ ਘਰ-ਘਰ ਜਾ ਕੇ ਸਕ੍ਰੀਨਿੰਗ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਡਾ. ਜਯੋਤੀ ਫੋਕੇਲਾ ਨੇ ਸਥਾਨੀ ਯੂਥ ਕਲਬ ਅਤੇ ਪਿੰਡ ਵਿੱਚ ਸੈਨੀਟੇਸ਼ਨ ਦਾ ਕੰਮ ਕਰਨ ਵਾਲੇ ਹੋਰ ਵਿਭਾਗਾਂ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਨਾਲ ਹੀ ਭਰਪੂਰ ਸਮਰਥਨ ਦੇ ਲਈ ਸਿਵਲ ਸਰਜਨ ਜਲੰਧਰ ਜੀ ਦਾ ਅਤੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਤੇ ਸਮੂਹ ਪੈਰਾ-ਮੈਡੀਕਲ ਸਟਾਫ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਅੰਮ੍ਰਿਤਸਰ: ACP ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ, ਕਰ ਰਹੀ ਮੁਲਾਜ਼ਮਾਂ ਦੇ ਟੈਸਟ


author

shivani attri

Content Editor

Related News