ਕਸਬਾ ਮਹਿਤਪੁਰ ਦੇ 11 ਲੋਕਾਂ ਨੂੰ ਕੀਤਾ ਕੁਆਰੰਟਾਈਨ
Saturday, May 09, 2020 - 05:00 PM (IST)
ਮਹਿਤਪੁਰ (ਸੂਦ)— ਕਸਬਾ ਮਹਿਤਪੁਰ ਦੇ 11 ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਕੁਆਰੰਟਾਈਨ ਕੀਤਾ ਗਿਆ ਹੈ। ਲੁਧਿਆਣਾ ਦੀ ਰਹਿਣ ਵਾਲੀ ਕੁਲਦੀਪ ਕੌਰ, ਜਿਸ ਦੇ ਪੇਕੇ ਮਹਿਤਪੁਰ 'ਚ ਹਨ, ਉਹ 20 ਮਾਰਚ ਤੋ 1 ਮਈ ਤੱਕ ਆਪਣੇ ਪੇਕੇ ਘਰ ਮਹਿਤਪੁਰ ਵਿਖੇ ਰਹਿ ਰਹੀ ਸੀ ਅਤੇ ਕੱਲ੍ਹ 8 ਮਈ ਨੂੰ ਉਸ ਦੇ ਕੋਰੋਨਾ ਪਾਜ਼ੇਟਿਵ ਪਤਾ ਲੱਗਣ 'ਤੇ ਸਿਹਤ ਵਿਭਾਗ ਹਰਕਤ 'ਚ ਆ ਗਿਆ।
ਇਹ ਵੀ ਪੜ੍ਹੋ: ਪਲਾਜ਼ਮਾ ਟਰਾਇਲ ਲਈ ਪੰਜਾਬ ਦੇ 7 ਹਸਪਤਾਲਾਂ ਅਤੇ ਪੀ. ਜੀ. ਆਈ ਨੂੰ ਮਿਲੀ ਮਨਜ਼ੂਰੀ
ਜਾਣਕਾਰੀ ਦਿੰਦੇ ਹੋਏ ਐੱਸ. ਐੱਮ. ਓ. ਮਹਿਤਪੁਰ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਕੁਲਦੀਪ ਕੌਰ ਜਿਨ੍ਹਾਂ-ਜਿਨ੍ਹਾਂ ਦੇ ਸੰਪਰਕ ਵਿੱਚ ਆਈ ਤਕਰੀਬਨ ਕੁੱਲ 11 ਲੋਕਾਂ ਨੂੰ ਸੈਂਪਲ ਦੇਣ ਵਾਸਤੇ 108 ਐਂਬੂਲੈਂਸ ਦੀ ਸਹਾਇਤਾ ਨਾਲ ਜਲੰਧਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕੱਲ੍ਹ ਹੀ ਪਤਾ ਲੱਗਣ 'ਤੇ ਇਕਾਂਤਵਾਸ ਕਰ ਦਿੱਤਾ ਗਿਆ ਸੀ। ਬਲਾਕ ਐਜੂਕੇਟਰ ਸੰਦੀਪ ਨੇ ਦੱਸਿਆ ਕਿ ਬਲਾਕ ਮਹਿਤਪੁਰ ਅਧੀਨ ਆਉਂਦਿਆਂ 140 ਪਿੰਡਾਂ 'ਚ ਰੇਪਿਡ ਰੂਰਲ ਰਿਸਪੋਸ਼ ਟੀਮਾਂ ਪੂਰੀ ਤਰਾਂ ਮਿਹਨਤ ਨਾਲ ਕੋਈ ਵੀ ਬਾਹਰੋਂ ਆਵੇ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕੁਆਰੰਟਾਈਨ ਕੀਤਾ ਜਾ ਰਿਹਾ ਹੈ।
ਬਲਾਕ ਐਜੂਕੇਟਰ ਸੰਦੀਪ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਵਾ ਪੰਜਾਬ ਐਪ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਕਾਂਤਵਾਸ ਕੀਤੇ ਲੋਕਾਂ 'ਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਮੋਬਾਇਲ ਫੋਨ 'ਚ ਇਹ ਐਪ ਡਾਊਨਲੋਡ ਕਰਵਾਈ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੋ ਉਨ੍ਹਾਂ ਦੇ ਪਰਿਵਾਰ ਜਾਂ ਨੇੜਲੇ ਘਰਾਂ 'ਚ ਦੂਜੇ ਸੂਬੇ ਤੋਂ ਕੋਈ ਵਿਅਕਤੀ ਅਉਂਦਾ ਹੈ ਤਾਂ ਉਸ ਦੀ ਸੂਚਨਾ ਨੇੜਲੇ ਸਿਹਤ ਕੇਂਦਰ ਜਾਂ ਆਸ਼ਾ ਵਰਕਰ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਨਾਰਕੋ ਟੈਰੇਰਿਜ਼ਮ ਦਾ ਪਹਿਲਾ ਮਾਮਲਾ, ਹਿਜ਼ਬੁਲ ਮੁਜ਼ਾਹਿਦੀਨ ਦੇ 2 ਹੋਰ ਅੱਤਵਾਦੀ ਗ੍ਰਿਫਤਾਰ
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਨੇ ਗੋਲੀਆਂ ਨਾਲ ਭੁੰਨਿਆ ਕੌਮਾਂਤਰੀ ਕਬੱਡੀ ਖਿਡਾਰੀ (ਵੀਡੀਓ)