ਜਲੰਧਰ 'ਚ 'ਕੋਰੋਨਾ' ਦੀ ਤੜਥੱਲੀ, 20 ਨਵੇਂ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
Friday, Jul 03, 2020 - 10:02 PM (IST)
ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਫਿਰ ਤੋਂ ਜਲੰਧਰ 'ਚ 20 ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਲੰਧਰ 'ਚ ਕੋਰੋਨਾ ਪੀੜਤਾਂ ਦਾ ਅੰਕੜਾ 777 ਤੱਕ ਪਹੁੰਚ ਚੁੱਕਾ ਹੈ, ਜਿਨ੍ਹਾਂ 'ਚੋਂ 22 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ
ਇਨ੍ਹਾਂ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
4 ਸਾਲਾ ਬੱਚਾ ਗੁਰੂ ਨਾਨਕ ਨਗਰ ਜਲੰਧਰ
11 ਸਾਲਾ ਬੱਚੀ ਗੁਰੂ ਨਾਨਕ ਨਗਰ ਜਲੰਧਰ
10 ਸਾਲਾ ਬਚੀ ਵਾਸੀ ਸੰਜੇ ਗਾਂਧੀ ਨਗਰ
25 ਸਾਲਾ ਵਾਸੀ ਲੜਕੀ ਸੰਜੇ ਗਾਂਧੀ ਨਗਰ
10 ਸਾਲਾ ਬੱਚਾ ਵਾਸੀ ਸੰਜੇ ਗਾਂਧੀ ਨਗਰ
42 ਸਾਲਾ ਪੁਰਸ਼ ਵਾਸੀ ਸੰਜੇ ਗਾਂਧੀ ਨਗਰ
35 ਸਾਲਾ ਬੀਬੀ ਵਾਸੀ ਸੰਜੇ ਗਾਂਧੀ ਨਗਰ
15 ਸਾਲਾ ਨੌਜਵਾਨ ਵਾਸੀ ਸੰਜੇ ਗਾਂਧੀ ਨਗਰ
35 ਸਾਲਾ ਬੀਬੀ ਵਾਸੀ ਕਰਤਾਰਪੁਰ
21 ਸਾਲਾ ਬੀਬੀ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ
32 ਸਾਲਾ ਬੀਬੀ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ
18 ਸਾਲਾ ਨੌਜਵਾਨ ਵਾਸੀ ਲੈਦਰ ਕੰਪਲੈਕਸ ਰੋਜ਼ ਗਾਰਡਨ
68 ਸਾਲਾ ਪੁਰਸ਼ ਵਾਸੀ 86 ਠਾਕੁਰ ਸਿੰਘ ਕਾਲੋਨੀ
20 ਸਾਲਾ ਲੜਕੀ ਲੈਦਰ ਕੰਪਲੈਕਸ ਰੋਜ਼ ਗਾਰਡਨ
23 ਸਾਲਾ ਨੌਜਵਾਨ ਵਾਸੀ ਜੈਮਲ ਨਗਰ
40 ਸਾਲਾ ਪੁਰਸ਼ ਵਾਸੀ ਪਿੰਡ ਪਤਾਰ ਕਲਾਂ ਜਲੰਧਰ
30 ਸਾਲਾ ਨੌਜਵਾਨ ਵਾਸੀ ਅਜੀਤ ਨਗਰ
38 ਸਾਲਾ ਬੀਬੀ ਵਾਸੀ ਸੰਜੇ ਗਾਂਧੀ ਨਗਰ
35 ਸਾਲਾ ਪੁਰਸ਼ ਵਾਸੀ ਤਰਨਤਾਰਨ
46 ਸਾਲਾ ਬੀਬੀ ਲੇਨ ਕਾਲੋਨੀ ਕੈਂਟ ਰੋਡ ਜਲੰਧਰ
ਇਹ ਵੀ ਪੜ੍ਹੋ: ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ
ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 5886 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 971, ਲੁਧਿਆਣਾ 'ਚ 917, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 777, ਸੰਗਰੂਰ 'ਚ 502 ਕੇਸ, ਪਟਿਆਲਾ 'ਚ 337, ਮੋਹਾਲੀ 'ਚ 277, ਗੁਰਦਾਸਪੁਰ 'ਚ 229 ਕੇਸ, ਪਠਾਨਕੋਟ 'ਚ 221, ਤਰਨਤਾਰਨ 211, ਹੁਸ਼ਿਆਰਪੁਰ 'ਚ 188, ਨਵਾਂਸ਼ਹਿਰ 'ਚ 150, ਮੁਕਤਸਰ 133, ਫਤਿਹਗੜ੍ਹ ਸਾਹਿਬ 'ਚ 121, ਰੋਪੜ 'ਚ 113, ਮੋਗਾ 'ਚ 110, ਫਰੀਦਕੋਟ 110, ਕਪੂਰਥਲਾ 105, ਫਿਰੋਜ਼ਪੁਰ 'ਚ 100, ਫਾਜ਼ਿਲਕਾ 100, ਬਠਿੰਡਾ 'ਚ 99, ਬਰਨਾਲਾ 'ਚ 63, ਮਾਨਸਾ 'ਚ 48 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4220 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1483 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 153 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ਹਿੰਦੂ ਵੋਟ ਬੈਂਕ ਖਾਤਿਰ ਅਕਾਲੀ ਦਲ ਟਕਸਾਲੀ ਭੰਗ ਕਰਨਾ ਚਾਹੁੰਦੇ ਨੇ ਢੀਂਡਸਾ: ਬ੍ਰਹਮਪੁਰਾ (ਵੀਡੀਓ)