ਹੁਸ਼ਿਆਰਪੁਰ: ਕੋਰੋਨਾ ਲਾਗ ਦੀ ਬਿਮਾਰੀ ਦੌਰਾਨ ਡਿਊਟੀ ਕਰ ਰਹੇ ਹੋਮ ਗਾਰਡ ਜਵਾਨ ਦੀ ਹੋਈ ਮੌਤ
Saturday, Jun 13, 2020 - 07:01 PM (IST)
ਹੁਸ਼ਿਆਰਪੁਰ (ਅਮਰੀਕ)— ਕੋਰੋਨਾ ਵਾਇਰਸ ਦੇ ਚਲਦਿਆਂ ਲਗਾਤਾਰ ਡਿਊਟੀ ਦੇ ਰਹੇ ਮੁਲਾਜ਼ਮਾਂ 'ਤੇ ਕੰਮ ਦਾ ਤਨਾਅ ਭਾਰੀ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਸਵੇਰੇ 3 ਵਜੇ ਦੇ ਕਰੀਬ ਸਿਵਲ ਹਸਪਤਾਲ ਹੁਸ਼ਿਆਰਪੁਰ ਐਮਰਜੈਂਸੀ ਵਾਰਡ 'ਚ ਕੋਰੋਨਾ ਮਹਾਮਾਰੀ ਦੀ ਡਿਊਟੀ ਦੌਰਾਨ ਇਕ ਹੋਮ ਗਾਰਡ ਜਵਾਨ ਦੀ ਦਿਲ ਦਾ ਦੋਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਦੇ ਰੂਪ 'ਚ ਹੋਈ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀ ਲਾਸ਼
ਇਸ ਮੌਕੇ ਉਕਤ ਵਿਅਕਤੀ ਨਾਲ ਡਿਊਟੀ ਕਰ ਰਹੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਹੋਮ ਗਾਰਡ ਦਾ ਜਵਾਨ ਕੁਲਵੰਤ ਸਿੰਘ ਥਾਣਾ ਗੜ੍ਹਸ਼ੰਕਰ ਵਿਖੇ ਤਾਇਨਾਤ ਸੀ ਅਤੇ ਲਗਾਤਾਰ 1 ਜੂਨ ਤੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਐਮਰਜੈਂਸੀ ਵਾਰਡ 'ਚ ਡਿਊਟੀ ਦੇ ਰਿਹਾ ਸੀ।
ਇਹ ਵੀ ਪੜ੍ਹੋ: ਵੀਕੈਂਡ ਤਾਲਾਬੰਦੀ ਦੌਰਾਨ ਤਸਵੀਰਾਂ 'ਚ ਦੇਖੋ ਕੀ ਨੇ ਜਲੰਧਰ ਦੇ ਹਾਲਾਤ
ਉਸ ਦੇ ਸਾਥੀ ਮੁਲਾਜ਼ਮ ਦੇ ਦੱਸਣ ਮੁਤਾਬਕ ਸਵੇਰੇ 3 ਵਜੇ ਦੇ ਕਰੀਬ ਕੁਲਵੰਤ ਸਿੰਘ ਨੇ ਕਿਹਾ ਕਿ ਉਹ 1 ਘੰਟਾ ਆਰਾਮ ਕਰਨਾ ਚਾਹੁੰਦਾ ਹੈ ਅਤੇ ਉਹ ਐਮਰਜੈਂਸੀ 'ਚ ਹੀ ਅਰਾਮ ਕਰਨ ਵਾਲੀ ਸ਼ੈਲਫ 'ਤੇ ਅਰਾਮ ਕਰਨ ਲੱਗ ਪਿਆ ਅਤੇ ਜਦੋਂ ਉਸ ਨੂੰ ਕੁਝ ਸਮੇਂ ਬਆਦ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਵੱਲੋਂ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੋਰਾ ਪੈਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ