ਹਸਪਤਾਲ ''ਚ ਮੈਡੀਕਲ ਜਾਂਚ ਲਈ ਆਏ ਮਜ਼ਦੂਰਾਂ ਨੇ ਪਾਈਆਂ ਪ੍ਰਸ਼ਾਸਨ ਨੂੰ ਭਾਜੜਾਂ

05/16/2020 4:23:41 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਲੋਕ ਹਿੱਤ ਲਈ ਕੀਤੇ ਲਾਕ ਡਾਉਨ ਦੌਰਾਨ ਜੋ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਸੂਬਾ ਸਰਕਾਰ ਨੇ ਪ੍ਰਬੰਧਾਂ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਐੱਸ. ਡੀ. ਐੱਮ. ਦਸੂਹਾ ਜੋਤੀ ਬਾਲਾ ਮੱਟੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੁਝ ਦਿਨ ਪਹਿਲਾ ਸਬ ਤਹਿਸੀਲ ਟਾਂਡਾ 'ਚ ਡਾਕਟਰੀ ਜਾਂਚ ਕਰਨ ਲਈ ਵਿਸ਼ੇਸ਼ ਕੈਂਪ ਲਾਏ ਗਏ ਸਨ ਪਰ ਅੱਜ ਬਿਨਾਂ ਕਿਸੇ ਸਰਕਾਰੀ ਸੂਚਨਾ ਦੇ 10 ਵਜੇ ਦੇ ਕਰੀਬ ਸਰਕਾਰੀ ਹਸਪਤਾਲ 'ਚ ਟਾਂਡਾ ਇਲਾਕੇ ਦੇ ਪਿੰਡਾਂ ਤੋਂ ਟਰਾਲੀਆਂ 'ਤੇ ਸਵਾਰ ਹੋ ਕੇ ਸੈਂਕੜੇ ਪਰਵਾਸੀ ਮਜ਼ਦੂਰ ਆਪਣਾ ਮੈਡੀਕਲ ਕਰਵਾਉਣ ਲਈ ਪਹੁੰਚਣ ਲੱਗ ਪਏ।

ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ

PunjabKesari

ਦੇਖਦੇ-ਦੇਖਦੇ ਬਿਨਾਂ ਸੂਚਨਾ ਅਤੇ ਜਾਣਕਾਰੀ ਦੇ ਲਗਭਗ 400 ਪਰਵਾਸੀ ਮਜ਼ਦੂਰਾਂ ਦੇ ਸਰਕਾਰੀ ਹਸਪਤਾਲ ਪਹੁੰਚਣ 'ਤੇ ਹਸਪਤਾਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਮੈਡੀਕਲ ਕਰਵਾਉਣ ਦੀ ਹਫੜਾ-ਦਫੜੀ 'ਚ ਦੇਹ ਤੋਂ ਦੂਰੀ ਦਾ ਖਿਆਲ ਨਹੀਂ ਰੱਖਿਆ। ਮੌਜੂਦਾ ਸਟਾਫ ਵੱਲੋਂ ਇੰਨੀ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਬੰਧ ਕਰਨਾ ਔਖਾ ਹੁੰਦਾ ਦੇਖ ਬੀ. ਡੀ. ਪੀ. ਓ. ਟਾਂਡਾ ਅਤੇ ਟਾਂਡਾ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ । ਬੀ. ਡੀ. ਪੀ. ਓ. ਟਾਂਡਾ ਸ਼ੁਕਲਾ ਦੇਵੀ ਨੇ ਇਸ ਦੌਰਾਨ ਜ਼ਿਆਦਾ ਗਿਣਤੀ 'ਚ ਆਏ ਮਜ਼ਦੂਰਾਂ ਨੂੰ ਵਾਪਸ ਭੇਜਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਅੱਜ ਸਰਕਾਰੀ ਹਸਪਤਾਲ 'ਚ ਮੈਡੀਕਲ ਕਰਵਾਉਣ ਆਉਣ ਲਈ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਇਹ ਮਜ਼ਦੂਰ ਆਪ ਮੁਹਾਰੇ ਇੰਨੀ ਵੱਡੀ ਗਿਣਤੀ 'ਚ ਹਸਪਤਾਲ ਪਹੁੰਚੇ ਹਨ। ਫਿਰ ਵੀ ਆਏ ਕਾਫੀ ਮਜ਼ਦੂਰਾਂ ਦੀ ਥਰਮਲ ਸਕਰੀਨਿੰਗ ਕੀਤੀ ਗਈ ਹੈ।

PunjabKesari

ਇਸ ਦੌਰਾਨ ਸਰਕਾਰੀ ਹਸਪਤਾਲ ਟਾਂਡਾ ਦੇ ਐੱਸ. ਐੱਮ. ਓ. ਡਾਕਟਰ ਕੇ. ਆਰ. ਬਾਲੀ ਦੀ ਅਗਵਾਈ 'ਚ ਹਸਪਤਾਲ ਦੀ ਟੀਮ ਡਾਕਟਰ ਕਰਨ ਵਿਰਕ, ਹੈਲਥ ਇੰਸਪੈਕਟਰ ਗੁਰਜੀਤ ਸਿੰਘ, ਬਲਜੀਤ ਸਿੰਘ, ਵਿਨੋਦ, ਹਰਿੰਦਰ ਸਿੰਘ, ਵਿਕਰਮ ਸਿੰਘ, ਚੀਫ ਫਾਰਮਾਸਿਸਟ ਬਲਰਾਜ ਸਿੰਘ, ਅਵਤਾਰ ਸਿੰਘ ਬੀ. ਈ. ਈ. ਆਦਿ ਦੀ ਹਾਜ਼ਰੀ 'ਚ 250 ਮਜ਼ਦੂਰਾਂ ਦੀ ਸਕਰੀਨਿੰਗ ਕੀਤੀ ਗਈ। ਇਸ ਮੌਕੇ ਡਾਕਟਰ ਬਾਲੀ ਨੇ ਦੱਸਿਆ ਕਿ ਹਸਪਤਾਲ ਦੀ ਟੀਮ ਰੋਜ਼ਾਨਾ ਲਗਭਗ 50 ਪਰਵਾਸੀ ਮਜ਼ਦੂਰਾਂ ਦੀ ਮੈਡੀਕਲ ਜਾਂਚ ਕਰਕੇ ਉਨ੍ਹਾਂ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਕਰਦੀ ਹੈ  ਅਤੇ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮਜ਼ਦੂਰਾਂ ਨੇ ਦੱਸਿਆ ਕਿ ਉਹ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਇਸ ਲਈ ਹਰ ਕੋਈ ਜਲਦੀ ਆਪਣਾ ਮੈਡੀਕਲ ਸਾਰਟੀਫੀਕੇਟ ਬਣਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)


shivani attri

Content Editor

Related News