ਕੋਰੋਨਾ ਨਾਲ ਮੁਕੇਰੀਆਂ ਦੇ ਪਰਮਜੀਤ ਦੀ ਨਿਊਯਾਰਕ ''ਚ ਮੌਤ

03/31/2020 5:41:02 PM

ਮੁਕੇਰੀਆਂ (ਨਾਗਲਾ)— ਮੁਕੇਰੀਆਂ ਨੇੜੇ ਪੈਂਦੇ ਪਿੰਡ ਮਨਸੂਰਪੁਰ ਦੇ ਪਰਮਜੀਤ ਸਿੰਘ ਮੁਲਤਾਨੀ ਉਰਫ ਪੰਮਾ ਪੁੱਤਰ ਸਾਬਕਾ ਸਰਪੰਚ ਮਹਾਂਵੀਰ ਦੀ ਕੋਰੋਨਾ ਵਾਇਰਸ ਨਾਲ ਨਿਊਯਾਰਕ (ਅਮਰੀਕਾ) 'ਚ ਅੱਜ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਅਤੇ ਜਥੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਮੁਲਤਾਨੀ ਲਗਭਗ 25 ਵਰ੍ਹਿਆਂ ਤੋਂ ਨਿਊਯਾਰਕ 'ਚ ਟੈਕਸੀ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹਾ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ

PunjabKesari

ਉਨ੍ਹਾਂ ਦੱਸਿਆ ਕਿ ਪਰਮਜੀਤ ਦਾ ਸੁਪਨਾ ਸੀ ਕਿ ਉਸ ਦੇ ਬੱਚੇ ਵੱਡੇ ਹੋ ਕੇ ਡਾਕਟਰ ਬਣਨ, ਜਿਸ ਸਦਕਾ ਪਰਮਜੀਤ ਨੇ ਆਪ ਤਾਂ ਸਖਤ ਮਿਹਨਤ ਕੀਤੀ ਪਰ ਆਪਣੇ ਤਿੰਨਾਂ ਬੱਚਿਆਂ ਨੂੰ ਡਾਕਟਰ ਬਣਾਉਣ ਦਾ ਦ੍ਰਿੜ੍ਹ ਸੰਕਲਪ ਕੀਤਾ। ਪਰਮਜੀਤ ਦੇ ਇਸੇ ਸੰਕਲਪ ਕਾਰਨ ਉਸ ਦੀ ਬੇਟੀ ਨੇ ਡੀ. ਐੱਮ. ਸੀ. ਲੁਧਿਆਣਾ ਤੋਂ ਐੱਮ. ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ, ਜਦੋਂ ਕਿ ਉਸ ਦੇ ਦੋਵੇਂ ਬੇਟੇ ਡੀ. ਐੱਮ. ਸੀ. ਲੁਧਿਆਣਾ ਵਿਖੇ ਹੀ ਐੱਮ. ਬੀ. ਬੀ. ਐੱਸ. ਦੀ ਡਿਗਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਦੇ ਸਾਰੇ ਪਰਿਵਾਰਕ ਮੈਂਬਰ ਅਮਰੀਕਾ ਦੇ ਸਿਟੀਜ਼ਨ ਹੋਣ ਕਾਰਣ ਉਨ੍ਹਾਂ ਦਾ ਆਉਣਾ-ਜਾਣਾ ਪਿੰਡ 'ਚ ਲੱਗਾ ਰਹਿੰਦਾ ਸੀ। ਪਰਮਜੀਤ ਦੀ ਧਰਮਪਤਨੀ ਵੀ ਜਨਵਰੀ ਦੇ ਪਹਿਲੇ ਹਫਤੇ ਹੀ ਪਿੰਡ ਮਨਸੂਰਪੁਰ ਵਿਖੇ ਆਈ ਸੀ ਜੋ ਇਸ ਸਮੇਂ ਆਪਣੇ ਪਿੰਡ ਮਨਸੂਰਪੁਰ ਵਿਖੇ ਹੀ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰੰਘ ਦਾ ਛੋਟਾ ਭਰਾ ਜੋ ਇਸ ਸਮੇਂ ਨਿਊਯਾਰਕ 'ਚ ਹੈ, ਉਹ ਵੀ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ: ਡੰਡਿਆਂ ਨਾਲ ਕੁੱਟਣ ਵਾਲੇ ਪੁਲਸ ਮੁਲਾਜ਼ਮ ਇਸ ASI ਤੋਂ ਸਿੱਖਣ ਸਬਕ, ਇੰਝ ਭਰ ਰਿਹੈ ਗਰੀਬਾਂ ਦਾ ਢਿੱਡ

ਦੱਸਣਯੋਗ ਹੈ ਕਿ ਅਮਰੀਕਾ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਇਨਫੈਕਟਿਡ ਲੋਕਾਂ ਦੇ ਮਾਮਲੇ ਵਧ ਰਹੇ ਹਨ, ਉਥੇ ਹੀ ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕਾ 'ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 138,774 ਤੋਂ ਪਾਰ ਹੋ ਚੁੱਕਾ ਹੈ। ਉਥੇ ਹੀ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਨਿਊਯਾਰਕ 'ਚ ਸਾਹਮਣੇ ਆ ਰਹੇ ਹਨ, ਜਿੱਥੇ ਇਸ ਬੀਮਾਰੀ ਦੀ ਲਪੇਟ 'ਚ ਆਉਣ ਨਾਲ 600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ: ਪਰਦੇਸ ਜਾਣ ਦੇ ਸੁਪਨਿਆਂ ਨੂੰ ''ਕੋਰੋਨਾ'' ਦਾ ਪੁੱਠਾ ਗੇੜਾ, ਰੁਲ੍ਹੀਆਂ ਬੈਂਡਾਂ ਵਾਲੀਆਂ ਕੁੜੀਆਂ

ਪੰਜਾਬ 'ਚ ਵੀ ਵੱਧਦਾ ਜਾ ਰਿਹੈ ਕੋਰੋਨਾ ਦਾ ਕਹਿਰ
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੰਜਾਬ 'ਚ ਵੀ ਵੱਧਦਾ ਜਾ ਰਿਹਾ ਹੈ। ਪੰਜਾਬ 'ਚੋਂ ਹੁਣ ਤੱਕ 41 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ ਚਾਰ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਹੈ। ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 2 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

 


shivani attri

Content Editor

Related News