ਕੋਰੋਨਾ ਦੀ ਮਾਰ: ਹੁਸ਼ਿਆਰਪੁਰ ਪ੍ਰਸ਼ਾਸਨ ਦੇ ਯਤਨਾਂ ਸਦਕਾ ਘਰਾਂ ਨੂੰ ਰਵਾਨਾ ਹੋਏ 56 ਪ੍ਰਵਾਸੀ ਮਜ਼ਦੂਰ

Tuesday, Apr 28, 2020 - 02:32 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— 4 ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਤੋਂ ਰੋਜ਼ੀ-ਰੋਟੀ ਕਮਾਉਣ ਆਏ ਪ੍ਰਵਾਸੀ ਮਜ਼ਦੂਰ 'ਲਾਕ ਡਾਉਨ' ਦੌਰਾਨ ਹੁਸ਼ਿਆਰਪੁਰ 'ਚ ਫਸ ਗਏ ਸਨ। ਇਨ੍ਹਾਂ ਮਜ਼ਦੂਰਾਂ ਨੂੰ ਅੱਜ ਵੱਡੀ ਖੁਸ਼ੀ ਮਿਲੀ ਹੈ। ਕਰਫਿਊ ਦੇ ਚੱਲਦਿਆਂ ਫਸੇ ਹੋਏ ਜੰਮੂ ਕਸ਼ਮੀਰ ਦੇ 56 ਪ੍ਰਵਾਸੀ ਮਜ਼ਦੂਰਾਂ ਨੂੰ ਟਾਂਡਾ ਉੜਮੁੜ ਦੇ ਪਿੰਡ ਝਾਂਸ 'ਚ ਡੇਰਾ ਰਾਧਾ ਸੁਆਮੀ 'ਚ 30 ਮਾਰਚ ਤੋਂ ਜ਼ਿਲਾ ਪ੍ਰਸ਼ਾਸਨ ਵੱਲੋਂ ਠਹਿਰਾਇਆ ਗਿਆ ਸੀ। ਅੱਜ ਜੰਮੂ-ਕਸ਼ਮੀਰ ਸਰਕਾਰ ਦੀ ਸਹਿਮਤੀ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋਂ ਬੱਸਾਂ ਦਾ ਪ੍ਰਬੰਧ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਕਰਫਿਊ ਦੇ ਚੱਲਦਿਆਂ ਫਸੇ ਹੋਏ ਜੰਮੂ ਕਸ਼ਮੀਰ ਦੇ 56 ਪ੍ਰਵਾਸੀ ਮਜ਼ਦੂਰਾਂ ਨੂੰ ਟਾਂਡਾ ਉੜਮੁੜ ਦੇ ਪਿੰਡ ਝਾਂਸ 'ਚ ਡੇਰਾ ਰਾਧਾ ਸੁਆਮੀ 'ਚ 30 ਮਾਰਚ ਤੋਂ ਜ਼ਿਲਾ ਪ੍ਰਸ਼ਾਸਨ ਵੱਲੋਂ ਠਹਿਰਾਇਆ ਗਿਆ ਸੀ। ਅੱਜ ਜੰਮੂ-ਕਸ਼ਮੀਰ ਸਰਕਾਰ ਦੀ ਸਹਿਮਤੀ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋਂ ਬੱਸਾਂ ਦਾ ਪ੍ਰਬੰਧ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਆਇਆ ਸਾਹਮਣੇ, ਗਿਣਤੀ 79 ਤੱਕ ਪੁੱਜੀ

ਇਸ ਦੌਰਾਨ ਇਨ੍ਹਾਂ ਮਜ਼ਦੂਰਾਂ ਨੇ ਉਨ੍ਹਾਂ ਦੀ ਹੋਈ ਦੇਖ ਭਾਲ ਲਈ ਜਿੱਥੇ ਪ੍ਰਸ਼ਾਸਨ, ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਡੇਰਾ ਬਿਆਸ ਦੇ ਸੇਵਾਦਾਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਨ੍ਹਾਂ ਮਜ਼ਦੂਰਾਂ ਨੂੰ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਨਾਇਬ ਤਹਿਸੀਲਦਾਰ ਉਂਕਾਰ ਸਿੰਘ ਐੱਸ. ਐੱਚ. ਓ. ਟਾਂਡਾ ਹਰਗੁਰਦੇਵ ਸਿੰਘ, ਐੱਸ. ਐੱਮ. ਓ. ਟਾਂਡਾ ਡਾ ਕੇ. ਆਰ. ਬਾਲੀ ਦੀ ਮੌਜੂਦਗੀ 'ਚ ਰਵਾਨਾ ਕੀਤਾ ਗਿਆ। ਇਸ ਮੌਕੇ ਡੇਰੇ ਦੇ ਸੇਵਾਦਾਰਾਂ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਸਮੱਗਰੀ ਵੀ ਭੇਟ ਕੀਤੀ ਗਈ।

ਇਹ ਵੀ ਪੜ੍ਹੋ: ਬੁਲੇਟ 'ਤੇ ਲਾੜੀ ਵਿਆਹ ਕੇ ਲਿਆਇਆ ਲਾੜਾ, ਕਹਿੰਦੇ 'ਬੱਚ ਗਿਆ ਖਰਚਾ ਭਾਰਾ'


shivani attri

Content Editor

Related News