ਕੋਰੋਨਾ ਦੇ ਕਹਿਰ ਦਰਮਿਆਨ ਇਹ ਕਿਸਾਨ ਇੰਝ ਕਮਾ ਰਿਹੈ ਚੰਗਾ ਮੁਨਾਫਾ
Tuesday, May 26, 2020 - 05:35 PM (IST)
ਹੁਸ਼ਿਆਰਪੁਰ (ਅਮਰੀਕ)— ਪੂਰੇ ਵਿਸ਼ਵ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਕਾਰਨ ਹਰ ਇਕ ਵਪਾਰ ਦਾ ਕਾਫੀ ਨੁਕਸਾਨ ਹੋਇਆ ਹੈ, ਉਥੇ ਹੀ ਕੁਝ ਅਜਿਹੇ ਸੂਝਵਾਨ ਲੋਕ ਵੀ ਹਨ, ਜਿਹੜੇ ਵਿਦੇਸ਼ਾਂ ਦੀ ਬਜਾਏ ਆਪਣੇ ਦੇਸ਼ 'ਚ ਹੀ ਕੋਰੋਨਾ ਵਾਇਰਸ ਦੌਰਾਨ ਆਪਣੇ ਵਪਾਰ 'ਚ ਚੰਗਾ ਮੁਨਾਫਾ ਕਮਾ ਰਹੇ ਹਨ। ਅਜਿਹਾ ਹੀ ਹੁਸ਼ਿਆਰਪੁਰ ਦੇ ਸਬ ਡਿਵੀਜ਼ਨ ਗੜ੍ਹਸ਼ੰਕਰ ਦੇ ਪਿੰਡ ਰੋੜਮਜਾਰਾ 'ਚ ਦੇਖਣ ਨੂੰ ਮਿਲਿਆ।
ਇਥੋਂ ਦੇ ਕਿਸਾਨ ਗੁਰਚੇਤ ਸਿੰਘ ਸਹੋਤਾ ਵੱਲੋਂ ਵਿਦੇਸ਼ 'ਚ ਜਾ ਕੇ ਉੱਥੇ ਦੀ ਤਕਨੀਕ ਰਾਹੀਂ ਗੜ੍ਹਸ਼ੰਕਰ ਆਨੰਦਪੁਰ ਸਾਹਿਬ ਰੋਡ 'ਤੇ ਪਿੰਡ ਰੋੜਮਜਾਰਾ ਵਿੱਖੇ ਸਬਜ਼ੀਆਂ ਉਘਾ ਰਹੀਆਂ ਹਨ। ਇਸ ਦੇ ਜ਼ਰੀਏ ਉਹ ਚੰਗਾ ਮੁਨਾਫਾ ਵੀ ਕਮਾ ਰਿਹਾ ਹੈ। ਗੁਰਚੇਤ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ 'ਚ ਜਾ ਕੇ ਉਥੇ ਖੇਤੀਬਾੜੀ ਦੀ ਤਕਨੀਕ ਨੂੰ ਸਿੱਖ ਕੇ ਆਪਣੇ ਜੱਦੀ ਪਿੰਡ ਆਪਣੇ ਖੇਤਾਂ 'ਚ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾ ਰਹੇ ਹਨ।
ਉਨ੍ਹਾਂ ਵੱਲੋਂ ਲਗਾਈਆਂ ਗਈਆਂ ਸਬਜ਼ੀਆਂ 'ਚ ਪਾਣੀ ਦੀ ਲੋੜ ਘੱਟ ਪੈਂਦੀ ਹੈ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ, ਜਿਸ ਕਰਕੇ ਇਲਾਕੇ ਦੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਸਬਜ਼ੀ ਖਰੀਦੀਆਂ ਜਾਂਦੀਆਂ ਹਨ ਅਤੇ ਸਬਜ਼ੀਆਂ ਮੰਡੀਆਂ 'ਚ ਵੀ ਵੇਚੀਆਂ ਜਾਂਦੀਆਂ ਹਨ। ਗੁਰਚੇਤ ਸਿੰਘ ਨੇ ਪੰਜਾਬ ਸਰਕਾਰ ਅਜਿਹੀ ਤਕਨੀਕ ਦਾ ਇਸਤੇਮਾਲ ਕਰਕੇ ਪੰਜਾਬ 'ਚ ਲੋਕਾਂ ਲਈ ਰੋਜ਼ਗਾਰ 'ਚ ਵਾਧਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕੰਮ 'ਚ ਸਰਕਾਰ ਅਤੇ ਰੋਜ਼ਗਾਰ ਦੀ ਭਾਲ ਕਰ ਰਹੇ ਲੋਕਾਂ ਦਾ ਸਹਿਯੋਗ ਕਰਨ ਨੂੰ ਤਿਆਰ ਹਨ।