ਪੰਜਾਬ ''ਚ ਕੋਰੋਨਾ ਦਾ ਕਹਿਰ, ਹੁਣ ਗੜ੍ਹਸ਼ੰਕਰ ''ਚ ਮਿਲਿਆ ਪਾਜ਼ੀਟਿਵ ਮਰੀਜ਼
Saturday, Mar 21, 2020 - 07:17 PM (IST)
ਮੋਰਾਂਵਾਲੀ (ਅਮਰੀਕ)— ਕੋਰੋਨਾ ਵਾਇਰਸ ਦੇ ਮਰੀਜ਼ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਵਲੋਂ ਬਲਦੇਵ ਸਿੰਘ ਦੇ ਨਜ਼ਦੀਕੀਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇਨ੍ਹਾਂ 'ਚੋਂ ਬਲਦੇਵ ਸਿੰਘ ਦੇ ਇਕ ਮਿੱਤਰ ਹਰਭਜਨ ਸਿੰਘ 'ਚ ਕੋਰੋਨਾ ਦੇ ਕਾਫੀ ਲੱਛਣ ਨਜ਼ਰ ਆਉਂਦੇ ਦੇਖ ਸਿਹਤ ਵਿਭਾਗ ਵੱਲੋਂ ਹਰਭਜਨ ਸਿੰਘ ਨੂੰ ਸਰਕਰੀ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ 'ਚ ਲਿਆਂਦਾ ਗਿਆ ਸੀ ਅਤੇ ਹਰਭਜਨ ਸਿੰਘ ਦੇ ਖੂਨ ਦੇ ਸੈਂਪਲ ਚੰਡੀਗੜ੍ਹ ਵਿਖੇ ਪੀ. ਜੀ. ਆਈ. 'ਚ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਹਰਭਜਨ ਸਿੰਘ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦਾ ਰਹਿਣ ਵਾਲਾ ਹੈ, ਜਿਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ 'ਕੋਰੋਨਾ ਵਾਇਰਸ' ਦੇ 3 ਨਵੇਂ ਕੇਸ ਆਏ ਸਾਹਮਣੇ, ਲੋਕਾਂ 'ਚ ਫੈਲੀ ਦਹਿਸ਼ਤ
ਜ਼ਿਕਰਯੋਗ ਹੈ ਕਿ ਸ਼ੱਕੀ ਮਰੀਜ਼ ਪਾਏ ਜਾਣ 'ਤੇ ਹਰਭਜਨ ਸਿੰਘ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ। ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਮੋਰਾਂਵਾਲੀ ਤੋਂ ਇੰਚਾਰਜ ਡਾ. ਰਘੁਬੀਰ ਸਿੰਘ ਅਨੁਸਾਰ ਹਰਭਜਨ ਸਿੰਘ ਪੁੱਤਰ ਭਗਤ ਸਿੰਘ (60 ਸਾਲ), ਜੋ ਕਿ ਪਠਲਾਵੇ ਦੇ ਗੁਰਦੁਆਰਾ ਸਾਹਿਬ ਵਿਚ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ, ਵੀਰਵਾਰ ਕੋਰੋਨਾ ਦੇ ਸ਼ੱਕੀ ਮਰੀਜ਼ ਵਜੋਂ ਸਿਹਤ ਵਿਭਾਗ ਨੇ ਸ਼ਨਾਖਤ ਕਰਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜਿਆ ਸੀ।
ਹਰਭਜਨ ਸਿੰਘ ਅਤੇ ਉਸ ਦੇ ਪਰਿਵਾਰ ਦੇ ਪੰਜ ਹੋਰ ਜੀਆਂ ਜਿਨ੍ਹਾਂ 'ਚ ਉਸ ਦੀ ਪਤਨੀ, ਪੁੱਤਰ, ਨੂੰਹ ਅਤੇ ਦੋ ਬੱਚੇ ਸ਼ਾਮਲ ਹਨ, ਨੂੰ ਆਈਸੋਲੇਸ਼ਨ ਲਈ ਹੁਸ਼ਿਆਰਪੁਰ ਭੇਜਿਆ ਗਿਆ ਹੈ। ਉਥੇ ਹੀ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ, ਐਮਾਜੱਟਾਂ, ਬਿੰਜੋ, ਪੋਸੀ, ਨੂਰਪੁਰ ਜੱਟਾਂ, ਸੁੰਨੀ 'ਚ ਧਾਰਾ 144 ਲਾਗੂ ਕੀਤੀ ਗਈ ਹੈ ਅਤੇ 6 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਕੈਪਟਨ ਨੇ ਮੋਦੀ ਅੱਗੇ ਰੱਖੀਆਂ ਇਹ ਮੰਗਾਂ
ਇਹ ਵੀ ਪੜ੍ਹੋ ►ਵੱਡੀ ਖਬਰ: ਰੂਪਨਗਰ 'ਚ 5 ਮਹੀਨਿਆਂ ਦੀ ਬੱਚੀ 'ਕੋਰੋਨਾ ਵਾਇਰਸ' ਦੀ ਸ਼ੱਕੀ ਮਰੀਜ਼
ਇਹ ਵੀ ਪੜ੍ਹੋ ►ਰੋਪੜ 'ਚ 8 ਸਾਲਾ ਬੱਚੀ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼