ਅੰਮ੍ਰਿਤਸਰ 'ਚ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਮਿਲਣ ਨਾਲ ਅੰਕੜਾ ਪੁੱਜਾ 1700 ਤੋਂ ਪਾਰ

Wednesday, Jul 29, 2020 - 09:42 PM (IST)

ਅੰਮ੍ਰਿਤਸਰ 'ਚ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਮਿਲਣ ਨਾਲ ਅੰਕੜਾ ਪੁੱਜਾ 1700 ਤੋਂ ਪਾਰ

ਅੰਮ੍ਰਿਤਸਰ (ਦਲਜੀਤ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਹੁਣ ਪੰਜਾਬ 'ਚ ਵੀ ਭਿਆਨਕ ਰੂਪ ਧਾਰ ਚੁੱਕਿਆ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਵੀ ਜਾ ਰਹੇ ਹਨ। ਕੋਰੋਨਾ ਦੇ ਮਾਮਲਿਆਂ 'ਚ ਪੰਜਾਬ 'ਚੋਂ ਤੀਜੇ ਨੰਬਰ ਚੱਲ ਰਹੇ ਜ਼ਿਲ੍ਹਾ ਅੰਮ੍ਰਿਤਸਰ 'ਚੋਂ ਅੱਜ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਰਨ ਜਲੰਧਰ ਜ਼ਿਲ੍ਹੇ 'ਚ ਇਕ ਹੋਰ ਮੌਤ, 38 ਰਿਪੋਰਟਾਂ ਆਈਆਂ ਪਾਜ਼ੇਟਿਵ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦੇ 75 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਥੇ ਦੋ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਬਾਰੇ ਵੀ ਖਬਰ ਮਿਲੀ ਹੈ। ਪਾਜ਼ੇਟਿਵ ਕੇਸਾਂ 'ਚ ਡਿਪਟੀ ਕਮਿਸ਼ਨਰ ਪੁਲਸ, ਬੀ. ਐੱਸ. ਐੱਫ. ਦੇ ਤਿੰਨ ਜਵਾਨ, ਪੰਜਾਬ ਪੁਲਸ ਦੇ 3 ਕਾਮੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1721 ਤੱਕ ਪਹੁੰਚ ਗਿਆ ਹੈ। ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਹੁਣ ਤੱਕ ਜ਼ਿਲ੍ਹੇ 'ਚ 74 ਲੋਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 1197 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ:  ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1721, ਲੁਧਿਆਣਾ 2833, ਜਲੰਧਰ 2165, ਮੋਹਾਲੀ 'ਚ 770, ਪਟਿਆਲਾ 'ਚ 1504, ਹੁਸ਼ਿਆਰਪੁਰ 'ਚ 526, ਤਰਨਾਰਨ 313, ਪਠਾਨਕੋਟ 'ਚ 338, ਮਾਨਸਾ 'ਚ 112, ਕਪੂਰਥਲਾ 235, ਫਰੀਦਕੋਟ 262, ਸੰਗਰੂਰ 'ਚ 989, ਨਵਾਂਸ਼ਹਿਰ 'ਚ 299, ਰੂਪਨਗਰ 234, ਫਿਰੋਜ਼ਪੁਰ 'ਚ 332, ਬਠਿੰਡਾ 331, ਗੁਰਦਾਸਪੁਰ 456, ਫਤਿਹਗੜ੍ਹ ਸਾਹਿਬ 'ਚ 302, ਬਰਨਾਲਾ 177, ਫਾਜ਼ਿਲਕਾ 254, ਮੋਗਾ 303, ਮੁਕਤਸਰ ਸਾਹਿਬ 213 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 348 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ:  ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਇਹ ਵੀ ਪੜ੍ਹੋ​​​​​​​:  ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪਹਿਲੀ ਵਾਰ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ​​​​​​​


author

shivani attri

Content Editor

Related News