ਕੋਰੋਨਾ ਦੇ ਕਹਿਰ ਦੌਰਾਨ ਵਿਸ਼ਵ ਵਿਆਪੀ ਹੋਈ ‘ਗੁਰੂ ਕੇ ਲੰਗਰਾਂ’ ਦੀ ਮਹਾਨਤਾ

Tuesday, May 19, 2020 - 05:01 PM (IST)

ਬਿੰਦਰ ਸਿੰਘ ਖੁੱਡੀ ਕਲਾਂ
ਬਰਨਾਲਾ 

ਸਾਲ ਦੋ ਹਜ਼ਾਰ ਉੱਨੀ ਦੌਰਾਨ ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਮੁੱਚੀ ਮਨੁੱਖਤਾ ਲਈ ਭਿਆਨਕ ਖਤਰੇ ਦਾ ਅਜਿਹਾ ਸਬੱਬ ਬਣਿਆ ਹੋਇਆ ਹੈ ਕਿ ਧਰਤੀ ਦੇ ਹਰ ਕੋਨੇ 'ਚ ਇਸ ਦੀ ਦਹਿਸ਼ਤ ਵੇਖੀ ਜਾ ਰਹੀ ਹੈ। ਕੋਰੋਨਾ ਤੋਂ ਬਚਾਅ ਦੀਆਂ ਪਾਬੰਦੀਆਂ ਨੇ ਆਲਮੀ ਮੰਦੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਦਯੋਗਿਕ ਇਕਾਈਆਂ ਸਮੇਤ ਤਮਾਮ ਕਾਰੋਬਾਰੀ ਅਦਾਰੇ 'ਤੇ ਅਜਿਹੇ ਤਾਲੇ ਲਮਕੇ ਹਨ ਕਿ ਲੱਖਾਂ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਹੈ। ਰੋਜ਼ਾਨਾ ਕਮਾ ਕੇ ਖਾਣ ਵਾਲਿਆਂ ਤੋਂ ਲੈ ਕੇ ਮੰਗ ਕੇ ਖਾਣ ਵਾਲਿਆਂ ਲਈ ਪੇਟ ਭਰਨ ਦਾ ਸਵਾਲ ਸਭ ਤੋਂ ਵੱਡਾ ਸਵਾਲ ਹੋ ਨਿੱਬੜਿਆ।

ਕੋਰੋਨਾ ਪਾਬੰਦੀਆਂ ਦੌਰਾਨ ਵਿਸ਼ਵ ਭਰ 'ਚ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਦੀ ਵੀ ਤਾਲਾਬੰਦੀ ਹੋ ਗਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਮੇਤ ਤਮਾਮ ਗੁਰੂ ਘਰਾਂ 'ਚ ਜਿੱਥੇ ਰੋਜ਼ਾਨਾ ਦੀਆਂ ਧਾਰਮਿਕ ਪਰੰਪਰਾਵਾਂ ਸੀਮਿਤ ਸੇਵਕਾਂ ਦੀ ਹਾਜ਼ਰੀ 'ਚ ਸੰਪੰਨ ਹੋ ਰਹੀਆਂ ਹਨ, ਉੱਥੇ ਹੀ ਗੁਰੂ ਕੇ ਲੰਗਰ ਕਰੋੜਾਂ ਭੁੱਖੇ ਲੋਕਾਂ ਦੀ ਭੁੱਖ ਮਿਟਾਉਣ ਦਾ ਸਬੱਬ ਵੀ ਬਣ ਰਹੇ ਹਨ। ਗੁਰੂ ਕੇ ਲੰਗਰਾਂ ਦੇ ਵਰਤਣ ਦਾ ਸਿਲਸਿਲਾ ਵਿਸ਼ਵ ਵਿਆਪੀ ਹੈ। ਸ਼ਾਇਦ ਹੀ ਕਿਸੇ ਹੋਰ ਧਰਮ ਦੇ ਧਾਰਮਿਕ ਅਸਥਾਨ ਤੋਂ ਗੁਰੂਦੁਆਰਾ ਸਾਹਿਬਨਾਂ ਦੀ ਤਰ੍ਹਾਂ ਭੁੱਖੇ ਢਿੱਡਾਂ ਲਈ ਲੰਗਰ ਸਪਲਾਈ ਕੀਤਾ ਗਿਆ ਹੋਵੇ। ਸਿੱਖ ਸੰਸਥਾਵਾਂ ਵਲੋਂ ਹਰ ਮੁਲਕ 'ਚ ਸਰਕਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਖਾਲਸਾ ਏਡ ਇੰਟਰਨੈਸ਼ਨਲ ਸਮੇਤ ਤਮਾਮ ਹੋਰ ਸਿੱਖ ਸੰਸਥਾਵਾਂ ਨੇ ਉੱਥੇ ਪਹੁੰਚ ਬਣਾਈ, ਜਿੱਥੇ ਸਰਕਾਰਾਂ ਵੀ ਲਈ ਪਹੁੰਚਣਾ ਮੁਸ਼ਕਲ ਸੀ।

ਪੜ੍ਹੋ ਇਹ ਵੀ ਖਬਰ - ਸਾਦ ਮੁਰਾਦਾ ਪੰਜਾਬ : ਪਿਤਾ ਦੀ ਤੂੰਬੀ ਵਿਰਾਸਤ ਨੂੰ ਢੋਲਕੀ ਨਾਲ ਸੰਭਾਲਣ ਵਾਲੇ ‘ਕਰਤਾਰ ਚੰਦ ਯਮਲਾ’

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਕਾਰਨ ਪਏ ਘਾਟੇ 'ਚੋਂ ਉੱਭਰਨ ਲਈ ਮੋਟੇ ਟੈਕਸ ਠੋਕੇਗੀ ਪੰਜਾਬ ਸਰਕਾਰ (ਵੀਡੀਓ)

ਕੈਲੇਫੋਰਨੀਆਂ ਅਤੇ ਦਿੱਲੀ ਦੇ ਗੁਰੂਦਆਰਾ ਸਾਹਿਬਾਨਾਂ ਵਲੋਂ ਨਿਭਾਈ ਜਰੂਰਤਮੰਦਾਂ ਦੀ ਸੇਵਾ ਦੇ ਕਾਰਜ ਨੂੰ, ਜਿਸ ਤਰ੍ਹਾਂ ਪ੍ਰਸ਼ਾਸਨ ਵਲੋਂ ਸਨਮਾਨ ਦਿੱਤਾ ਗਿਆ। ਅਜਿਹਾ ਸਨਮਾਨ ਸ਼ਾਇਦ ਹੀ ਵਿਸ਼ਵ ਦੇ ਕਿਸੇ ਵੀ ਹੋਰ ਧਰਮ ਦੇ ਧਾਰਮਿਕ ਅਸਥਾਨ ਦੇ ਹਿੱਸੇ ਆਇਆ ਹੋਵੇ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸਿੱਖਾਂ ਵੱਲੋਂ ਇਸ ਮੁਸ਼ਕਲ ਸਮੇਂ ਕੀਤੀ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਕਹੇ ਸ਼ਬਦਾਂ ਬਾਰੇ ਵਿਸ਼ਵ ਜਾਣਦਾ ਹੈ।

PunjabKesari

ਦਿੱਲੀ ਦੇ ਗੁਰੂਦੁਆਰਾ ਬੰਗਲਾ ਸਾਹਿਬ ਵਿਖੇ ਕੋਰੋਨਾ ਪਾਬੰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਰੋਜ਼ਾਨਾ ਚਾਲੀ ਹਜ਼ਾਰ ਲੋੜਵੰਦਾਂ ਲਈ ਲੰਗਰ ਤਿਆਰ ਹੋਣ ਲੱਗਿਆ। ਕੋਰੋਨਾ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਚਾਲੀ ਦੇ ਕਰੀਬ ਸ਼ਰਧਾਲੂ ਗੁਰੂ ਕੇ ਲੰਗਰਾਂ ਦੀ ਤਿਆਰੀ ਕਰਨ ਲੱਗੇ। ਵੀਹ ਦੇ ਕਰੀਬ ਸ਼ਰਧਾਲੂ ਲੰਗਰ ਪੈਕ ਕਰਨ ਅਤੇ ਲੋੜਵੰਦਾਂ ਤੱਕ ਪਹੁੰਚਾਉਣ ਦੇ ਕਾਰਜ ਵਿਚ ਜੁਟੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਤਮਾਮ ਹੋਰ ਸਥਾਨਕ ਗੁਰੂ ਘਰਾਂ ਦੇ ਗੁਰੂ ਕੇ ਲੰਗਰਾਂ ਦੇ ਦਰਵਾਜ਼ੇ ਖਾਲੀ ਢਿੱਡਾਂ ਲਈ ਖੁੱਲ ਗਏ। ਪੰਜਾਬ ਦੇ ਕਈ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਗੁਰੂ ਘਰਾਂ ਦੀਆਂ ਗੋਲਕਾਂ ਜਰੂਰਤਮੰਦਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਖੋਲ੍ਹ ਕੇ ਵੱਖਰੀ ਮਿਸ਼ਾਲ ਪੇਸ਼ ਕੀਤੀ ਗਈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਤੋਂ ਬਾਅਦ ਦੀ ਜ਼ਿੰਦਗੀ ਅਤੇ ਰੋਟੀ ਦਾ ਜੁਗਾੜ

ਪੜ੍ਹੋ ਇਹ ਵੀ ਖਬਰ - ਗਿਆਨ ਦੇ ਗਹਿਣੇ : ਆਨਲਾਈਨ ਸਿੱਖਿਆ ਦੀਆਂ ਚਣੌਤੀਆਂ ਨਾਲ ਜੂਝਦੇ ਬੱਚੇ

ਆਸਟ੍ਰੇਲੀਆ ਵਿੱਚ ਸਿੱਖਾਂ ਵੱਲੋਂ ਅਠਾਰਾਂ ਮਾਰਚ ਨੂੰ ਗੁਰੂ ਕੇ ਲ਼ੰਗਰ ਵਰਤਾਉਣ ਦੀ ਸ਼ੁਰੂ ਕੀਤੀ ਸੇਵਾ ਅੱਜ ਤੱਕ ਜਾਰੀ ਹੈ। ਇੱਥੇ ਵਿਚਰਦੀ ਸਿੱਖ ਸੰਸਥਾ 'ਟਰਬਨਜ਼ ਆਫ ਆਸਟਰੇਲੀਆ' ਵੱਲੋਂ ਡੇਢ ਟਨ ਤੋਂ ਜ਼ਿਆਦਾ ਭੋਜਨ ਲੋੜਵੰਦਾਂ ਤੱਕ ਪਹੁੰਚਾਇਆ ਗਿਆ। ''ਦ ਸਿੱਖ ਕਮਿਊਨਿਟੀ ਆਫ ਸਿਡਨੀ'' ਵੱਲੋਂ ਚਾਰ ਹਜ਼ਾਰ ਡਾਲਰ ਦੀ ਰਕਮ ਲੋੜਵੰਦਾਂ ਦੇ ਭੋਜਨ 'ਤੇ ਖਰਚੀ ਗਈ। ਮੈਲਬੌਰਨ ਵਿਖੇ ਖਾਲਸਾ ਫਾਊਡੇਸ਼ਨ, ਦਲ ਬਾਬਾ ਵਿਧੀ ਚੰਦ ਜੀ ਖਾਲਸਾ ਵੱਲੋਂ ਲੋੜਵੰਦਾਂ ਲਈ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਆਪੋ ਆਪਣੇ ਮੁਲਕ ਪਰਤ ਜਾਣ ਦੀ ਅਪੀਲ ਦਾ ਕਰਾਰਾ ਜਵਾਬ ਦਿੰਦਿਆਂ ਖਾਲਸਾ ਏਡ ਇੰਟਰਨੈਸ਼ਨਲ ਨੇ ਪ੍ਰਧਾਨ ਮੰਤਰੀ ਨੂੰ ਪਰਿਵਾਰ ਸਮੇਤ ਗੁਰੂ ਕੇ ਲੰਗਰ ਭੇਜ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ। ਐਡੀਲੇਡ ਵਿਖੇ ਸਿੱਖ ਸੰਸਥਾਵਾਂ ਵੱਲੋਂ ਜਰੂਰਤਮੰਦਾਂ ਤੱਕ ਟਿਫਨ ਪਹੁੰਚਦੇ ਕੀਤੇ ਗਏ। ਨਿਊਯਾਰਕ ਦੇ ਸਿੱਖ ਸੈਂਟਰ ਵੱਲੋਂ ਰੋਜ਼ਾਨਾ ਆਈਸੋਲੇਟ ਕੀਤੇ ਤੀਹ ਹਜ਼ਾਰ ਲੋਕਾਂ ਤੱਕ ਗੁਰੂ ਕੇ ਲ਼ੰਗਰ ਪਹੁੰਚਾਏ ਗਏ। ਇੰਗਲੈਂਡ 'ਚ ਸਿੱਖ ਸਮਾਜ ਵੱਲੋਂ ਮੋਬਾਈਲ ਲ਼ੰਗਰ ਸੇਵਾ ਸ਼ੁਰੂ ਕੀਤੀ ਗਈ।

PunjabKesari

ਕੈਨੇਡਾ 'ਚ ਲਾਕਡਾਊਨ ਲਾਗੂ ਹੋਣ ਉਪਰੰਤ ''ਸਿੱਖੀ ਅਵੇਰਨੈੱਸ ਫਾਊਂਡੇਸ਼ਨ'' ਬਿਟ੍ਰਿਸ ਕੋਲੰਬੀਆ ਵੱਲੋਂ ਸਰੀ, ਡੈਲਟਾ ਅਤੇ ਵੈਨਕੂਵਰ ਸਮੇਤ ਤਮਾਮ ਹੋਰ ਥਾਵਾਂ 'ਤੇ ਗੁਰੂ ਕੇ ਲੰਗਰ ਵਰਤਾਏ ਗਏ। ਬਜ਼ੁਰਗਾਂ, ਇਕੱਲੀਆਂ ਔਰਤਾਂ ਅਤੇ ਘਰੇਲੂ ਮਾਹੌਲ ਤੋਂ ਪ੍ਰਭਾਵਿਤ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਲੰਗਰ ਪਹੁੰਚਾਏ ਗਏ। ਕੈਨੇਡਾ 'ਚ ਲੋੜਵੰਦ ਕੌਮਾਂਤਰੀ ਵਿਦਿਆਰਥੀਆਂ ਲਈ ਗੁਰੂ ਕੇ ਲੰਗਰ ਸਹਾਰਾ ਬਣੇ। ਰੋਜ਼ਾਨਾ ਲੱਖਾਂ ਲੋਕਾਂ ਲਈ ਉਨ੍ਹਾਂ ਦੇ ਸਵਾਦ ਅਨੁਸਾਰ ਪੈਕਟ ਬੰਦ ਲੰਗਰ ਪਹੁੰਚਾਇਆ ਜਾ ਰਿਹਾ ਹੈ। ਨਿਊਜ਼ੀਲੈਂਡ 'ਚ ਸਿੱਖ ਸੰਗਤਾਂ ਵੱਲੋਂ ਜਰੂਰਤਮੰਦਾਂ ਲਈ ਕੀਤੇ ਗਏ ਦਾਨ ਦੀ ਚਰਚਾ ਸਾਰੇ ਪਾਸੇ ਹੈ। ਇਟਲੀ 'ਚ ਵੀ ਗੁਰੂ ਘਰਾਂ ਕੇ ਲ਼ੰਗਰਾਂ ਨੇ ਲੱਖਾਂ ਲੋਕਾਂ ਦੇ ਢਿੱਡ ਦੀ ਅੱਗ ਨੂੰ ਸ਼ਾਂਤ ਕੀਤਾ ਹੈ।

ਪੜ੍ਹੋ ਇਹ ਵੀ ਖਬਰ -  ਦੋਸ਼ਾਲੇ ਭੇਂਟ ਕਰਨ ਵਾਲਾ : ‘ਅਕਬਰ ਬਾਦਸ਼ਾਹ’

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਵੈਕਸੀਨ ਦਾ ਅਮਰੀਕਾ ਵਿਚ ਬਾਂਦਰਾਂ 'ਤੇ ਹੋਇਆ ਸਫਲ ਪ੍ਰੀਖਣ (ਵੀਡੀਓ)

ਕੋਰੋਨਾ ਦੇ ਆਲਮੀ ਕਹਿਰ ਦੌਰਾਨ ਸਿੱਖ ਸੰਸਥਾਵਾਂ ਅਤੇ ਗੁਰੂਦੁਆਰਾ ਕਮੇਟੀਆਂ ਵੱਲੋਂ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਮਨੁੱਖਤਾ ਦੀ ਸੇਵਾ ਦੇ ਦਿੱਤੇ ਸਿਧਾਂਤ ਨੂੰ ਨਿਭਾ ਕੇ ਵੱਖਰੀ ਪਛਾਣ ਨੂੰ ਹੋਰ ਪੱਕੇ ਪੈਰੀਂ ਕੀਤਾ ਗਿਆ ਹੈ। ਗੁਰੂ ਕੇ ਸਿੱਖਾਂ ਵੱਲੋਂ ਹਰ ਖਿੱਤੇ ਦੀ ਵਾਤਾਵਰਨਕ ਜਰੂਰਤ ਅਨੁਸਾਰ ਲੰਗਰ ਪਹੁੰਚਾਏ ਜਾਣਾ ਇੱਕ ਵੱਖਰੀ ਮਿਸ਼ਾਲ ਪੇਸ਼ ਕਰ ਗਿਆ। 


rajwinder kaur

Content Editor

Related News