ਸਿਹਤ ਮਹਿਕਮੇ 'ਚ ਵਾਰਡ ਅਟੈਂਡੈਂਟ ਦੀ ਕੋਰੋਨਾ ਨਾਲ ਮੌਤ

Sunday, Sep 27, 2020 - 01:44 PM (IST)

ਸਿਹਤ ਮਹਿਕਮੇ 'ਚ ਵਾਰਡ ਅਟੈਂਡੈਂਟ ਦੀ ਕੋਰੋਨਾ ਨਾਲ ਮੌਤ

ਸੁਲਤਾਨਪੁਰ ਲੋਧੀ (ਧੰਜੂ)— ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਿੰਡ ਨਵਾਂ ਠੱਟਾ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਨਵਾਂ ਠੱਟਾ ਉਮਰ ਕਰੀਬ 60 ਸਾਲ ਜੋ ਸੀ. ਐੱਚ. ਸੀ. ਟਿੱਬਾ ਵਿਖੇ ਬਤੌਰ ਵਾਰਡ ਅਟੈਂਡੈਂਟ ਦੀਆਂ ਸੇਵਾਵਾਂ ਨਿਭਾ ਰਿਹਾ ਸੀ। ਅਚਾਨਕ ਸਿਹਤ ਖਰਾਬ ਹੋਣ ਕਾਰਨ ਉਸ ਦਾ ਤੇ ਉਸ ਦੀ ਪਤਨੀ ਦਾ ਕੋਵਿਡ-19 ਦੇ ਤਹਿਤ ਸੈਂਪਲ ਲਿਆ ਗਿਆ, ਜੋ ਕਿ ਦੋਵੇਂ ਹੀ ਕੋਰੋਨਾ ਪਾਜ਼ੇਟਿਵ ਪਾਏ ਗਏ।

ਗੁਰਮੇਲ ਸਿੰਘ ਦੀ ਬੇਨਤੀ 'ਤੇ ਉਨ੍ਹਾਂ ਨੂੰ ਘਰ 'ਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਸੀ ਪਰ ਗੁਰਮੇਲ ਸਿੰਘ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਐੱਨ. ਐੱਚ. ਐੱਸ. ਹਸਪਤਾਲ ਜਲੰਧਰ ਵਿਖੇ ਭਰਤੀ ਕਰਵਾਇਆ ਗਿਆ।ਜਿਥੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ਦੇ ਸੇਵਾ ਮੁਕਤ ਹੋਣ ਵਿਚ ਇਕ ਮਹੀਨਾ ਬਾਕੀ ਰਹਿ ਗਿਆ ਸੀ।


author

shivani attri

Content Editor

Related News