ਫਿਰੋਜ਼ਪੁਰ ''ਚ ਕੋਰੋਨਾ ਦਾ ਤਾਂਡਵ, ਪੰਜਾਬ ਪੁਲਸ ਦੇ ASI ਸਣੇ 4 ਨੇ ਤੋੜਿਆ ਦਮ

Saturday, Sep 05, 2020 - 06:04 PM (IST)

ਫਿਰੋਜ਼ਪੁਰ ''ਚ ਕੋਰੋਨਾ ਦਾ ਤਾਂਡਵ, ਪੰਜਾਬ ਪੁਲਸ ਦੇ ASI ਸਣੇ 4 ਨੇ ਤੋੜਿਆ ਦਮ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ 'ਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਜਿੱਥੇ ਕੋਰੋਨਾ ਵਾਇਰਸ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਫਿਰੋਜ਼ਪੁਰ 'ਚ ਲਗਾਤਾਰ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਲਗਾਤਾਰ ਮਰ ਰਹੇ ਹਨ। ਜਾਣਕਾਰੀ ਮੁਤਾਬਕ ਫਿਰੋਜ਼ਪੁਰ 'ਚ ਬੀਤੀ ਸ਼ਾਮ ਪੰਜਾਬ ਪੁਲਸ ਦੇ ਇਕ ਏ.ਐੱਸ.ਆਈ. ਭੁਪਿੰਦਰ ਸਿੰਘ ਦੀ ਪੀ.ਜੀ.ਆਈ. ਚੰਡੀਗੜ੍ਹ 'ਚ ਕੋਰੋਨਾ ਨਾਲ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਪੁਲਸ ਦੇ ਇਸ ਜਵਾਨ ਨੂੰ ਕੁਝ ਸਮਾਂ ਪਹਿਲਾਂ ਅਟੈਕ ਹੋਇਆ ਸੀ ਅਤੇ ਉਸ ਨੂੰ ਇਲਾਜ ਦੇ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਉੱਥੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ: ਚੋਰਾਂ ਦੇ ਹੌਂਸਲੇ ਬੁਲੰਦ, ਸ਼ਹਿਰ ਦੀ ਸਭ ਤੋਂ ਸੁਰੱਖਿਅਤ ਗਲੀ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ

ਦੂਜੇ ਪਾਸੇ ਫਿਰੋਜ਼ਪੁਰ ਸ਼ਹਿਰ 'ਚ ਬੈਂਕ ਆਫ ਇੰਡੀਆ 'ਚ ਤਾਇਨਾਤ ਕਰਮਚਾਰੀ ਸੁਰੇਸ਼ ਕਪੂਰ ਉਮਰ ਕਰੀਬ 55 ਸਾਲ ਵਾਸੀ ਬਸਤੀ ਭਟੀਆ ਵਾਲੀ (ਭਾਰਤ ਨਗਰ) ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਅਚਾਨਕ ਸਿਹਤ ਖ਼ਰਾਬ ਹੋਣ 'ਤੇ ਸੁਰੇਸ਼ ਕਪੂਰ ਨੂੰ ਫਿਰੋਜ਼ਪੁਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਦੇ ਬਾਅਦ ਉਸ ਨੂੰ ਖੂਨ ਦੀਆਂ ਉਲਟੀਆਂ ਆਈਆਂ ਅਤੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਫਿਰੋਜ਼ਪੁਰ 'ਚ ਕੋਰੋਨਾ ਨਾਲ ਤੀਜੀ ਮੌਤ ਅਸ਼ੋਕ ਕੁਮਾਰ ਉਮਰ 65 ਸਾਲ ਵਾਸੀ ਕਸੂਰੀ ਗੇਟ ਦੀ ਹੋਈ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਸ ਵਾਇਰਸ ਨਾਲ ਮਰਨ ਵਾਲਾ ਚੌਥਾ ਮਰੀਜ਼ ਫਿਰੋਜ਼ਪੁਰ ਦੇ ਕਸਬਾ ਮੱਲਾ ਵਾਲਾ ਦਾ ਰਹਿਣ ਵਾਲਾ ਹੈ। ਐੱਸ.ਡੀ.ਐੱਮ. ਫਿਰੋਜ਼ਪੁਰ ਅਮਿਤ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਾਨੂੰਨਗੋ ਸੰਤੋਰਵ ਸਿੰਘ ਤਖ਼ੀ ਦੀ ਅਗਵਾਈ 'ਚ ਸਰਕਾਰੀ ਸਟਾਫ ਵਲੋਂ ਸਾਰੇ ਮ੍ਰਿਤਕਾਂ ਦੀਆਂ ਲਾਸ਼ ਫਿਰੋਜ਼ਪੁਰ 'ਚ ਲਿਆਂਈਆਂ ਗਈਆਂ ਹਨ। ਸੰਤੋਖ ਸਿੰਘ ਤਖੀ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੇ ਸਿਹਤ ਵਿਭਾਗ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਦੀ ਟੀਮ ਵਲੋਂ ਧਾਰਮਿਕ ਪਰੰਪਰਾ ਦੇ ਮੁਤਾਬਕ ਪੀ.ਪੀ.ਈ. ਕਿੱਟਾਂ ਪਾ ਕੇ ਅੱਜ ਅੰਤਿਮ ਸੰਸਕਾਰ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ


author

Shyna

Content Editor

Related News