ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਮੌਜੂਦ ਹਨ ਪੁਲਸ ਮੁਲਾਜ਼ਮ ਤੇ ਪ੍ਰਸ਼ਾਸਨਿਕ ਅਧਿਕਾਰੀ

Sunday, Apr 12, 2020 - 05:18 PM (IST)

ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਮੌਜੂਦ ਹਨ ਪੁਲਸ ਮੁਲਾਜ਼ਮ ਤੇ ਪ੍ਰਸ਼ਾਸਨਿਕ ਅਧਿਕਾਰੀ

ਬਰਨਾਲਾ (ਵਿਵੇਕ ਸਿੰਧਵਾਨੀ) : ਦੁਨੀਆ ਭਰ 'ਤੇ ਛਾਏ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਹੇ ਲੋਕਾਂ ਲਈ ਪੁਲਸ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਲੋਕ ਡਾਉਣ ਦਾ ਪਾਲਣ ਕਰਵਾਉਣ ਵਿਚ ਲੱਗੇ ਹੋਏ ਹਨ।ਇਸ ਲੜਾਈ ਵਿਚ ਸਭ ਤੋਂ ਅਹਿਮ ਭੂਮਿਕਾ ਪੁਲਸ ਅਧਿਕਾਰੀ ਤੇ ਪੁਲਸ ਦੇ ਜਵਾਨ ਜੋ ਆਪਣੀ ਭੁੱਖ ਪਿਆਸ ਨੂੰ ਭੁੱਲ ਕੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ 24 ਘੰਟੇ ਡਿਊਟੀ ਨਿਭਾਅ ਰਹੇ ਹਨ ।ਲੋਕ ਡਾਊਨ ਦੇ ਦੌਰਾਨ ਸਾਰੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਲਈ ਦੇਸ਼ ਤੇ ਸਮਾਜ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।ਇਸ ਲਈ ਉਹ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਚੌਵੀ ਘੰਟੇ ਡਿਊਟੀ ਦੇ ਰਹੇ ਹਨ।
ਜ਼ਿਲਾ ਪੁਲਸ ਦੀ ਕਮਾਂਡ ਸਾਂਭ ਰਹੇ ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਇਸ ਵੇਲੇ ਸਾਰੀ ਪੁਲੀਸ ਫੋਰਸ ਦਾ ਰੋਲ ਮਾਡਲ ਬਣੇ ਹੋਏ ਹਨ। ਜੇਕਰ ਕਪਤਾਨ ਚੰਗਾ ਹੁੰਦਾ ਹੈ ਤਾਂ ਹੇਠਲੇ ਕਰਮਚਾਰੀ ਵੱਧ ਹੌਸਲੇ ਨਾਲ ਕੰਮ ਕਰਦੇ ਹਨ। ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਰੋਜ਼ਾਨਾ ਸਿਰਫ਼ ਤਿੰਨ ਚਾਰ ਘੰਟੇ ਦੀ ਨੀਂਦ ਲੈ ਰਹੇ ਹਨ ਤੇ ਬਾਕੀ ਸਾਰਾ ਸਮਾਂ ਉਹ ਜ਼ਿਆਦਾ ਪਿੰਡਾਂ ਵਿਚ ਆਪਣੇ ਵੱਲੋਂ ਤਿਆਰ ਕੀਤੀ ਸਪੈਸ਼ਲ ਬੱਸ ਰਾਹੀਂ ਰਾਸ਼ਨ ਵੰਡ ਰਹੇ ਹੁੰਦੇ ਹਨ ਜਾਂ ਨਾਕਿਆਂ 'ਤੇ ਪੁਲਸ ਮੁਲਾਜ਼ਮਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਮਿਲਿਆ ਵੀ ਚਾਰ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।

ਇਹ ਵੀ ਪੜ੍ਹੋ : ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ ''ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ    

ਡਿਊਟੀ ਦੇ ਨਾਲ-ਨਾਲ ਸੇਵਾ ਧਰਮ ਨਿਭਾਉਣ ਦਾ ਮੌਕਾ ਮਿਲਿਆ : ਜ਼ਿਲਾ ਪੁਲਸ ਮੁਖੀ 
ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਡਿਊਟੀ ਦੇ ਨਾਲ-ਨਾਲ ਸੇਵਾ ਧਰਮ ਨਿਭਾਉਣ ਦਾ ਮੌਕਾ ਵੀ ਮਿਲ ਰਿਹਾ ਹੈ ਤੇ ਉਹ ਆਪਣੀ ਪੁਲਸ ਫੋਰਸ ਤੇ ਸਮਾਜ ਸੇਵੀ ਲੋਕਾਂ ਦੀ ਸਹਾਇਤਾ ਦੇ ਨਾਲ ਹੁਣ ਤੱਕ ਕਰੀਬ ਛੇ ਹਜ਼ਾਰ ਲੋਕਾਂ ਨੂੰ ਰਾਸ਼ਨ ਵੰਡ ਚੁੱਕੇ ਹਨ ਤੇ ਉਨ੍ਹਾਂ ਦੀ ਇਹ ਮੁਹਿੰਮ ਸਵੇਰੇ ਸ਼ੁਰੂ ਹੋ ਜਾਂਦੀ ਹੈ ਜੋ ਰਾਤ ਤਕ ਜਾਰੀ ਰਹਿੰਦੀ ਹੈ। ਬਤੌਰ ਜ਼ਿਲਾ ਪੁਲਸ ਮੁਖੀ ਸਮਾਜ ਸੇਵੀ ਲੋਕਾਂ ਨੇ ਉਨ੍ਹਾਂ ਤੇ ਭਰੋਸਾ ਕਰਕੇ ਉਨ੍ਹਾਂ ਨੂੰ ਪੈਸੇ ਦਿੱਤੇ ਹਨ ਤਾਂ ਜੋ ਲੋੜਵੰਦਾਂ ਤੱਕ ਰਾਸ਼ਨ ਪਹੁੰਚ ਸਕੇ ਤੇ ਉਹ ਚਾਹੁੰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਇਹ ਪੈਸੇ ਦਿੱਤੇ ਹਨ ਉਹ ਉਨ੍ਹਾਂ ਦਾ ਮਾਣ ਰੱਖਦੇ ਹੋਏ ਸਾਰੇ ਲੋੜਵੰਦ ਲੋਕਾਂ ਨੂੰ ਰਾਸ਼ਨ ਆਪਣੇ ਹੱਥੀਂ ਦੇਣ।

PunjabKesari

ਜ਼ਿੰਦਗੀ ਬਚਾਉਣ ਲਈ ਕੀਤੀ ਜਾ ਰਹੀ ਹੈ ਸਖਤੀ : ਐੱਸ.ਪੀ. ਵਿਰਕ
ਐੱਸ.ਪੀ ਸੁਖਦੇਵ ਸਿੰਘ ਵਿਰਕ ਜਿਨ੍ਹਾਂ ਦਾ ਅੱਜ ਜਨਮ ਦਿਨ ਵੀ ਹੈ ਤੇ ਦੋ ਦਿਨ ਪਹਿਲਾਂ ਇਨ੍ਹਾਂ ਦੀ ਵਰ੍ਹੇਗੰਢ ਵੀ ਸੀ ਪਰ ਉਹ ਆਪਣਾ ਪਰਿਵਾਰ ਛੱਡ ਕੇ ਲੋਕਾਂ ਦੀ ਸਿਹਤਯਾਬੀ ਲਈ ਬਰਨਾਲਾ ਵਿਚ ਡਿਊਟੀ ਨਿਭਾ4 ਰਹੇ ਹਨ।ਉਨ੍ਹਾਂ ਕਿਹਾ ਜਿਹੜੇ ਲੋਕ ਬਿਨਾਂ ਕਿਸੇ ਕੰਮ ਦੇ ਬਾਜ਼ਾਰਾਂ 'ਚ ਘੁੰਮ ਰਹੇ ਹਨ, ਉਨ੍ਹਾਂ ਨਾਲ ਪੁਲਸ ਵੱਲੋਂ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਪੁਲਸ ਵੱਲੋਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਇਹ ਸਖ਼ਤੀ ਕਿਸੇ ਕਿਸੇ ਹੋਰ ਲਈ ਨਹੀਂ ਲਈ ਨਹੀਂ ਬਲਕਿ ਤੁਹਾਡੀ ਆਪਣੀ ਜ਼ਿੰਦਗੀ ਲਈ ਹੈ। 

ਇਹ ਵੀ ਪੜ੍ਹੋ : ਨਿਹੰਗ ਸਿੰਘ ਵਲੋਂ ਪੁਲਸ 'ਤੇ ਕੀਤੇ ਹਮਲੇ 'ਤੇ ਡੀ. ਜੀ. ਪੀ. ਦਾ ਟਵੀਟ, ਸਖਤ ਕਾਰਵਾਈ ਦੇ ਹੁਕਮ

PunjabKesari

ਖੁਦ ਨੂੰ ਸੈਨੇਟਰਜ਼ ਕਰਨ ਤੋਂ ਬਾਅਦ ਹੀ ਪਰਿਵਾਰਕ ਮੈਂਬਰ ਨਾਲ ਮਿਲਦੇ ਹਾਂ : ਇੰਸਪੈਕਟਰ ਬਲਜੀਤ ਸਿੰਘ
ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ ਸਵੇਰੇ ਸੱਤ ਵਜੇ ਡਿਊਟੀ 'ਤੇ ਪਹੁੰਚ ਜਾਂਦੇ ਹਨ ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਨਾਲ ਪਿੰਡਾਂ ਵਿੱਚ ਜਾ ਕੇ ਲੋਕਾਂ ਤੱਕ ਰਾਸ਼ਨ ਪਹੁੰਚਾਉਂਦੇ ਹਨ। ਲੋਕਾਂ ਨੂੰ ਕਰਾਉਣਾ ਵਾਇਰਸ ਤੋਂ ਬਚਾਉਣ ਲਈ ਸੋਸ਼ਲ ਡਿਸਟੈਂਸਿੰਗ ਬਾਰੇ ਜਾਗਰੂਕ ਕਰਦੇ ਹਨ ਤੇ ਰਾਤ ਨੂੰ ਨੌਂ ਦਸ ਵਜੇ ਘਰ ਪਹੁੰਚਦੇ ਹਨ ਤਾਂ ਘਰ ਦੇ  ਮੈਂਬਰ ਦਰਵਾਜ਼ਾ ਖੋਲ੍ਹ ਕੇ ਦੂਜੇ ਕਮਰੇ ਵਿਚ ਚਲੇ ਜਾਂਦੇ ਹਨ। ਇਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੈਨੀ ਟਾਇਜ਼  ਕਰਕੇ ਅੰਦਰ ਕਮਰੇ ਵਿਚ ਜਾਂਦਾ ਹਾਂ ਅਤੇ ਉਸ ਤੋਂ ਬਾਅਦ ਬਾਕੀ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹਾਂ।

ਇਹ ਵੀ ਪੜ੍ਹੋ : ਕੋਰੋਨਾ ਦਾ ਹਾਟ ਸਪਾਟ ਐਲਾਨੇ ਗਏ ਜਵਾਹਰਪੁਰ 'ਚ ਦੋ ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ 

PunjabKesari

ਸੁਰੱਖਿਆ ਹਰ ਕੀਮਤ 'ਤੇ : ਪਰਮਿੰਦਰ ਸਿੰਘ
ਏਐੱਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਆਮ ਦਿਨਾਂ ਦੀ ਡਿਊਟੀ 'ਤੇ ਲਾਕਡਾਊਨ ਦੀ ਡਿਊਟੀ ਵਿਚ ਬਹੁਤ ਫਰਕ ਹੈ।ਲਾਕਡਾਊਨ ਦੀ ਡਿਊਟੀ ਵਿਚ ਰਿਸਕ ਵੀ ਹੈ ਪਰ ਫਿਰ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਪੁਲਸ ਮੁਲਾਜ਼ਮ ਲਗਾਤਾਰ ਡਿਊਟੀ 'ਤੇ ਤਾਇਨਾਤ ਹਨ ਤੇ ਲੋਕਾਂ ਨੂੰ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰਨ ਬਾਰੇ ਕਿਹਾ ਜਾ ਰਿਹਾ ਹੈ ਤੇ ਲੋਕਾਂ ਨੂੰ ਸੋਸ਼ਲ ਡਿਸਟੈਸਿੰਗ ਦਾ ਮਤਲਬ ਵੀ ਸਮਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਆਮ ਦਿਨਾਂ ਦੀ ਜਗ੍ਹਾ ਲੋਕ ਡਾਊਨ ਦੌਰਾਨ ਡਿਊਟੀ ਸਖ਼ਤ ਵੀ ਹੈ ਨਾ ਤਾਂ ਛੁੱਟੀ ਮਿਲਦੀ ਹੈ ਤੇ ਨਾ ਹੀ ਉਹ ਛੁੱਟੀ ਲੈਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਲੰਬੇ ਆਪ੍ਰੇਸ਼ਨ ਪਿੱਛੋਂ 9 ਨਿਹੰਗ ਕਾਬੂ, 2 ਰਿਵਾਲਵਰ, ਪੈਟਰੋਲ ਬੰਬ, ਕਿਰਪਾਨਾਂ ਤੇ ਭੁੱਕੀ ਬਰਾਮਦ


author

Gurminder Singh

Content Editor

Related News