ਪੰਜਾਬ 'ਚ ਤੇਜ਼ੀ ਨਾਲ ਵਧਣ ਲੱਗਾ ਕੋਰੋਨਾ ਦਾ ਕਹਿਰ, ਪਠਾਨਕੋਟ 'ਚ 8 ਹੋਰ ਕੇਸ ਪਾਜ਼ੇਟਿਵ
Friday, Apr 10, 2020 - 07:02 PM (IST)
ਪਠਾਨਕੋਟ (ਜੋਤੀ, ਆਦਿਤਿਆ) : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪਠਾਨਕੋਟ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 8 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਾਜ਼ਾ 7 ਪਾਜ਼ੇਟਿਵ ਮਾਮਲੇ ਕੋਰੋਨਾ ਨਾਲ ਮਰੀ ਰਾਜ ਰਾਣੀ ਨਾਲ ਸੰਬੰਧਤ ਦੱਸੇ ਜਾ ਰਹੇ ਹਨ ਜਦਕਿ ਇਕ ਹੋਰ ਵੱਖਰਾ ਮਾਮਲਾ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਪਠਾਨਕੋਟ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ। ਜਦਕਿ ਮ੍ਰਿਤਕ ਮਹਿਲਾ ਸਮੇਤ ਇਹ ਗਿਣਤੀ 15 ਹੈ। ਇਕੋ ਦਿਨ ਵਿਚ ਪਠਾਨਕੋਟ ਜ਼ਿਲੇ ਵਿਚ 8 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਸਹਿਮ ਵੱਧ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 1 ਮਈ ਤਕ ਵਧਾਈ ਕਰਫਿਊ/ਲਾਕ ਡਾਊਨ ਦੀ ਮਿਆਦ
ਦੱਸਣਯੋਗ ਹੈ ਕਿ ਮ੍ਰਿਤਕ ਰਾਜਰਾਣੀ ਦੇ 6 ਪਰਿਵਾਰ ਮੈਂਬਰਾਂ ਸਣੇ ਉਸ ਦੀ ਨੂੰਹ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ, ਜਿਸ ਦੇ ਸੰਪਰਕ 'ਚ ਆਏ 40 ਲੋਕਾਂ ਨੂੰ ਵਿਭਾਗ ਨੇ ਕੁਆਰੰਟਾਈਨ ਕੀਤਾ ਹੈ। ਰਾਜਰਾਣੀ ਦੀ ਛੋਟੀ ਨੂੰਹ ਨੇ ਰਾਸ਼ਨ ਡਿਪੋ ਤੋਂ ਬਾਇਓਮੈਟ੍ਰਿਕ ਦੇ ਜ਼ਰੀਏ 16 ਮਾਰਚ ਨੂੰ ਕਣਕ ਲਈ ਸੀ। ਉਸ ਦਿਨ ਅਤੇ ਉਸ ਦੇ ਅਗਲੇ ਦਿਨ 40 ਲੋਕਾਂ ਨੇ ਉੱਥੇ ਬਾਇਓਮ੍ਰੈਟਿਕ 'ਤੇ ਨਿਸ਼ਾਨ ਲਗਾ ਕੇ ਰਾਸ਼ਨ ਲਿਆ ਸੀ। ਸਿਹਤ ਵਿਭਾਗ ਨੇ ਫਿਲਹਾਲ ਇਨ੍ਹਾਂ ਸਾਰਿਆਂ ਦੇ ਪਤਾ ਅਤੇ ਨਾਂ ਲੱਭਣ ਦੇ 14 ਦਿਨਾਂ ਲਈ ਹੋਮ ਕੁਆਰੰਟੀਨ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ 'ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ 'ਚ ਕੋਵਿਡ-19 ਪੀਕ 'ਤੇ ਹੋਵੇਗਾ