ਕੋਰੋਨਾ ਵਾਇਰਸ ਕਾਰਨ ਦਸੂਹਾ ਦੇ ਜੰਮਪਲ ਕਰਨੈਲ ਸਿੰਘ ਦੀ ਨਿਊਯਾਰਕ ਵਿਚ ਮੌਤ

Wednesday, Apr 01, 2020 - 06:40 PM (IST)

ਕੋਰੋਨਾ ਵਾਇਰਸ ਕਾਰਨ ਦਸੂਹਾ ਦੇ ਜੰਮਪਲ ਕਰਨੈਲ ਸਿੰਘ ਦੀ ਨਿਊਯਾਰਕ ਵਿਚ ਮੌਤ

ਦਸੂਹਾ (ਝਾਵਰ) : ਅਮਰੀਕਾ ਦੇ ਨੂਯਾਰਕ ਵਿਖੇ ਥਾਣਾ ਦਸੂਹਾ ਦੇ ਪਿੰਡ ਨਰਾਇਣਗੜ੍ਹ ਦੇ ਜੰਮਪਲ ਕਰਨੈਲ ਸਿੰਘ (72) ਪੁੱਤਰ ਗਰੁਬਚਨ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਲਗਭਗ 35 ਸਾਲ ਤੋਂ ਆਪਣੇ ਪਰਿਵਾਰ ਸਮੇਤ ਉਹ ਨਿਊਯਾਰਕ ਅਮਰੀਕਾ ਵਿਖੇ ਰਹਿ ਰਿਹਾ ਸੀ ਅਤੇ ਟੈਕਸੀ ਡਰਾਇਵਰ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰਨੈਲ ਸਿੰਘ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਸੀ ਅਤੇ ਨਿਊਯਾਰਕ ਦੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਜੇ ਤਕ ਨਿਊਯਾਰਕ ਵਿਖੇ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਨਿਰਮਲ ਸਿੰਘ ਖਾਲਸਾ ਨੂੰ ਹੋਇਆ ਕੋਰੋਨਾ ਵਾਇਰਸ    

ਕੋਰੋਨਾ ਕਾਰਨ ਦੁਨੀਆ ਭਰ ਵਿਚ 43000 ਤੋਂ ਵੱਧ ਮੌਤਾਂ
ਦੱਸਣਯੋਗ ਹੈ ਕਿ ਚੀਨ ਸ਼ੁਰੁ ਹੋਏ ਖਰਤਨਾਕ ਵਾਇਰਸ ਕੋਵਿਡ-19 ਨਾਲ ਦੁਨੀਆ ਭਰ ਵਿਚ ਹੁਣ ਤਕ 43000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦਕਿ ਦੁਨੀਆ ਭਰ ਵਿਚ ਇਸ ਵਾਇਰਸ ਨਾਲ 8.7 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਇਸ ਤੋਂ ਇਲਾਵਾ 1 ਲੱਖ 84 ਹਜ਼ਾਰ ਤੋਂ ਵਧੇਰੇ ਕੋਰੋਨਾ ਵਾਇਰਸ ਪੀੜਤ ਲੋਕ ਠੀਕ ਹੋ ਚੁੱਕੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਕਰਫਿਊ ਦਰਮਿਆਨ ਜਲੰਧਰ ''ਚ ਲਗਾਈ ਗਈ ਸੀ. ਆਰ. ਪੀ. ਐੱਫ.    

ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਅੰਕੜਾ 1351 ਤਕ ਪੁੱਜਾ
ਭਾਰਤ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸੋਮਵਾਰ ਤਕ ਦੇ ਅੰਕੜਿਆਂ ਮੁਤਾਬਕ 35 ਹੋ ਗਈ ਹੈ ਅਤੇ ਇਸ ਤੋਂ ਇਨਫੈਕਟਿਡ ਮਾਮਲੇ 1351 ਤਕ ਪੁੱਜ ਗਏ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਬੁੱਧਵਾਰ ਨੂੰ ਵੱਧ ਕੇ 46 ਤਕ ਪਹੁੰਚ ਗਈ ਹੈ ਜਦਕਿ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਕਾਰਨ ਤਿੰਨ ਦਿਨਾਂ ਵਿਚ ਲਗਾਤਾਰ ਤਿੰਨ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਤਾਜ਼ਾ 5 ਮਾਮਲੇ ਪਾਜ਼ੇਟਿਵ ਆਉਣ ਨਾਲ ਹੁਣ ਪੰਜਾਬ ਵਿਚ ਗਿਣਤੀ ਵੱਧ ਕੇ 46 ਹੋ ਗਈ ਹੈ।

ਇਹ ਵੀ ਪੜ੍ਹੋ : ਅਟਾਰੀ ਰਾਹੀਂ ਪਾਕਿ ਗਏ ਦੋ ਲੋਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਹੱਦ ''ਤੇ ਪਈ ਭਾਜੜ    


author

Gurminder Singh

Content Editor

Related News