ਕੋਰੋਨਾ ਵਾਇਰਸ ਨੇ ਮੋਗਾ 'ਚ ਫੜ੍ਹੀ ਰਫਤਾਰ, ਇਕੱਠੇ 22 ਮਾਮਲੇ ਆਏ ਸਾਹਮਣੇ

05/02/2020 6:41:05 PM

ਮੋਗਾ (ਸੰਦੀਪ ਸ਼ਰਮਾ): ਕੋਰੋਨਾ ਦੇ ਕਹਿਰ ਕਾਰਨ ਪਹਿਲਾਂ ਤੋਂ ਹੀ ਸਹਿਮ ਦੇ ਮਾਹੌਲ 'ਚ ਬੈਠੇ ਮੋਗਾ ਵਾਸੀਆਂ ਨੂੰ ਅੱਜ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਬੀਤੇ ਦਿਨੀਂ ਸ੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਲੋਕਾਂ ਦੀਆਂ ਜਾਂਚ ਲਈ ਭੇਜੀਆਂ ਰਿਪੋਰਟਾਂ 'ਚੋਂ ਅੱਜ ਹੋਰ 22 ਦੀ ਰਿਪੋਰਟ ਪਾਜ਼ੀਟਿਵ ਆ ਗਈ। ਕੋਰੋਨਾ ਤੋਂ ਬਾਲ-ਬਾਲ ਬਚੇ ਆ ਰਹੇ ਸ਼ਹਿਰ ਮੋਗਾ ਦਾ ਆਂਕੜਾ ਜਿੱਥੇ ਪਹਿਲਾਂ ਸਿਰਫ 2 ਸੀ ਉਹ ਅੱਜ ਇੱਕ ਦਮ ਵੱਧ ਕੇ 24 ਹੋ ਗਿਆ ਹੈ। ਸ੍ਰੀ ਨੰਦੇੜ ਸਾਹਿਬ ਤੋਂ ਪਰਤੇ ਲੋਕਾਂ ਨੂੰ ਹਾਲ ਦੀ ਘੜੀ ਅਰਜ਼ੀ ਤੌਰ 'ਤੇ ਬਣਾਏ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ ਪਰ ਉਨ੍ਹਾਂ ਨੂੰ ਹਸਪਤਾਲ 'ਚ ਸ਼ਿਫਟ ਕਰਨ ਲਈ ਪ੍ਰਸ਼ਾਸਨ ਵੱਲੋਂ ਜਦੋ ਜਹਿਦ ਕੀਤੀ ਜਾ ਰਹੀ ਹੈ।

ਕਿਹੜੇ ਖੇਤਰਾਂ ਤੋਂ ਸੰਬੰਧਿਤ ਹਨ ਇਕੱਠੇ ਆਏ 22 ਪਾਜ਼ੀਟਿਵ

*ਪਿੰਡ ਚੁੱਹੜਚੱਕ ਨਵਾਂ (3 ਆਸ਼ਾ ਵਰਕਰ)

*ਪਿੰਡ ਮੱਦੋਕੇ (1 ਵਰਕਰ)

*ਬਲਾਕ ਬਾਘੁਪਰਾਣਾ (10 ਸ਼ਰਧਾਲੂ)

*ਪਿੰਡ ਦੋਲੇਵਾਲਾ (7 ਸ਼ਰਧਾਲੂ)

*ਪਿੰਡ ਮਾਣੂੰਕੇ ਗਿੱਲ (ਦੁੱਬਈ ਤੋਂ ਆਇਆ ਮੋਗਾ ਵਾਸੀ)

ਇਹ ਵੀ ਪੜ੍ਹੋ: ਲਾਕਡਾਊਨ ਤੋਂ ਬਾਅਦ ਸਕੂਲਾਂ 'ਚ ਦਿਖੇਗਾ ਨਵਾਂ ਮਾਹੌਲ, ਹੋਣਗੇ ਇਹ ਨਵੇ ਨਿਯਮ ਲਾਗੂ

ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦੀ ਭਾਰੀ ਵਾਧਾ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 764 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਲਗਭਗ 350 ਤੋਂ ਵੱਧ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 106, ਮੋਹਾਲੀ 'ਚ 94, ਪਟਿਆਲਾ 'ਚ 89, ਅੰਮ੍ਰਿਤਸਰ 'ਚ 174, ਲੁਧਿਆਣਾ 'ਚ 102, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 23, ਤਰਨਾਰਨ 15, ਮਾਨਸਾ 'ਚ 13, ਕਪੂਰਥਲਾ 12, ਹੁਸ਼ਿਆਰਪੁਰ 'ਚ 44, ਫਰੀਦਕੋਟ 6, ਸੰਗਰੂਰ 'ਚ 7 ਕੇਸ, ਮੁਕਤਸਰ ਅਤੇ ਗਰਦਾਸਪੁਰ 'ਚ 4-4 ਕੇਸ, ਮੋਗਾ 'ਚ 24, ਬਰਨਾਲਾ 'ਚ 2, ਫਤਿਹਗੜ੍ਹ ਸਾਹਿਬ 'ਚ 6, ਜਲਾਲਾਬਾਦ 4, ਬਠਿੰਡਾ 'ਚ 2 ਰੋਪੜ 'ਚ 5 ਅਤੇ ਫਿਰੋਜ਼ਪੁਰ 'ਚ 22 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।  

ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਮਾਨਵਤਾ ਦੀ ਸੇਵਾ 'ਚ ਮਿਸਾਲ ਬਣਿਆ ਡੇਰਾ ਬਿਆਸ


Shyna

Content Editor

Related News