ਪੰਜਾਬ ''ਚ ਤੇਜ਼ੀ ਨਾਲ ਕਹਿਰ ਢਾਹ ਰਿਹੈ ''ਕੋਰੋਨਾ'', 5 ਦਿਨਾਂ ''ਚ ਆਏ 1000 ਨਵੇਂ ਕੇਸ

Tuesday, Jul 14, 2020 - 08:36 AM (IST)

ਪੰਜਾਬ ''ਚ ਤੇਜ਼ੀ ਨਾਲ ਕਹਿਰ ਢਾਹ ਰਿਹੈ ''ਕੋਰੋਨਾ'', 5 ਦਿਨਾਂ ''ਚ ਆਏ 1000 ਨਵੇਂ ਕੇਸ

ਜਲੰਧਰ (ਸੋਮਨਾਥ) : ਕੋਰੋਨਾ ਵਾਇਰਸ ਨੇ ਪੰਜਾਬ 'ਚ ਬਹੁਤ ਹੀ ਤੇਜ਼ੀ ਨਾਲ ਰਫਤਾਰ ਫੜ੍ਹ ਲਈ ਹੈ। 9 ਮਾਰਚ ਨੂੰ ਪੰਜਾਬ 'ਚ ਪਹਿਲਾ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਸੀ ਅਤੇ 56 ਦਿਨਾਂ ਬਾਅਦ ਸੂਬੇ 'ਚ 1130 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਹੁਣ ਜਿਵੇਂ-ਜਿਵੇਂ ਦਿਨ ਬੀਤਦੇ ਜਾ ਰਹੇ ਹਨ, ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧਦੀ ਦਿਖਾਈ ਦੇ ਰਹੀ ਹੈ। 9 ਜੁਲਾਈ ਨੂੰ ਸੂਬੇ 'ਚ 7207 ਮਰੀਜ਼ ਸਨ ਅਤੇ 13 ਜੁਲਾਈ ਨੂੰ ਮਤਲਬ ਕਿ 5 ਦਿਨਾਂ 'ਚ ਹੀ ਇਹ ਗਿਣਤੀ 8207 ਤੱਕ ਪਹੁੰਚ ਗਈ ਹੈ। ਸੋਮਵਾਰ ਨੂੰ ਸੂਬੇ 'ਚ 328 ਲੋਕ ਪਾਜ਼ੇਟਿਵ ਪਾਏ ਗਏ।

ਇਹ ਵੀ ਪੜ੍ਹੋ : ਪੰਜਾਬੀ ਗਾਇਕਾ ਅਨਮੋਲ ਗਗਨ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਫੜ੍ਹਿਆ 'ਆਪ' ਦਾ ਝਾੜੂ
ਕੋਵਿਡ ਸੈਂਟਰ ’ਚ ਉੱਡ ਰਹੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ
ਸਿਹਤ ਮਹਿਕਮੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਤੇ ਪੁਲਸ ਮਹਿਕਮੇ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਲਈ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿਹਤ ਮਹਿਕਮੇ ਦੀ ਦੇਖ-ਰੇਖ 'ਚ ਚੱਲ ਰਹੇ ਕੋਵਿਡ ਕੇਅਰ ਸੈਂਟਰ 'ਚ ਸਮਾਜਿਕ ਦੂਰੀ ਦੀ ਕਿੰਨੀ ਪਾਲਣਾ ਹੋ ਰਹੀ ਹੈ, ਇਸ ਦਾ ਅੰਦਾਜ਼ਾ ਜਲੰਧਰ ਸਥਿਤ ਮੈਰੀਟੋਰੀਅਸ ਸਕੂਲ 'ਚ ਚੱਲ ਰਹੇ ਕੋਵਿਡ ਕੇਅਰ ਸੈਂਟਰ ਨੂੰ ਦੇਖ ਕੇ ਲਾਈ ਲਾਇਆ ਜਾ ਸਕਦਾ ਹੈ। ਕੋਵਿਡ ਕੇਅਰ ਸੈਂਟਰ ਦੀ ਛੱਤ ’ਤੇ ਇਕ-ਦੂਜੇ ਦੇ ਕੋਲ ਝੁੰਡ ਬਣਾ ਕੇ ਬੈਠੇ ਲੋਕ ਸ਼ਰੇਆਮ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਟਿੱਡੀ ਦਲ ਦੇ ਹਮਲੇ ਦਾ ਖਦਸ਼ਾ, 4 ਜ਼ਿਲ੍ਹਿਆਂ 'ਚ ਹਾਈ ਅਲਰਟ
40,319 ਲੋਕ ਸੁਰੱਖਿਆ ਘੇਰਾ ਨਾ ਤੋੜਨ ਤਾਂ ਰੁਕ ਸਕਦੀ ਹੈ ਕੋਰੋਨਾ ਲਾਗ
ਸੂਬੇ ਭਰ 'ਚ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਕੇ ਲੋਕਾਂ ਨੂੰ ਪੁਲਸ ਦੇ ਪਹਿਰੇ 'ਚ ਰੱਖਿਆ ਗਿਆ ਹੈ ਤਾਂ ਕਿ ਲਾਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਕੰਟੇਨਮੈਂਟ ਜੋਨਾਂ 'ਚ 11,439 ਤੇ ਮਾਈਕ੍ਰੋ ਕੰਟੇਨਮੈਂਟ ਜੋਨਾਂ 'ਚ 28,880 ਲੋਕਾਂ ’ਤੇ ਪੁਲਸ ਨਜ਼ਰ ਰੱਖ ਰਹੀ ਹੈ। ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨਾਂ 'ਚ ਲੋਕਾਂ ਨੂੰ ਸਖਤੀ ਨਾਲ ਆਪਣੇ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ। ਹੁਣ ਇਨ੍ਹਾਂ ਲੋਕਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਸਮਝਦਾਰੀ ਦਿਖਾਉਂਦੇ ਹੋਏ ਆਪਣੇ ਘਰਾਂ 'ਚ ਰਹਿ ਕੇ ਖੁਦ ਤੇ ਦੂਜੇ ਲੋਕਾਂ ਨੂੰ ਕੋਰੋਨਾ ਲਾਗ ਤੋਂ ਬਚਾਉਣ।
ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਨੇ ਪਾਇਆ ਭੜਥੂ, ਵੱਡੀ ਗਿਣਤੀ 'ਚ ਨਵੇਂ ਕੇਸਾਂ ਦੀ ਪੁਸ਼ਟੀ
 


author

Babita

Content Editor

Related News