ਪੰਜਾਬ ''ਚ 5 ਦਿਨਾਂ ਅੰਦਰ ''ਕੋਰੋਨਾ'' ਦਾ ਦੁੱਗਣਾ ਕਹਿਰ, ਜਾਣੋ ਕਿਸ ਨੂੰ ਕਿੰਨਾ ਖਤਰਾ
Monday, Apr 13, 2020 - 12:40 PM (IST)
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਪੰਜਾਬ ਸਰਕਾਰ ਵਲੋਂ ਭਾਵੇਂ ਹੀ ਕਰਫਿਊ ਲਾਇਆ ਗਿਆ ਹੈ ਪਰ ਕੋਰੋਨਾ ਪੀੜਤਾਂ ਲੋਕਾਂ ਦੀ ਗਿਣਤੀ ਵਧਣ 'ਚ ਕੋਈ ਕਮੀ ਨਹੀਂ ਆ ਰਹੀ ਹੈ। ਸੂਬੇ 'ਚ ਪਿਛਲੇ 5 ਦਿਨਾਂ ਦੌਰਾਨ ਕੋਰੋਨਾ ਵਾਇਰਸ ਨੇ ਦੁੱਗਣਾ ਕਹਿਰ ਢਾਹਿਆ ਹੈ। 3,000 ਦੀ ਆਬਾਦੀ ਵਾਲੇ ਮੋਹਾਲੀ ਨੇੜਲੇ ਡੇਰਾਬੱਸੀ ਦੇ ਪਿੰਡ ਜਵਾਹਰਪੁਰ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਪੂਰੇ ਪੰਜਾਬ 'ਚ ਹੁਣ ਤੱਕ ਕੋਰੋਨਾ ਪੀੜਤਾਂ ਦਾ ਅੰਕੜਾ 172 'ਤੇ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਕਰਫਿਊ ਦਾ ਅਸਰ, ਸੂਬੇ 'ਚ ਸਭ ਤੋਂ ਸਾਫ ਲੁਧਿਆਣਾ ਤੇ ਬਠਿੰਡਾ ਸਭ ਤੋਂ ਵੱਧ ਪ੍ਰਦੂਸ਼ਿਤ
ਜਾਣੋ ਕਿਸ ਨੂੰ ਹੈ ਕਿੰਨਾ ਖਤਰਾ?
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸ਼ਨੀਵਾਰ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 10 ਅਪ੍ਰੈਲ ਨੂੰ 151 ਪੀੜਤਾਂ 'ਚੋਂ 41 ਤੋਂ 60 ਸਾਲ ਵਿਚਕਾਰ 35 ਫੀਸਦੀ ਲੋਕ ਸ਼ਾਮਲ ਹਨ, ਜਦੋਂ ਕਿ 21 ਤੋਂ 40 ਸਾਲ ਉਮਰ ਵਰਗ ਦੇ 32 ਫੀਸਦੀ ਲੋਕ ਕੋਰੋਨਾ ਕਾਰਨ ਇੰਫੈਕਟਿਡ ਹਨ। ਇਸ ਤੋਂ ਬਾਅਦ 60 ਸਾਲ ਤੋਂ ਉੱਪਰ ਦੀ ਉਮਰ ਦੇ 20 ਫੀਸਦੀ ਸੀਨੀਅਰ ਨਾਗਰਿਕ ਕੋਰੋਨਾ ਵਰਗੀ ਮਹਾਂਮਾਰੀ ਤੋਂ ਪੀੜਤ ਹਨ, ਜਦੋਂ ਕਿ 8 ਤੋਂ 10 ਸਾਲ ਦੀ ਉਮਰ ਦੇ 15 ਫੀਸਦੀ ਇਸ ਬੀਮਾਰੀ ਤੋਂ ਪੀੜਤ ਹਨ।
ਇਹ ਵੀ ਪੜ੍ਹੋ : ...ਤੇ ਇਸ ਤਰ੍ਹਾਂ 'ਪਿੰਡ ਜਵਾਹਰਪੁਰ' ਬਣਿਆ ਕੋਰੋਨਾ ਦਾ ਗੜ੍ਹ, 37 ਤੱਕ ਇੰਝ ਪੁੱਜੀ ਚੇਨ
ਇਸ ਕਾਰਨ ਕਰਕੇ ਬਜ਼ੁਰਗ ਹੋ ਰਹੇ ਇੰਫੈਕਟਿਡ
ਬਜ਼ੁਰਗਾਂ 'ਚ ਇਸ ਬੀਮਾਰੀ ਕਾਰਨ ਇੰਫੈਕਟਿਡ ਹੋ ਦਾ ਖਤਰਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਕੋਰੋਨਾ ਵਾਇਰਸ ਉਨ੍ਹਾਂ ਲੋਕਾਂ 'ਤੇ ਭਾਰੂ ਹੁੰਦਾ ਹੈ, ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ ਅਤੇ 60 ਸਾਲ ਦੀ ਉਮਰ ਵਾਲੇ ਲੋਕਾਂ ਦਾ ਇਮਿਊਨ ਸਿਸਟਮ ਇੰਨਾ ਮਜ਼ਬੂਤ ਨਹੀਂ ਹੁੰਦਾ, ਜਿਸ ਕਾਰਨ ਉਹ ਕੋਰੋਨਾ ਦੇ ਜਲਦੀ ਸ਼ਿਕਾਰ ਬਣਦੇ ਹਨ। ਕੋਵਿਡ-19 ਨਾਲ ਹੁਣ ਤੱਕ ਮਰਨ ਵਾਲੇ ਪੀੜਤਾਂ ਦੀ ਔਸਤ ਉਮਰ 64 ਸਾਲ ਹੈ। ਕੋਰੋਨਾ ਵਾਇਰਸ ਪੀੜਤਾਂ 'ਚ 56 ਫੀਸਦੀ ਪੁਰਸ਼ ਅਤੇ 44 ਫੀਸਦੀ ਔਰਤਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 172 ਤੱਕ ਪੁੱਜਾ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 172 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ 54, ਨਵਾਂਸ਼ਹਿਰ 'ਚ 19, ਪਠਾਨਕੋਟ ਤੋਂ 16, ਜਲੰਧਰ ਤੋਂ 22, ਹੁਸ਼ਿਆਰਪੁਰ ਤੋਂ 7, ਮਾਨਸਾ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 11, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ, ਫਗਵਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 13 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।