ਮੋਹਾਲੀ ''ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ ਕੇਸ ਦੀ ਪੁਸ਼ਟੀ, 62 ''ਤੇ ਪੁੱਜਾ ਅੰਕੜਾ

Tuesday, Apr 21, 2020 - 11:17 AM (IST)

ਮੋਹਾਲੀ ''ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ ਕੇਸ ਦੀ ਪੁਸ਼ਟੀ, 62 ''ਤੇ ਪੁੱਜਾ ਅੰਕੜਾ

ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਦਾ ਕਹਿਰ ਜ਼ਿਲਾ ਮੋਹਾਲੀ 'ਤੇ ਉਸ ਵੇਲੇ ਵੀ ਜਾਰੀ ਰਿਹਾ, ਜਦੋਂ ਬੀਤੇ ਦਿਨ ਇਕ ਹੋਰ ਕੇਸ ਪਾਜ਼ੇਟਿਵ ਆਉਣ ਨਾਲ ਜ਼ਿਲੇ ਦੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 62 ਤੱਕ ਪੁੱਜ ਗਿਆ, ਜਦੋਂ ਕਿ ਮੋਹਾਲੀ ਦੇ 7 ਮਰੀਜ਼ ਤੰਦਰੁਸਤ ਹੋ ਕੇ ਘਰ ਪਹੁੰਚ ਚੁੱਕੇ ਹਨ। ਮੋਹਾਲੀ ਅਧੀਨ ਪੈਂਦੇ ਨਵਾਂ ਗਰਾਓਂ ਵਿਖੇ 30 ਸਾਲਾ ਮੁਨੀਸ਼ ਕੁਮਾਰ, ਜੋ ਕਿ ਚੰਡੀਗੜ੍ਹ ਸਥਿਤ ਪੀ. ਜੀ. ਆਈ. ਹਸਪਤਾਲ 'ਚ ਸਫਾਈ ਸੇਵਕ ਵਜੋਂ ਤਾਇਨਤ ਹੈ, ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹਾਲੇ ਕੱਲ ਹੀ ਉਸ ਦੀ ਸਵਾ ਮਹੀਨੇ ਦੀ ਬੱਚੀ, ਮੁਨੀਸ਼ ਦੀ ਪਤਨੀ (26), ਮਾਤਾ (60) ਅਤੇ ਸਾਲਾ (20) ਸਮੇਤ ਜਣਿਆਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ, ਤੋਂ ਬਾਅਦ ਲਏ ਗਏ ਸੈਂਪਲਾਂ 'ਚ ਨਵਾਂ ਗਰਾਓਂ ਦੇ ਨਿਵਾਸੀ 25 ਸਾਲਾ ਅੰਕਿਤ ਨਾਂ ਦੇ ਵਿਅਕਤੀ ਦੀ ਰਿਪੋਰਟ ਵੀ ਪਾਜ਼ੀਟਿਵ ਆ ਗਈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀਆਂ 'ਨੈਗੈਟਿਵ ਰਿਪੋਰਟਾਂ' ਪਾ ਰਹੀਆਂ ਭੰਬਲਭੂਸਾ, ਚੱਕਰਾਂ 'ਚ ਪਏ ਡਾਕਟਰ

PunjabKesari
14 ਸੈਂਪਲਾਂ ਦੀ ਰਿਪੋਰਟ ਬਾਕੀ
ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ 25 ਸਾਲਾ ਅੰਕਿਤ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਪਹਿਲਾਂ ਸੰਪਰਕ 'ਚ ਨਹੀਂ ਆ ਸਕਿਆ ਸੀ ਪਰ ਸੈਂਪਲਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਜ਼ਿਲੇ ਦੇ 14 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਅਤੇ ਬਾਕੀ ਰਹਿੰਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰੈਪਿਡ ਕਿੱਟਾਂ ਦੀ ਮੱਦਦ ਨਾਲ ਜ਼ਿਲਾ ਮੋਹਾਲੀ 'ਚ 88 ਲੋਕਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ ਅਤੇ ਕੋਰੋਨਾ ਵਾਇਰਸ ਦੇ ਮੁੱਢਲੇ ਲੱਛਣਾਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਨ੍ਹਾਂ 88 ਜਣਿਆਂ 'ਚੋਂ ਸਿਰਫ ਇਕ ਵਿਅਕਤੀ ਹੀ ਸ਼ੱਕ ਦੇ ਘੇਰੇ 'ਚ ਆਇਆ ਹੈ, ਜਿਸ ਦੇ ਸੈਂਪਲ ਲੈ ਕੇ ਪੀ. ਜੀ. ਆਈ. ਨੂੰ ਭੇਜੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਕਪੂਰਥਲਾ ਲਈ ਚੰਗੀ ਖਬਰ, ਪਹਿਲੇ ਕੋਰੋਨਾ ਮਰੀਜ਼ ਨੇ 16 ਦਿਨਾਂ 'ਚ ਕੀਤੀ 'ਫਤਿਹ' ਹਾਸਲ

ਜ਼ਿਕਰਯੋਗ ਹੈ ਕਿ ਨਵਾਂ ਗਰਾਓਂ ਵਿਖੇ ਮੁਨੀਸ਼ ਕੁਮਾਰ ਦੇ 4 ਪਰਿਵਾਰਕ ਮੈਂਬਰਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 22 ਪਰਿਵਾਰਾਂ ਦੀ ਸਕਰੀਨਿੰਗ ਕੀਤੀ ਗਈ ਸੀ ਅਤੇ ਜਿਸ ਤੋਂ ਬਾਅਦ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਦੋਂ ਕਿ ਮੋਹਾਲੀ ਜ਼ਿਲੇ 'ਚ ਹੁਣ ਤੱਕ ਲਏ ਗਏ 943 'ਚੋਂ 865 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਜਦੋਂ ਕਿ 62 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ 62 ਸੈਂਪਲਾਂ 'ਚੋਂ ਹੁਣ ਤੱਕ 2 ਜਣਿਆਂ ਦੀ ਮੌਤ ਹੋ ਚੁੱਕੀ, ਜਦੋਂ ਕਿ 8 ਜਣੇ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤਰ੍ਹਾਂ 62 ਪਾਜ਼ੇਟਿਵ ਮਰੀਜ਼ਾਂ 'ਚੋਂ ਹੁਣ ਸਿਰਫ 52 ਮਰੀਜ਼ ਹੀ ਜੇਰੇ ਇਲਾਜ ਹਨ, ਜਦੋਂ ਕਿ 16 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ : ਪੰਜਾਬੀਓ ਸਰਕਾਰ ਦਾ ਸਾਥ ਦਿਓ ਜਲਦੀ ਕੋਰੋਨਾ ਤੋਂ ਜੰਗ ਜਿੱਤਾਂਗੇ : ਚੰਨੀ


author

Babita

Content Editor

Related News