ਫਤਿਹਗੜ੍ਹ ਸਾਹਿਬ ''ਚ ਕੋਰੋਨਾ ਦੀ ਮੁੜ ਦਸਤਕ, 1 ਕੇਸ ਆਇਆ ਸਾਹਮਣੇ

05/30/2020 5:45:10 PM

ਫਤਿਹਗੜ੍ਹ ਸਾਹਿਬ (ਜਗਦੇਵ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ, ਜੋ ਕਿ ਉਦਯੋਗਿਕ ਮੰਡੀ ਗੋਬਿੰਦਗੜ੍ਹ ਮੰਡੀ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ.ਐੱਨ. ਕੇ ਅਗਰਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 58 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀ ਨੂੰ ਗਿਆਨ ਸਾਗਰ ਬਨੂੜ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬਿੱਲ ਭਰ ਸਕਣਗੇ ਖਪਤਕਾਰ

ਦੱਸਣਯੋਗ ਹੈ ਕਿ ਜ਼ਿਲੇ 'ਚ ਪਹਿਲਾਂ ਆਏ 57 ਕੋਰੋਨਾ ਪਾਜ਼ੇਟਿਵ ਕੇਸਾਂ ਨਾਲ ਸਬੰਧਿਤ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਤੋਂ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਉਨ੍ਹਾਂ ਨੂੰ ਘਰਾਂ 'ਚ ਭੇਜ ਦਿੱਤਾ ਗਿਆ ਸੀ ਤੇ ਫਿਲਹਾਲ ਇਕ ਕੇਸ ਜ਼ਿਲ੍ਹੇ 'ਚ ਐਕਟਿਵ ਹੈ। ਇਸ ਸਬੰਧੀ ਐਨ ਕੇ ਅਗਰਵਾਲ ਦਾ ਕਹਿਣਾ ਹੈ ਕਿ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ ਤੋਂ ਕੋਰੋਨਾ ਪਾਜ਼ੇਟਿਵ ਕੇਸਾਂ ਨਾਲ ਸਬੰਧਿਤ ਸਪੰਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਸੈਪਲਿੰਗ ਸਿਹਤ ਵਿਭਾਗ ਵਲੋਂ ਨਿਰੰਤਰ ਜਾਰੀ ਹੈ।ਦੂਜੇ ਪਾਸੇ ਐਸ.ਡੀ.ਐੱਮ. ਅਮਲੋਹ ਆਨੰਦ ਸਾਗਰ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਨਿਊ ਸ਼ਾਂਤੀ ਨਗਰ ਨਾਲ ਸਬੰਧਿਤ ਜਿੱਥੇ ਇਹ ਪਾਜ਼ੇਟਿਵ ਕੇਸ ਪਾਇਆ ਗਿਆ ਹੈ, ਉਸ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ। ਸੈਨੇਟਾਈਜ਼ਰ ਅਤੇ ਸਪਰੇਅ ਵੀ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ 22 ਮਈ ਨੂੰ ਦਿੱਲੀ ਤੋਂ ਵਾਪਸ ਆਇਆ ਸੀ, ਜਿਸ ਨੂੰ ਸਿਹਤ ਵਿਭਾਗ ਵਲੋਂ ਕੁਆਰਟਾਈਨ ਕੀਤਾ ਹੋਇਆ ਸੀ।


Shyna

Content Editor

Related News