ਪੰਜਾਬ ਪੁਲਸ ਦਾ ਫੈਸਲਾ, ਕਰਫਿਊ ਲਾਗੂ ਕਰਵਾਉਣ ਲਈ 10 ਜ਼ਿਲਿਆਂ ''ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ

04/10/2020 5:40:08 PM

ਜਲੰਧਰ (ਧਵਨ): ਕੋਰੋਨਾ ਵਾਇਰਸ ਨਾਲ ਸਬੰਧਿਤ ਰਾਹਤ ਆਪ੍ਰੇਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਤੇ ਕਰਫਿਊ ਨੂੰ ਲਾਗੂ ਕਰਵਾਉਣ ਲਈ ਪੰਜਾਬ ਪੁਲਸ ਨੇ ਪਹਿਲੀ ਵਾਰ ਸੂਬੇ ਦੇ 10 ਜ਼ਿਲਿਆਂ ਵਿਚ 4336 ਵਾਲੰਟੀਅਰਜ਼ ਦੀ ਮਦਦ ਲੈਂਦਿਆਂ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ। ਵਾਲੰਟੀਅਰਜ਼ ਦੀ ਮਦਦ ਲੈਣ ਲਈ ਸੂਬਾ ਪੁਲਸ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੇ ਨਿਰਦੇਸ਼ਾਂ 'ਤੇ ਡਾਇਲ 112 ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਾਲੰਟੀਅਰਜ਼ ਨੇ ਆਪਣੀਆਂ ਸੇਵਾਵਾਂ ਸੂਬਾ ਪੁਲਸ ਨੂੰ ਦਿੱਤੀਆਂ। ਸੂਬਾ ਪੁਲਸ ਦੀ 40000 ਮਜ਼ਬੂਤ ਫੋਰਸ ਪਹਿਲਾਂ ਹੀ ਕਰਫਿਊ ਤੇ ਰਾਹਤ ਆਪ੍ਰੇਸ਼ਨ ਚਲਾਉਣ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕਣਕ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤਾ ਇਹ ਐਲਾਨ

ਡੀ. ਜੀ. ਪੀ. ਦਿਨਕਰ ਗੁਪਤਾ ਅਨੁਸਾਰ ਇਨ੍ਹਾਂ ਵਾਲੰਟੀਅਰਜ਼ ਨੂੰ ਪੰਜਾਬ ਪੁਲਸ ਦਾ ਸਹਿਯੋਗੀ ਬਣ ਕੇ ਜ਼ਰੂਰੀ ਸੇਵਾਵਾਂ ਦੇਣ ਲਈ ਡਿਊਟੀਆਂ ਸੌਂਪੀਆਂ ਗਈਆਂ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਸ਼ਹਿਰ ਿਵਚ 270, ਅੰਮ੍ਰਿਤਸਰ ਦਿਹਾਤੀ ਵਿਚ 83, ਬਠਿੰਡਾ ਵਿਚ 370, ਫਾਜ਼ਿਲਕਾ ਵਿਚ 343, ਫਿਰੋਜ਼ਪੁਰ ਵਿਚ 239, ਜਲੰਧਰ ਵਿਚ 267, ਲੁਧਿਆਣਾ 'ਚ 1602, ਲੁਧਿਆਣਾ ਦਿਹਾਤੀ ਵਿਚ 388 ਤੇ ਐੱਸ. ਏ. ਐੱਸ. ਨਗਰ ਚ 272, ਪਟਿਆਲਾ ਵਿਚ 502 ਵਾਲੰਟੀਅਰਜ਼ ਨੂੰ ਹੁਣ ਤੱਕ ਜ਼ਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਾਲੰਟੀਅਰਜ਼ ਦੀਆਂ ਸੇਵਾਵਾਂ ਦੀ ਵਰਤੋਂ ਹੋਰ ਜ਼ਿਲਿਆਂ ਵਿਚ ਵੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਲੈ ਕੇ ਵਿਜੇਇੰਦਰ ਸਿੰਗਲਾ ਦਾ ਵੱਡਾ ਬਿਆਨ

ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਇਨ੍ਹਾਂ ਵਾਲੰਟੀਅਰਜ਼ ਦੀਆਂ ਸੇਵਾਵਾਂ ਲੈਣ ਲਈ ਮੀਡੀਆ ਪਲੇਟਫਾਰਮ ਦੀ ਵੀ ਵਰਤੋਂ ਕੀਤੀ ਤੇ ਉਨ੍ਹਾਂ ਪੁਲਸ ਨਾਲ ਮਿਲ ਕੇ ਚੁਣੌਤੀ ਭਰੇ ਸਮੇਂ ਵਿਚ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਵਾਲੰਟੀਅਰਜ਼ ਵਲੋਂ ਸੂਬਾ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਾਲੰਟੀਅਰਜ਼ 112 ਨੰਬਰ ਡਾਇਲ ਕਰ ਕੇ ਪੁਲਸ ਨੂੰ ਰਾਸ਼ਨ ਵੰਡ, ਟ੍ਰੈਫਿਕ ਕੰਟਰੋਲ ਤੇ ਕਰਫਿਊ ਨੂੰ ਲਾਗੂ ਕਰਵਾਉਣ ਵਿਚ ਸਹਿਯੋਗ ਦੇ ਰਹੇ ਹਨ। ਇਸ ਤੋਂ ਇਲਾਵਾ ਵਾਲੰਟੀਅਰਜ਼ ਨੂੰ ਐਮਰਜੈਂਸੀ ਮੈਡੀਕਲ ਮਦਦ ਮੁਹੱਈਆ ਕਰਵਾਉਣ, ਦਵਾਈਆਂ ਦੀ ਵੰਡ, ਸੈਨੇਟਰੀ ਪੈਡਸ ਦੀ ਵੰਡ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਪੰਜਾਬ ਪੁਲਸ ਨੇ ਵਾਲੰਟੀਅਰਜ਼ ਨੂੰ ਡਾਇਲ 112 ਐਮਰਜੈਂਸੀ ਰਿਸਪਾਂਸ ਸੇਵਾ ਦੇ ਜ਼ਰੀਏ ਸੂਬਾ ਪੁਲਸ ਦੇ ਨਾਲ ਜੋੜਿਆ ਹੈ। ਇਸਨੂੰ ਕਰਫਿਊ ਹੈਲਪਲਾਈਨ ਵਿਚ ਤਬਦੀਲ ਕੀਤਾ ਗਿਆ ਹੈ ਤੇ ਇਸ ਦੀ ਸਮਰਥਾ ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਹੈ। ਇਸ 'ਤੇ ਆਉਣ ਵਾਲੀਆਂ ਕਾਲਾਂ ਨੂੰ ਜ਼ਿਲਾ ਕੰਟਰੋਲ ਰੂਮ ਦੇ ਨੰਬਰ 112 'ਤੇ ਅੱਗੇ ਫਾਰਵਰਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਵਲੋਂ ਵਾਲੰਟੀਅਰਜ਼ ਦੀ ਮਦਦ ਨਾਲ ਸਭ ਤੋਂ ਪਹਿਲਾਂ ਖੁਰਾਕ ਸਮੱਗਰੀ ਤੇ ਦਵਾਈਆਂ ਦੀ ਕਮੀ ਨੂੰ ਪੂਰਾ ਕਰਨ ਸਬੰਧੀ ਸਮੱਿਸਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏ. ਡੀ. ਜੀ. ਪੀ. ਕਮਿਊਨਿਟੀ ਅਫੇਅਰਜ਼ ਗੁਰਪ੍ਰੀਤ ਦਿਓ ਤੇ ਏ. ਆਈ. ਜੀ. ਵਿਜੀਲੈਂਸ ਕੰਵਰਦੀਪ ਕੌਰ ਪੂਰੇ ਆਪ੍ਰੇਸ਼ਨ ਨੂੰ ਸੰਭਾਲ ਰਹੇ ਹਨ। ਸੂਬਾ ਪੁਲਸ ਹੁਣ ਤੱਕ 40089562 ਲੋਕਾਂ ਨੂੰ ਡ੍ਰਾਈ ਰਾਸ਼ਨ ਤੇ 5350698 ਤਿਆਰ ਭੋਜਨ ਦੇ ਪੈਕੇਟ ਐੱਨ. ਜੀ. ਓ. ਦੀ ਮਦਦ ਨਾਲ ਵੰਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਵੀ ਕਰਫਿਊ ਉਲੰਘਣਾ ਦੇ ਮਾਮਲਿਆਂ ਨੂੰ ਲੈ ਕੇ ਸੂਬੇ ਵਿਚ 381 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਤੇ 568 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ 186 ਵਾਹਨਾਂ ਨੂੰ ਜ਼ਬਤ ਕੀਤਾ ਤੇ 1499 ਲੋਕਾਂ ਨੂੰ ਖੁੱਲ੍ਹੀਆਂ ਜੇਲਾਂ ਵਿਚ ਭੇਜਿਆ।

ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਕੋਰੋਨਾ ਦੀ ਦਹਿਸ਼ਤ, ਮਕਸੂਦਾਂ ਇਲਾਕਾ ਪੂਰੀ ਤਰ੍ਹਾਂ ਸੀਲ

ਡੀ. ਜੀ. ਪੀ. ਦਿਨਕਰ ਗੁਪਤਾ ਨੇ ਕੋਰੋਨਾ ਵਾਇਰਸ ਵਿਚ ਸਥਾਨਕ ਸੇਵਾਵਾਂ ਦੇਣ ਵਾਲੇ ਪੁਲਸ ਮੁਲਾਜ਼ਮਾਂ ਦੇ ਨਾਂ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਕੋਲੋਂ ਮੰਗੇ
ਪੰਜਾਬ ਦੇ ਏ. ਡੀ. ਜੀ. ਪੀ. ਦਿਨਕਰ ਗੁਪਤਾ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਕੋਲੋਂ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਨਾਂ ਭੇਜਣ ਲਈ ਕਿਹਾ ਹੈ, ਜੋ ਕੋਰੋਨਾ ਵਾਇਰਸ ਦੇ ਦੌਰ ਿਵਚ ਸ਼ਲਾਘਾਯੋਗ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦ ਨੁਮਾਇੰਦਿਆਂ ਜਿਵੇਂ ਵਿਧਾਇਕਾਂ ਤੇ ਜਨਤਾ ਦੇ ਨੁਮਾਇੰਦਿਆਂ ਨੂੰ ਵੀ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਡੀ. ਜੀ. ਪੀ. ਵਲੋਂ ਸਨਮਾਨਿਤ ਕਰਨ ਲਈ ਇਨਾਮ ਭੇਜਣ ਲਈ ਕਿਹਾ ਹੈ। ਇਨ੍ਹਾਂ ਸਾਰੇ ਨਾਵਾਂ ਨੂੰ ਸੂਬਾ ਪੱਧਰੀ ਕਮੇਟੀ ਸਕਰੀਨਿੰਗ ਕਰ ਕੇ ਐਵਾਰਡ ਕਰਨ ਲਈ ਭੇਜੇਗੀ। ਉਨ੍ਹਾਂ ਕਿਹਾ ਿਕ ਪੰਜਾਬ ਦੇਸ਼ ਵਿਚ ਅਜਿਹਾ ਪਹਿਲਾ ਸੂਬਾ ਹੈ ਜੋ ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦੇ ਦੌਰ ਵਿਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਡਾਇਰੈਕਟਰ ਜਨਰਲ ਆਫ ਪੁਲਸ ਆਨਰ ਆਫ ਇਗਜਾਂਪਲਰੀ ਸੇਵਾ ਟੂ ਸੋਸਾਇਟੀ ਨਾਂ ਦਾ ਐਵਾਰਡ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸੁਝਾਅ 'ਤੇ ਇਸ ਐਵਾਰਡ ਨੂੰ ਸ਼ੁਰੂ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਗੇ ਵੀ ਕਰਫਿਊ ਤੇ ਲਾਕਡਾਊਨ ਦੌਰਾਨ ਜੋ ਵੀ ਪੁਲਸ ਮੁਲਾਜ਼ਮ ਸ਼ਲਾਘਾਯੋਗ ਸੇਵਾਵਾਂ ਦੇਣਗੇ ਉਨ੍ਹਾਂ ਦੇ ਨਾਂ ਐਵਾਰਡ ਲਈ ਪੁਲਸ ਅਧਿਕਾਰੀਆਂ ਕੋਲ ਭੇਜੇ ਜਾਣਗੇ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਪੰਜਾਬ ਪੁਲਸ ਨੇ ਅਪਨਾਇਆ ਅਨੋਖਾ ਤਰੀਕਾ, ਇੰਝ ਲੋਕਾਂ ਨੂੰ ਕਰ ਰਹੀ ਜਾਗਰੂਕ


Shyna

Content Editor

Related News