ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ''ਤੇ ਨੌਜਵਾਨਾਂ ਵਲੋਂ ਹਮਲਾ
Saturday, Apr 11, 2020 - 07:05 PM (IST)
ਪਾਤੜਾਂ (ਮਾਨ) : ਪਾਤੜਾਂ 'ਚ ਗਸ਼ਤ ਕਰ ਰਹੀ ਪੁਲਸ ਦਾ ਕੁਝ ਲੋਕਾਂ ਨਾਲ ਟਕਰਾਅ ਹੋਣ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਪੁਲਸ ਵੱਲੋਂ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਡੀ.ਐੱਸ.ਪੀ. ਪਾਤੜਾਂ ਦਲਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਅੱਜ ਜਦੋਂ ਪੁਲਸ ਮੁਲਾਜ਼ਮ ਬਲਬੀਰ ਸਿੰਘ, ਗੁਰਮੇਲ ਸਿੰਘ ਮੋਟਰਸਾਈਕਲ 'ਤੇ ਗਸ਼ਤ 'ਤੇ ਸਨ ਤਾਂ ਤਿੰਨ ਮੋਟਰਸਾਈਕਲ ਸਵਾਰ ਬਿਨਾਂ ਕਾਰਨ ਘੁੰਮਦੇ ਨਜ਼ਰ ਆਏ ਜਿਸ 'ਤੇ ਉਨ੍ਹਾਂ ਦਾ ਚਲਾਨ ਕੱਟਣ ਮੌਕੇ ਬਸਤੀ ਦੇ ਹੋਰ ਲੋਕ ਤੈਸ਼ ਵਿਚ ਆ ਗਏ ਅਤੇ ਪੁਲਸ ਨਾਲ ਹੱਥੋਪਾਈ ਕਰਨ 'ਤੇ ਉੱਤਰ ਆਏ।
ਇਹ ਵੀ ਪੜ੍ਹੋ : ਜਦੋਂ ਬੁਲੇਟ ''ਤੇ ਹੈਲਮਟ ਪਾ ਕੇ ਸੜਕ ''ਤੇ ਉਤਰੇ ਡੀ. ਸੀ. ਪੀ., 6 ਐੱਸ. ਐੱਚ. ਓਜ਼ ਨੂੰ ਨੋਟਿਸ
ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੇ ਸੱਟਾਂ ਵੀ ਲੱਗੀਆ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਐੱਸ.ਐੱਚ.ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਦੀ ਸ਼ਿਕਾਇਤ 'ਤੇ ਪਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ, ਕਮਲਦੀਪ ਸਿੰਘ ਉਰਫ ਕਮਲ ਪੁੱਤਰ ਮਨਜੀਤ ਸਿੰਘ, ਸੁਨੀਲ ਪੁੱਤਰ ਰਾਜਪਾਲ, ਗੁਰਚਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਉਰਫ ਪਤੰਗਾ, ਸੱਤਪਾਲ ਪੁੱਤਰ ਵਰਿਆਮ ਸਿੰਘ, ਗਿਆਨੋ ਪਤਨੀ ਮਨਜੀਤ ਸਿੰਘ ਸਮੇਤ 15-20 ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਨੇ ਮਾਸਕ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ