ਕੀ ਸਾਡੇ ਕੱਪੜਿਆਂ ਰਾਹੀਂ ਵੀ ਘਰ ਤੱਕ ਪਹੁੰਚ ਸਕਦੈ ਕੋਰੋਨਾ ਵਾਇਰਸ

03/21/2020 5:32:41 PM

ਜਲੰਧਰ (ਬਿਊਰੋ): ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ 'ਚ ਦਹਿਸ਼ਤ ਫੈਲਾਈ ਹੋਈ ਹੈ, ਉੱਥੇ ਹੀ ਸਰਕਾਰਾਂ ਵਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਡਰ ਦੇ ਚੱਲਦਿਆਂ ਮੌਜੂਦਾ ਸਮੇਂ 'ਚ ਬਹੁਤ ਸਾਰੀਆਂ ਅਫਵਾਹਾਂ ਅਤੇ ਗਲਤ ਜਾਣਕਾਰੀਆਂ ਫੈਲ ਰਹੀਆਂ ਹਨ, ਜਿਸ ਦੇ ਚੱਲਦਿਆਂ ਸਿਹਤ ਮੰਤਰਾਲੇ ਵੇ ਜ਼ਰੂਰੀ ਸੰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਸੰਦੇਸ਼ਾਂ 'ਚ ਦੱਸਿਆ ਗਿਆ ਹੈ ਕਿ ਵਾਇਰਸ ਸਾਡੇ ਕੱਪੜਿਆਂ ਰਾਹੀਂ ਸਾਡੇ ਘਰ ਤੱਕ ਪਹੁੰਚ ਸਕਦਾ ਹੈ ਜਾਂ ਨਹੀਂ।

ਇਸ ਸਬੰਧੀ ਡਾ. ਨਰੇਂਦਰ ਸੌਨੀ, ਸਾਬਕਾ ਮਹਾ ਸਕੱਤਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਪ੍ਰੋਫੈਸਰ (ਡਾ. ਸੰਜੇ ਪਾਂਡੇ ਜੀ.ਬੀ. ਪੰਤ ਹਸਪਤਾਲ ਨੇ ਦੱਸਿਆ ਕਿ ਜਿਹੜੇ ਕੱਪੜੇ ਅਸੀਂ ਪਾ ਕੇ ਘਰੋਂ ਬਾਹਰ ਜਾਂਦੇ ਹਾਂ, ਇਹ ਵਾਇਰਸ ਉਨ੍ਹਾਂ ਕੱਪੜਿਆਂ 'ਚ ਵੀ ਆ ਸਕਦੇ ਹਨ। ਸਟੀਲ ਜਾਂ ਪਲਾਸਟਿਕ 'ਤੇ ਇਹ 24 ਤੋਂ 48 ਘੰਟੇ ਤੱਕ ਰਹਿ ਸਕਦਾ ਹੈ, ਜਦਕਿ ਕੱਪੜਿਆਂ 'ਤੇ ਇਹ ਵਾਇਰਸ 8 ਤੋਂ 12 ਘੰਟੇ ਤੱਕ ਜ਼ਿੰਦਾ ਰਹਿ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਕੰਮ ਤੋਂ ਘਰ ਪਹੁੰਚਦੇ ਹਾਂ ਬੱਚੇ ਸਾਡੇ ਬੱਚੇ ਸਾਡੇ ਗਲੇ ਲਿਪਟ ਜਾਂਦੇ ਹਨ ਪਰ ਅਜਿਹਾ ਨਾ ਕਰੋ। ਕੱਪੜਿਆਂ ਨੂੰ ਕੋਸੇ ਪਾਣੀ (80 ਡਿਗਰੀ ਸੈਲਸੀਅਸ ਤੱਕ) ਪਾਣੀ 'ਚ ਧੋਵੋ ਅਤੇ ਧੁੱਪ 'ਚ ਸੁਕਾਓ, ਜੇਕਰ ਇਸ 'ਚ ਵਾਇਰਸ ਹੋਵੇਗਾ ਤਾਂ ਉਹ ਮਰ ਜਾਵੇਗਾ।

PunjabKesari

ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
ਕਿਸੇ ਨਾਲ ਵੀ ਹੱਥ ਨਾ ਮਿਲਾਓ।
ਬੱਸ ਅਤੇ ਰੇਲਗੱਡੀ ਵਿਚ ਏ. ਸੀ. ਨਾ ਚਲਾਓ।
ਖਾਂਸੀ, ਜ਼ੁਕਾਮ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।
ਬਾਹਰ ਚਾਹ ਜਾਂ ਹੋਰ ਪਦਾਰਥ ਡਿਸਪੋਜ਼ਲ ਵਿਚ ਲਵੋ।
ਪੇਪਰਸੋਪ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ, ਹੱਥ ਘੱਟ ਤੋਂ ਘੱਟ 20 ਸੈਕਿੰਡ ਤੱਕ ਸਾਬਣ ਨਾਲ ਧੋਵੋ।
ਆਪਣੀਆਂ ਅੱਖਾਂ, ਮੂੰਹ ਤੇ ਨੱਕ ਨੂੰ ਘੱਟ ਤੋਂ ਘੱਟ ਛੂਹੋ।
ਵਿਦੇਸ਼ੀ ਲੋਕਾਂ ਤੋਂ ਦੂਰੀ ਬਣਾਓ।
ਠੰਡੀਆਂ ਚੀਜ਼ਾਂ ਦੇ ਸੇਵਨ ਤੋਂ ਬਚੋ।
ਤੁਲਸੀ, ਗਲੋਅ ਦਾ ਰੋਜ਼ਾਨਾ ਸੇਵਨ ਕਰੋ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਬਾਰੇ ਅਫਵਾਹ ਫੈਲਾਉਣ ਵਾਲੇ ਸਾਵਧਾਨ ਪੰਜਾਬ ਪੁਲਸ ਹੋਈ ਸਖਤ

ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖੋ ਵਿਸ਼ੇਸ਼ ਧਿਆਨ
ਇਸ ਸਮੇਂ ਘਰ 'ਚ ਬਜ਼ੁਰਗਾਂ ਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਬੱਚਿਆਂ ਤੇ ਬਜ਼ੁਰਗਾਂ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਇਸ ਲਈ ਮਾਤਾ-ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸਫਾਈ ਪ੍ਰਤੀ ਸੁਚੇਤ ਰਹਿਣ ਅਤੇ ਭੀੜ ਵਿਚ ਜਾਣ ਤੋਂ ਰੋਕਣ। ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਵਾਉਣ ਅਤੇ ਪੌਸ਼ਟਿਕ ਖਾਣਾ ਦੇਣ।


Shyna

Content Editor

Related News