ਕੋਰੋਨਾ ਵਾਇਰਸ ਮਾਮਲਿਆਂ ਸਬੰਧੀ ਪੰਜਾਬ ਦੇਸ਼ ’ਚੋਂ 9ਵੇਂ ਸਥਾਨ ’ਤੇ

Sunday, May 03, 2020 - 11:01 PM (IST)

ਕੋਰੋਨਾ ਵਾਇਰਸ ਮਾਮਲਿਆਂ ਸਬੰਧੀ ਪੰਜਾਬ ਦੇਸ਼ ’ਚੋਂ 9ਵੇਂ ਸਥਾਨ ’ਤੇ

ਚੰਡੀਗੜ੍ਹ, (ਸ਼ਰਮਾ)-  ਕੋਰੋਨਾ ਵਾਇਰਸ ਦੇ ਪੰਜਾਬ 'ਚ ਦਿਨ ਬ ਦਿਨ ਵਧ ਰਹੇ ਮਾਮਲਿਆਂ ਕਾਰਨ ਪੂਰੇ ਦੇਸ਼ 'ਚ ਇਸ ਮਹਾਮਾਰੀ ਨੂੰ ਲੈ ਕੇ ਸੂਬੇ ਦਾ ਦਰਜਾ ਪਿਛਲੇ ਇਕ ਹਫ਼ਤੇ ’ਚ 16ਵੇਂ ਤੋਂ 9ਵੇਂ ਸਥਾਨ 'ਤੇ ਪਹੁੰਚ ਗਿਆ ਹੈ।ਕੋਰੋਨਾ ਵਾਇਰਸ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਤਿਆਰ ਅੰਕੜਿਆਂ ਅਨੁਸਾਰ ਐਤਵਾਰ ਤੱਕ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਨੂੰ ਲੈ ਕੇ ਰਿਕਾਰਡ 40,702 ਮਾਮਲਿਆਂ 'ਚੋਂ ਮਹਾਰਾਸ਼ਟਰ 12,296 ਮਾਮਲਿਆਂ ਦੇ ਨਾਲ ਪਹਿਲੇ ਸਥਾਨ 'ਤੇ ਹੈ, ਜਦਕਿ ਗੁਜਰਾਤ 5054 ਮਾਮਲਿਆਂ ਨਾਲ ਦੂਜੇ ਸਥਾਨ 'ਤੇ ਹੈ। ਦਿੱਲੀ 'ਚ ਹੁਣ ਤੱਕ ਕੋਰੋਨਾ ਦੇ 4122 ਮਾਮਲੇ ਦਰਜ ਕੀਤੇ ਗਏ ਹਨ ਅਤੇ ਰਾਸ਼ਟਰੀ ਪੱਧਰ ’ਤੇ ਇਸਦਾ ਤੀਜਾ ਸਥਾਨ ਹੈ। ਇਸ ਕਤਾਰ 'ਚ ਤਮਿਲਨਾਡੂ , ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਤੋਂ ਬਾਅਦ ਪੰਜਾਬ ਦਾ ਨੰਬਰ ਹੈ। ਰਾਸ਼ਟਰੀ ਪੱਧਰ ਦੇ ਰਿਕਾਰਡ ਅਨੁਸਾਰ ਐਤਵਾਰ ਤੱਕ ਪੰਜਾਬ ’ਚ ਕੋਰੋਨਾ ਵਾਇਰਸ ਦੇ 1102 ਮਾਮਲੇ ਰਿਕਾਰਡ ਕੀਤੇ ਗਏ ਜਦਕਿ ਇਨ੍ਹਾਂ 'ਚੋਂ 964 ਮਾਮਲੇ ਐਕਟਿਵ ਹਨ। ਇਨ੍ਹਾਂ 'ਚੋਂ 117 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ 21 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।


author

Bharat Thapa

Content Editor

Related News