ਅੰਮ੍ਰਿਤਸਰ: ਈ.ਐੱਨ.ਟੀ. ਡਾਕਟਰ ਤੋਂ ਸੁਣੋ ਕੋਰੋਨਾ ਪਾਜ਼ੇਟਿਵ ਹੋਣ ਦੀ ਅਸਲ ਸੱਚਾਈ (ਵੀਡੀਓ)

Sunday, May 31, 2020 - 12:15 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਵਾਇਰਸ 'ਚ ਜਿੱਥੇ ਡਾਕਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ, ਉੱਥੇ ਅੰਮ੍ਰਿਤਸਰ 'ਚ ਇਕ ਡਾਕਟਰ ਜੋ ਕਿ ਝੂਠੀਆਂ ਅਫਵਾਹਾਂ ਦਾ ਸ਼ਿਕਾਰ ਹੋਇਆ ਹੈ। ਦਰਅਸਲ ਉਸ ਦੇ ਬਾਰੇ 'ਚ ਇਹ ਅਫਵਾਹ ਫੈਲ ਗਈ ਸੀ ਕਿ ਅੰਮ੍ਰਿਤਸਰ ਦੇ ਕਟਰਾ ਦੁਲੋ ਇਲਾਕੇ 'ਚ ਜੋ ਵਿਮਲ ਕੁਮਾਰ ਨਾਂ ਦਾ ਇਕ ਵਿਅਕਤੀ ਹੈ ਉਸ ਦੀ ਮੌਤ ਹੋ ਗਈ ਹੈ ਅਤੇ ਉਹ ਕੋਰੋਨਾ ਪਾਜ਼ੇਟਿਵ ਸੀ ਅਤੇ ਉਸ ਦਾ ਇਲਾਜ ਇਸ ਡਾਕਟਰ ਨੇ ਕੀਤਾ ਹੈ ਅਤੇ ਡਾਕਟਰ ਵੀ ਕੋਰੋਨਾ ਪਾਜ਼ੇਟਿਵ ਹੋ ਗਿਆ ਹੈ। ਇਸ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਹ ਪੋਸਟ ਵਾਇਰਲ ਹੋਈ ਅਤੇ ਅਣਗਿਣਤ ਕਾਲ ਅੰਮ੍ਰਿਤਸਰ ਦੇ ਇਸ ਡਾਕਟਰ ਨੂੰ ਆਏ।

ਇਹ ਵੀ ਪੜ੍ਹੋ: ਘਨੌਰ: ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ 'ਤੇ ਪਿੰਡ ਹਰੀਮਾਜਰਾ ਅਤੇ ਲੰਜਾ ਸੀਲ

ਇਸ ਸਬੰਧੀ ਅੱਜ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਕੋਰੋਨਾ ਪਾਜ਼ੇਟਿਵ ਨਹੀਂ ਹੈ, ਜੇ ਇਸ ਤਰ੍ਹਾਂ ਦਾ ਕੁੱਝ ਹੁੰਦਾ ਤਾਂ ਉਹ ਇੱਥੇ ਬੈਠ ਕੇ ਲੋਕਾਂ ਦੀ ਜ਼ਿੰਦਗੀ ਨੂੰ ਖਰਾਬ ਨਾ ਕਰਦੇ, ਸਗੋਂ ਕਿਸੇ ਹਸਪਤਾਲ 'ਚ ਦਾਖਲ ਹੁੰਦੇ। ਉਨ੍ਹਾਂ ਨੇ ਕਿਹਾ ਕਿ ਮੈਂ ਬਿਲਕੁੱਲ ਠੀਕ ਹਾਂ ਅਤੇ ਮੇਰੇ ਖਿਲਾਫ ਝੂਠੀਆਂ ਪੋਸਟਾਂ ਪਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੇਰੇ ਕਲੀਨਿਕ ਦਾ ਨਾਂ ਖਰਾਬ ਕੀਤਾ ਜਾ ਰਿਹਾ ਹੈ।  ਉੱਥੇ ਜਦੋਂ ਇਹ ਉਨ੍ਹਾਂ ਨੇ ਕਿਹਾ ਕਿ ਜੋ ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਦੇ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਹੈ। ਇਸ ਮਾਮਲੇ 'ਚ ਉਸ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ:  ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬਿੱਲ ਭਰ ਸਕਣਗੇ ਖਪਤਕਾਰ


Shyna

Content Editor

Related News