21 ਦਿਨ ਲਾਕ ਡਾਊਨ : ਘਬਰਾਉਣ ਦੀ ਲੋੜ ਨਹੀਂ, ਜਾਣੋ ਕਿਨ੍ਹਾਂ ਚੀਜ਼ਾਂ ''ਤੇ ਮਿਲੇਗੀ ਛੋਟ

Wednesday, Mar 25, 2020 - 03:19 PM (IST)

21 ਦਿਨ ਲਾਕ ਡਾਊਨ : ਘਬਰਾਉਣ ਦੀ ਲੋੜ ਨਹੀਂ, ਜਾਣੋ ਕਿਨ੍ਹਾਂ ਚੀਜ਼ਾਂ ''ਤੇ ਮਿਲੇਗੀ ਛੋਟ

ਨਵੀਂ ਦਿੱਲੀ/ਜਲੰਧਰ : ਰਾਸ਼ਟਰ ਵਿਆਪੀ ਲਾਕ ਡਾਊਨ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਦੇ ਡਰ ਨੂੰ ਦੂਰ ਕਰਦੇ ਹੋਏ ਟਵੀਟ ਕਰਕੇ ਕਿਹਾ ਹੈ ਕਿ ਦੇਸ਼ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਜ਼ਰੂਰੀ ਸੇਵਾਵਾਂ ਅਤੇ ਦਵਾਈਆਂ ਮਿਲਦੀਆਂ ਰਹਿਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ,''ਮੇਰੇ ਦੇਸ਼ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜ਼ਰੂਰੀ ਸੇਵਾਵਾਂ ਆਦਿ ਮੁਹੱਈਆਂ ਕਰਵਾਈਆਂ ਜਾਣਗੀਆਂ। ਕੇਂਦਰ ਅਤੇ ਸਾਰੇ ਸੂਬੇ ਇਕੱਠੇ ਮਿਲ ਕੇ ਕੰਮ ਕਰਨਗੇ ਤਾਂਕਿ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਮਿਲਦੀਆਂ ਰਹਿਣ। ਅਸੀਂ ਸਾਰੇ ਇਕੱਠੇ ਮਿਲ ਕੇ ਕੋਵਿਡ-19 ਖਿਲਾਫ ਲੜਾਂਗੇ ਅਤੇ ਇਕ ਤੰਦਰੁਸਤ ਭਾਰਤ ਦਾ ਨਿਰਮਾਣ ਕਰਾਂਗੇ। ਜੈ ਹਿੰਦ।''

ਮਿਲਦੀਆਂ ਰਹਿਣਗੀਆਂ ਇਹ ਸੇਵਾਵਾਂ

► ਡਿਫੈਂਸ, ਕੇਂਦਰੀ ਹਥਿਆਰਬੰਦ ਪੁਲਸ ਫੋਰਸ, ਡਿਜਾਸਟਰ ਮੈਨੇਜਮੇਂਟ
► ਬਿਜਲੀ ਉਤਪਾਦਨ ਅਤੇ ਟਰਾਂਸਮਿਸ਼ਨ ਯੂਨਿਟ ਅਤੇ ਪੋਸਟ ਆਫਿਸ
► ਸਬਜ਼ੀ, ਰਾਸ਼ਨ, ਦਵਾਈਆਂ, ਫਲ ਦੀਆਂ ਦੁਕਾਨਾਂ
► ਬੈਂਕ, ਬੀਮਾ ਅਤੇ ਏ. ਟੀ. ਐੱਮ.
► ਪ੍ਰਿੰਟ-ਇਲੈਕਟ੍ਰਾਨਿਕ ਮੀਡੀਆ
► ਇੰਟਰਨੈੱਟ, ਬ੍ਰਾਡਕਾਸਟ ਅਤੇ ਕੇਬਲ ਸਰਵਿਸ
► ਈ-ਕਾਮਰਸ ਦੇ ਜ਼ਰੀਏ ਖਾਣਾ, ਦਵਾਈਆਂ, ਮੈਡੀਕਲ ਉਪਕਰਣਾਂ ਦੀਆਂ ਡਿਲਵਿਰੀਆਂ
► ਹਸਪਤਾਲ, ਡਿਸਪੈਂਸਰੀ, ਕਲੀਨਿਕ ਨਰਸਿੰਗ ਹੋਮ
► ਪੈਟਰੋਲ ਪੰਪ, ਐੱਲ. ਪੀ. ਜੀ. ਪੰਪ, ਗੈਸ ਰਿਟੇਲ

ਇਹ ਵੀ ਪੜ੍ਹੋ ► ਕੋਰੋਨਾ ਦਾ ਕਹਿਰ : ਜਲੰਧਰ 'ਚ 3 ਮਰੀਜ਼ ਪਾਜ਼ੇਟਿਵ

ਇਹ ਰਹਿਣਗੇ ਬੰਦ

► ਸਰਕਾਰੀ ਅਤੇ ਨਿਜੀ ਆਫਿਸ ਰਹਿਣਗੇ ਬੰਦ।
► ਰੇਲ, ਹਵਾਈ ਅਤੇ ਰੋਡਵੇਜ਼ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਸਾਰੇ ਤਰੀਕੇ ਦੇ ਪਬਲਿਕ ਟਰਾਂਸਪੋਰਟ ਬੰਦ ਰਹਿਣਗੇ।
► ਜਨਤਕ ਥਾਵਾਂ ਜਿਵੇਂ ਮਾਲ, ਹਾਲ, ਜਿੰਮ,ਸਪਾ, ਸਪੋਰਟਸ ਕਲੱਬ ਬੰਦ ਰਹਿਣਗੇ।
► ਸਾਰੇ ਰੈਸਟੋਰੇਂਟ, ਦੁਕਾਨਾਂ ਬੰਦ ਰਹਿਣਗੀਆਂ।
► ਹੋਟਲ, ਧਾਰਮਿਕ ਥਾਵਾਂ, ਸਾਰੇ ਸਿੱਖਿਅਕ ਸੰਸਥਾਵਾਂ ਰਹਿਣਗੇ ਬੰਦ।
► ਅੰਤਿਮ ਸੰਸਕਾਰ 'ਚ 20 ਤੋਂ ਜ਼ਿਆਦਾ ਲੋਕਾਂ ਨੂੰ ਇਜ਼ਾਜਤ ਨਹੀਂ ਮਿਲੇਗੀ।
► ਸਾਰੀਆਂ ਫੈਕਟਰੀਆਂ, ਵਰਕਸ਼ਾਪ, ਗੋਦਾਮ, ਬਾਜ਼ਾਰ ਬੰਦ ਰਹਿਣਗੇ।

ਇਹ ਵੀ ਪੜ੍ਹੋ ► ਵੱਡੀ ਖਬਰ: ਜਲੰਧਰ 'ਚ 'ਲਾਕ ਡਾਊਨ' ਦੇ ਬਾਵਜੂਦ ਮੈਡੀਕਲ ਸਟੋਰ ਖੋਲ੍ਹਣ 'ਤੇ ਮਾਲਕ ਲਿਆ ਹਿਰਾਸਤ     

ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਲੈ ਕੇ ਰਾਸ਼ਟਰ ਦੇ ਨਾਂ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ,''ਮੰਗਲਵਾਰ ਰਾਤ 12 ਵਜੇ ਤੋਂ ਪੂਰੇ ਦੇਸ਼ 'ਚ ਸੰਪੂਰਨ ਲਾਕਡਾਊਨ ਹੈ।'' ਉਨ੍ਹਾਂ ਕਿਹਾ ਕਿ ਹਿੰਦੁਸਤਾਨ ਨੂੰ ਬਚਾਉਣ ਲਈ, ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ। ਮੋਦੀ ਨੇ ਕਿਹਾ,''ਦੇਸ਼ ਦੇ ਹਰ ਸੂਬੇ ਨੂੰ, ਹਰ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ, ਹਰ ਜ਼ਿਲੇ, ਹਰ ਪਿੰਡ, ਹਰ ਕਸਬੇ, ਹਰ ਗਲੀ-ਮੁਹੱਲੇ ਨੂੰ ਹੁਣ ਲਾਕਡਾਊਨ ਕੀਤਾ ਜਾ ਰਿਹਾ ਹੈ।'' ਮੋਦੀ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਦੇ ਫੈਲਣ ਦੀ ਚੇਨ ਨੂੰ ਤੋੜਨਾ ਹੈ। ਅੱਜ ਦੇ ਦੇਸ਼ਵਿਆਪੀ ਲਾਕਡਾਊਨ ਦੇ ਫੈਸਲੇ ਨੇ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਇਕ ਲਕਸ਼ਮਣ ਰੇਖਾ ਖਿੱਚ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਚੱਕਰ ਨੂੰ ਤੋੜਨ ਲਈ ਘੱਟੋ-ਘੱਟ 21 ਦਿਨ ਦਾ ਸਮਾਂ ਬਹੁਤ ਅਹਿਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਵੇਂ ਜੋ ਵੀ ਹੋ ਜਾਵੇ... ਘਰ |'ਚ ਰਹੋ ਅਤੇ ਇਕ ਹੀ ਕੰਮ ਕਰੋ ਕਿ ਆਪਣੇ ਘਰ ਵਿਚ ਰਹੋ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਹ ਧੀਰਜ ਅਤੇ ਅਨੁਸ਼ਾਸਨ ਦਾ ਸਮਾਂ ਹੈ ਅਤੇ ਜਦੋਂ ਤੱਕ ਦੇਸ਼ ਵਿਚ ਲਾਕਡਾਊਨ ਦੇ ਹਾਲਾਤ ਹਨ, ਸਾਨੂੰ ਆਪਣਾ ਸੰਕਲਪ ਅਤੇ ਵਚਨ ਨਿਭਾਉਣਾ ਹੈ। ਲੋਕਾਂ ਨੂੰ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕਰਦਿਆਂ ਮੋਦੀ ਨੇ ਕਿਹਾ ਕਿ ਆਉਣ ਵਾਲੇ 21 ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਹਨ। ਦੱਸਣਯੋਗ ਹੈ ਕਿ ਭਾਰਤ 'ਚ ਵੀ ਕੋਰੋਨਾ ਵਾਇਰਸ  ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੇਸ਼ 'ਚ ਕੋਰੋਨਾ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਵਿਸ਼ਵ 'ਚ ਕਰੀਬ 4,14,884 ਲੋਕ ਇਸ ਵਾਇਰਸ ਨਾਲ ਪੀੜਤ ਹਨ।

ਇਹ ਵੀ ਪੜ੍ਹੋ ► ਫਿਲੌਰ : ਪ੍ਰਸ਼ਾਸਨ ਦੀ ਵੱਡੀ ਗਲਤੀ, 5 NRI ਵੀ ਹੋ ਸਕਦੇ ਹਨ ਕੋਰੋਨਾ ਦਾ ਸ਼ਿਕਾਰ

PunjabKesari

PunjabKesari


author

Anuradha

Content Editor

Related News