ਕੋਰੋਨਾ ਵਾਇਰਸ ਤੋਂ ਬਚਣ ਵਾਲਾ ਸਾਮਾਨ ਮਾਰਕਿਟ ''ਚ ਵਿਕ ਰਿਹੈ ਮਹਿੰਗੇ ਮੁੱਲ
Thursday, Mar 19, 2020 - 06:27 PM (IST)
ਜਲੰਧਰ (ਸੋਨੂੰ)— ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਤੇ ਕਹਿਰ ਪਾਇਆ ਹੋਇਆ ਹੈ। ਇਸ ਦੇ ਬਚਾਅ ਲਈ ਡਾਕਟਰਾਂ ਵੱਲੋਂ ਕੁਝ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚ ਇਹ ਦੱਸਿਆ ਗਿਆ ਹੈ ਕਿ ਸੈਨੀਟਾਈਜ਼ਰ ਨਾਲ ਹੱਥ ਸਾਫ ਰੱਖਣ ਅਤੇ ਮਾਸਕ ਪਾਉਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉੱਥੇ ਹੀ ਕਈ ਲੋਕ ਇਸ ਸਾਮਾਨ ਨੂੰ ਮਾਰਕਿਟ 'ਚ ਵੱਧ ਰੇਟਾਂ 'ਤੇ ਵੇਚ ਕੇ ਆਮ ਜਨਤਾ ਨੂੰ ਪਰੇਸ਼ਾਨ ਕਰ ਰਹੇ ਹਨ। ਇਸ ਸਭ ਤੋਂ ਸਰਕਾਰ ਨੂੰ ਜਾਣੂ ਕਰਵਾਉਣ ਲਈ ਜਲੰਧਰ ਦੀ ਸੰਸਥਾ ਅਰਦਾਸ ਦੇ ਅਮਨਜੋਤ ਵੱਲੋਂ ਮੇਲ ਰਾਹੀ ਸ਼ਿਕਾਇਤ ਭੇਜੀ ਗਈ ਹੈ ਪਰ ਕਈ ਦਿਨ ਲੰਘਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਗਿਆ ਹੈ, ਜੋ ਇਹ ਸਾਬਤ ਕਰਦਾ ਹੈ ਕਿ ਬਹੁਤ ਵੱਡਾ ਖਤਰਾ ਹੈ, ਜਿਸ ਨਾਲ ਅਸੀਂ ਸਾਰੇ ਮਿਲ ਕੇ ਨਜਿੱਠ ਸਕਦੇ ਹਾਂ। ਇਕ ਪਾਸੇ ਜਿੱਥੇ ਦੁਨੀਆ 'ਚ ਇਸ ਤੋਂ ਬਚਣ ਦੇ ਤਰੀਕੇ ਲੱਭੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਭਾਰਤ 'ਚ ਇਸ ਦਾ ਨਾਜਾਇਜ਼ ਫਾਇਦਾ ਵੀ ਚੁੱਕਿਆ ਜਾ ਰਿਹਾ ਹੈ। ਕਾਲਾਬਾਜ਼ਾਰੀ ਕਰਨ ਵਾਲੇ ਲੋਕ ਸਰਗਰਮ ਹੋ ਚੁੱਕੇ ਹਨ। ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਕੇ ਲੋਕਾਂ 'ਚ ਖੌਫ ਪੈਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕ ਮਾਸਕ ਅਤੇ ਸੈਨੇਟਾਈਜ਼ਰ ਦੇ ਰੇਟਾਂ 'ਚ ਬਾਰੀ ਵਾਧਾ ਕਰ ਦਿੱਤਾ ਗਿਆ ਹੈ। ਕੈਮਿਸਟਾਂ ਅਤੇ ਫਾਰਮਾਸਿਸਟ ਕੋਲ ਇਹ ਮਾਸਕ ਅਤੇ ਸੈਨੇਟਾਈਜ਼ਰ ਮਹਿੰਗੇ ਮੁੱਲ 'ਤੇ ਵੇਚ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨਾਲ ਹੋ ਸਕਦੀਆਂ ਨੇ 8 ਕਰੋੜ ਲੋਕਾਂ ਦੀਆਂ ਮੌਤਾਂ, WHO ਨੇ 2019 'ਚ ਹੀ ਕੀਤਾ ਸੀ ਸੁਚੇਤ
ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਬਚਾਅ ਸਮੱਗਰੀ, ਮਾਸਕ ਸੈਨੇਟਾਈਜ਼ਰ, ਸਰਜੀਕਲ ਦਸਤਾਨੇ ਦੇ ਰੇਟ ਤਹਿ ਕੀਤੇ ਜਾਣ। ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਕਾਰਵਾਈ ਯਕੀਨੀ ਬਣਾਈ ਜਾਵੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਨਜੋਤ ਨੇ ਦੱਸਿਆ ਕਿ ਜੇਕਰ ਹਾਲੇ ਵੀ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਦੀ ਸੰਸਥਾ ਵੱਲੋਂ ਆਮ ਜਨਤਾ ਨੂੰ ਸੇਨੀਟਾਰੀਜ਼ਰ ਅਤੇ ਮਾਸਕ ਮੁਫਤ ਵਿੱਚ ਦਿੱਤੇ ਜਾਣਗੇ।
ਇਹ ਵੀ ਪੜ੍ਹੋ: 'ਕੋਰੋਨਾ' : ਸ਼ੱਕੀ ਲਾਪਤਾ ਲੋਕਾਂ 'ਤੇ ਬਲਬੀਰ ਸਿੱਧੂ ਦਾ ਬਿਆਨ, ਕੈਪਟਨ ਨੇ ਕੀਤੀ ਅਪੀਲ