ਕੋਰੋਨਾ ਵਾਇਰਸ ਦਾ ਖੌਫ: ਗੈਰ-ਜ਼ਰੂਰੀ ਤੌਰ ''ਤੇ ਵਧੀਆਂ ਮਾਸਕ ਤੇ ਦਵਾਈਆਂ ਦੀਆਂ ਕੀਮਤਾਂ
Thursday, Mar 05, 2020 - 06:26 PM (IST)
ਜਲੰਧਰ (ਧਵਨ)— ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਨੂੰ ਲੈ ਕੇ ਐਮਰਜੈਂਸੀ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਾਈਵੇਟ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਨਤਾ ਨੂੰ ਕੋਰੋਨਾ ਵਾਇਰਸ ਤੋਂ ਜ਼ਿਆਦਾ ਡਰਨ ਦੀ ਲੋੜ ਨਹੀਂ। ਜਾਗਰੂਕਤਾ ਪੱਖੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਪ੍ਰਾਈਵੇਟ ਡਾਕਟਰ ਨਰੇਸ਼ ਚੋਢਾ ਨੇ ਕਿਹਾ ਕਿ ਬਾਜ਼ਾਰ 'ਚ ਕੋਰੋਨਾ ਵਾਇਰਸ ਦੇ ਡਰ ਨੂੰ ਵੇਖਦੇ ਹੋਏ ਸਰਜੀਕਲ ਫੇਸ ਮਾਸਕ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਇੰਨੇ ਵੀ ਨਾ ਡਰਨ ਅਤੇ ਸੰਜਮ ਬਣਾ ਕੇ ਰੱਖਣ। ਲੋਕਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਸਾਧਾਰਨ ਜਿਹੇ ਕਦਮ ਚੁੱਕਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਲੈ ਕੇ ਚਿੰਤਾ ਦੀ ਜ਼ਿਆਦਾ ਗੱਲ ਨਹੀਂ ਕਿਉਂਕਿ ਇਸ ਨਾਲ ਮਰਨ ਵਾਲਿਆਂ ਦੀ ਦਰ ਸਿਰਫ 0.2 ਫੀਸਦੀ ਹੈ ਅਤੇ ਇਹ ਮੌਤ ਡਰ ਵੀ ਉਨ੍ਹਾਂ ਰੋਗੀਆਂ ਵਿਚ ਜ਼ਿਆਦਾ ਹੈ, ਜਿਨ੍ਹਾਂ ਨੂੰ ਡਾਇਬਟੀਜ਼, ਅਸਥਮਾ ਅਤੇ ਹੋਰ ਰੋਗ ਹਨ।ਡਾ. ਚੋਢਾ ਨੇ ਕਿਹਾ ਕਿ ਲੋਕ ਸਿਰਫ ਇੰਨੇ ਸੁਚੇਤ ਰਹਿਣ ਕਿ ਇਕ-ਦੂਜੇ ਨੂੰ ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰਨ ਨੂੰ ਪਹਿਲ ਦੇਣ ਤਾਂ ਜੋ ਇਨਫੈਕਸ਼ਨ ਇਕ ਤੋਂ ਦੂਜੇ ਵਿਅਕਤੀ ਤੱਕ ਨਾ ਪਹੁੰਚੇ।
ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਆਏ ਸਾਹਮਣੇ
ਉਨ੍ਹਾਂ ਕਿਹਾ ਕਿ ਜਿਸ ਫੇਸ ਮਾਸਕ ਦੀ ਕੀਮਤ 2 ਤੋਂ ਢਾਈ ਰੁਪਏ ਸੀ, ਉਹ ਹੁਣ 20 ਤੋਂ 25 ਰੁਪਏ 'ਚ ਵਿਕ ਰਿਹਾ ਹੈ। ਇਸੇ ਤਰ੍ਹਾਂ ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੀਆਂ ਦਵਾਈਆਂ ਦੀ ਕੀਮਤਾਂ ਵੀ ਗੈਰ-ਜ਼ਰੂਰੀ ਤੌਰ 'ਤੇ ਵਧਾ ਦਿੱਤੀਆਂ ਗਈਆਂ, ਜਿਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦਾ ਖੌਫ : ਪੰਜਾਬ ਸਿਵਲ ਸਕੱਤਰੇਤ 'ਚ ਬਾਇਓਮੈਟ੍ਰਿਕ ਹਾਜ਼ਰੀ 'ਤੇ ਲੱਗੀ ਰੋਕ