ਚੰਡੀਗੜ੍ਹ ''ਚ ਕੋਰੋਨਾ ਨੇ ਮਚਾਈ ਤੜਥੱਲੀ, ਇੱਕੋ ਦਿਨ 11 ਕੇਸਾਂ ਦੀ ਪੁਸ਼ਟੀ

04/28/2020 5:47:09 PM

ਚੰਡੀਗੜ੍ਹ (ਭਗਵਤ) : ਪੂਰੀ ਦੁਨੀਆ 'ਚ ਤਬਾਹੀ ਫੈਲਾਉਣ ਵਾਲੇ ਕੋਰੋਨਾ ਵਾਇਰਸ ਨੇ ਚੰਡੀਗੜ੍ਹ ਸ਼ਹਿਰ 'ਚ ਵੀ ਤੜਥੱਲੀ ਮਚਾ ਕੇ ਰੱਖ ਦਿੱਤੀ ਹੈ। ਸ਼ਹਿਰ 'ਚ ਮੰਗਲਵਾਰ ਨੂੰ ਇੱਕੋ ਦਿਨ 11 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੰਗਲਵਾਰ ਦੁਪਿਹਰ ਬਾਅਦ ਬਾਪੂਧਾਮ ਕਾਲੋਨੀ 'ਚੋਂ 6 ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ : ਪਿੰਡ ਜਵਾਹਰਪੁਰ ਨੂੰ ਝਟਕਾ, ਹੁਣ ਬਜ਼ੁਰਗ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

PunjabKesari

ਇਨ੍ਹਾਂ 'ਚ 4 ਬੱਚਿਆਂ ਸਮੇਤ ਮਾਂ ਅਤੇ ਇਕ ਹੋਰ ਔਰਤ ਸ਼ਾਮਲ ਹੈ। ਸਭ ਨੂੰ ਸੈਕਟਰ-16 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਸੈਕਟਰ-30 'ਚੋਂ 5 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚ 53 ਸਾਲਾ ਔਰਤ, 62 ਸਾਲਾ ਪੁਰਸ਼, 27 ਸਾਲਾ ਔਰਤ, 35 ਸਾਲਾ ਔਰਤ ਅਤੇ 23 ਸਾਲਾ ਔਰਤ ਸ਼ਾਮਲ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਬੁਰੀ ਖਬਰ, ਇੱਕੋ ਸੈਕਟਰ 'ਚੋਂ 5 ਨਵੇਂ 'ਕੋਰੋਨਾ ਪਾਜ਼ੇਟਿਵਾਂ' ਦੀ ਪੁਸ਼ਟੀ

PunjabKesari

ਕੁੱਲ ਮਿਲਾ ਕੇ ਸ਼ਹਿਰ 'ਚ ਇੱਕੋ ਦਿਨ 11 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸ਼ਹਿਰ 'ਚ ਹੜਕੰਪ ਮਚ ਗਿਆ ਹੈ। ਜੇਕਰ ਚੰਡੀਗੜ੍ਹ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨਵੇਂ ਕੇਸਾਂ ਦੇ ਮਿਲਣ ਤੋਂ ਬਾਅਦ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 56 'ਤੇ ਪੁੱਜ ਗਈ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਸ਼ਹਿਰ 'ਚ 9 ਨਵੇਂ ਕੇਸ ਆਉਣ ਤੋਂ ਬਾਅਦ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ।
ਇਹ ਵੀ ਪੜ੍ਹੋ : ਪਿੰਡ ਜਵਾਹਰਪੁਰ 'ਚ 5 ਦਿਨਾਂ ਬਾਅਦ 'ਕੋਰੋਨਾ' ਦੀ ਵਾਪਸੀ, ਸਰਪੰਚ ਦੇ ਭਰਾ ਦੀ ਰਿਪੋਰਟ ਪਾਜ਼ੇਟਿਵ
 


Babita

Content Editor

Related News