ਅੰਮ੍ਰਿਤਸਰ : ਆਈਸੋਲੇਸ਼ਨ ਵਾਰਡ ''ਚ ਦਾਖਲ ਪਠਾਨਕੋਟ ਦੀ ਮਹਿਲਾ ਦੀ ਮੌਤ

Friday, Apr 17, 2020 - 07:18 PM (IST)

ਅੰਮ੍ਰਿਤਸਰ : ਆਈਸੋਲੇਸ਼ਨ ਵਾਰਡ ''ਚ ਦਾਖਲ ਪਠਾਨਕੋਟ ਦੀ ਮਹਿਲਾ ਦੀ ਮੌਤ

ਅੰਮ੍ਰਿਤਸਰ (ਦਲਜੀਤ) : ਪਠਾਨਕੋਟ ਦੀ 30 ਸਾਲਾ ਮਹਿਲਾ ਦੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਵਲੋਂ ਮਰੀਜ਼ ਦਾ ਕੋਰੋਨਾ ਵਾਇਰਸ ਸੰਬੰਧੀ ਟੈਸਟ ਕਰਵਾਉਣ ਲਈ ਸੈਂਪਲ ਲੈ ਕੇ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰਟਰੀ ਵਿਚ ਭੇਜ ਦਿੱਤੇ ਗਏ ਹਨ। ਡਾਕਟਰਾਂ ਅਨੁਸਾਰ ਮਹਿਲਾ ਨੂੰ ਬੀਤੀ ਰਾਤ ਹੀ ਪਠਾਨਕੋਟ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕੀਤਾ ਗਿਆ ਸੀ। ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਮਹਿਲਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਇਸ ਮਾਮਲੇ ਵਿਚ ਜਿਹੜੇ ਤੱਥ ਹੁਣ ਤਕ ਸਾਹਮਣੇ ਆਏ ਹਨ, ਉਸ ਮੁਤਾਬਕ ਮਹਿਲਾ ਦੀ ਮੌਤ ਕਿਡਨੀ ਫੇਲ ਹੋਣ ਕਾਰਨ ਹੋਈ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਰੈੱਡ ਜ਼ੋਨ 'ਤੇ ਜਲੰਧਰ, ਇਨ੍ਹਾਂ ਇਲਾਕਿਆਂ 'ਚ ਸਭ ਤੋਂ ਵੱਧ ਖਤਰਾ 

ਫਿਲਹਾਲ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਪਠਾਨਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਡਾਕਟਰਾਂ ਮੁਤਾਬਕ ਔਰਤ ਦੀ ਮੌਤ ਦੇ ਅਸਲ ਕਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਕੋਰੋਨਾ ਦੀ ਚੇਨ ਟੁੱਟੀ, ਹੁਣ ਮੋਹਾਲੀ ਤੇ ਜਲੰਧਰ 'ਤੇ ਸਰਕਾਰ ਦੀ ਅੱਖ 


author

Gurminder Singh

Content Editor

Related News